ਸਾਡੇ ਨਾਲ ਸ਼ਾਮਲ

Follow us

18.6 C
Chandigarh
Monday, March 2, 2026
More
    Home Breaking News US Israel Bom...

    US Israel Bombing Iran: ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ’ਤੇ 24 ਘੰਟਿਆਂ ’ਚ 1200 ਬੰਬ ਸੁੱਟੇ

    US Israel Bombing Iran
    US Israel Bombing Iran: ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ’ਤੇ 24 ਘੰਟਿਆਂ ’ਚ 1200 ਬੰਬ ਸੁੱਟੇ

    ਸੁਪਰੀਮ ਲੀਡਰ ਖਮੇਨੀ ਦੀ ਮੌਤ

    • ਈਰਾਨ ਬੋਲਿਆ, ਖਤਰਨਾਕ ਬਦਲਾ ਲਵਾਂਗੇ

    US Israel Bombing Iran: ਤਹਿਰਾਨ (ਏਜੰਸੀ)। ਇਜਰਾਈਲੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਉਸਨੇ ਅਮਰੀਕਾ ਨਾਲ ਸਾਂਝੇ ਹਮਲਿਆਂ ’ਚ ਪਿਛਲੇ ਦਿਨ ਈਰਾਨ ’ਤੇ 1,200 ਤੋਂ ਵੱਧ ਬੰਬ ਸੁੱਟੇ ਹਨ। ਇਨ੍ਹਾਂ ਹਮਲਿਆਂ ’ਚ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਮਾਰੇ ਗਏ ਹਨ। ਸ਼ਨਿੱਚਰਵਾਰ ਨੂੰ ਉਨ੍ਹਾਂ ਦੇ ਦਫਤਰ ਕੰਪਲੈਕਸ ’ਤੇ 30 ਮਿਜਾਈਲਾਂ ਨਾਲ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੀ ਨੂੰਹ, ਜਵਾਈ ਤੇ ਪੋਤੀ ਦੇ ਨਾਲ-ਨਾਲ ਕੰਪਲੈਕਸ ’ਚ ਮੌਜ਼ੂਦ 40 ਕਮਾਂਡਰ ਵੀ ਮਾਰੇ ਗਏ ਸਨ। ਹਮਲੇ ਸਮੇਂ ਖਮੇਨੀ ਕਮਾਂਡਰਾਂ ਨਾਲ ਮੀਟਿੰਗ ਕਰ ਰਹੇ ਸਨ। ਇਜਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸ਼ਨਿੱਚਰਵਾਰ ਦੇਰ ਰਾਤ ਖਮੇਨੀ ਦੀ ਮੌਤ ਦਾ ਐਲਾਨ ਕੀਤਾ।

    ਇਹ ਖਬਰ ਵੀ ਪੜ੍ਹੋ : Israel Iran War: ਇਜ਼ਰਾਈਲ-ਈਰਾਨ ਯੁੱਧ, ਦੁਬਈ ਹਵਾਈ ਅੱਡੇ ’ਤੇ ਡਰੋਨ ਹਮਲਾ

    ਇਸ ਤੋਂ ਥੋੜ੍ਹੀ ਦੇਰ ਬਾਅਦ, ਅਮਰੀਕੀ ਰਾਸਟਰਪਤੀ ਟਰੰਪ ਨੇ ਵੀ ਉਨ੍ਹਾਂ ਦੀ ਮੌਤ ਦਾ ਦਾਅਵਾ ਕੀਤਾ। ਈਰਾਨ ਦੀਆਂ ਸਰਕਾਰੀ ਮੀਡੀਆ ਏਜੰਸੀਆਂ ਤਸਨੀਮ ਤੇ ਫਾਰਸ ਨੇ ਐਤਵਾਰ ਸਵੇਰੇ ਇਸਦੀ ਪੁਸ਼ਟੀ ਕੀਤੀ। ਖਮੇਨੀ ਦੀ ਮੌਤ ਤੋਂ ਬਾਅਦ ਈਰਾਨ ’ਚ 40 ਦਿਨਾਂ ਦਾ ਰਾਜ ਸੋਗ ਤੇ 7 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਈਰਾਨੀ ਇਸਲਾਮਿਕ ਰੈਵੋਲਿਊਸਨਰੀ ਗਾਰਡ ਕੋਰ ਨੇ ਕਿਹਾ, ‘ਅਸੀਂ ਇੱਕ ਮਹਾਨ ਨੇਤਾ ਗੁਆ ਦਿੱਤਾ ਹੈ, ਅਤੇ ਪੂਰਾ ਦੇਸ਼ ਸੋਗ ਮਨਾ ਰਿਹਾ ਹੈ।’ ਇਸ ਦੌਰਾਨ, ਈਰਾਨੀ ਫੌਜ ਨੇ ਕਿਹਾ ਕਿ ਉਹ ਆਪਣਾ ਸਭ ਤੋਂ ਖਤਰਨਾਕ ਆਪ੍ਰੇਸ਼ਨ ਸ਼ੁਰੂ ਕਰ ਰਹੀ ਹੈ। ਹਮਲਾ ਜਲਦੀ ਹੀ ਸ਼ੁਰੂ ਹੋਵੇਗਾ ਤੇ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ।

    ਈਰਾਨ ’ਚ 200 ਦੀ ਮੌਤ, 740 ਜਖਮੀ | US Israel Bombing Iran

    ਇਜਰਾਈਲ ਤੇ ਅਮਰੀਕਾ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ 10 ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ। ਹਮਲਿਆਂ ’ਚ ਹੁਣ ਤੱਕ 200 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 740 ਤੋਂ ਵੱਧ ਜਖਮੀ ਹੋਏ ਹਨ। ਇੱਕ ਮਿਜਾਈਲ ਇੱਕ ਸਕੂਲ ’ਤੇ ਡਿੱਗੀ, ਜਿਸ ’ਚ 148 ਵਿਦਿਆਰਥਣਾਂ ਦੀ ਮੌਤ ਹੋ ਗਈ ਤੇ 45 ਜਖਮੀ ਹੋ ਗਈਆਂ। ਈਰਾਨ ਨੇ ਦੂਜੇ ਦੇਸ਼ਾਂ ਵਿਰੁੱਧ ਵੀ ਜਵਾਬੀ ਹਮਲੇ ਕੀਤੇ।