ਅਮਰੀਕਾ ‘ਚ ਟਿੱਕ-ਟਾੱਕ ਦੀ ਕੰਪਨੀ ਤੋਂ ਲੈਣ-ਦੇਣ ‘ਤੇ ਲੱਗੀ ਪਾਬੰਦੀ

ਚੀਨੀ ਐਪ ਨਾਲ ਦੇਸ਼ ਦੀ ਕੌਮੀ ਸੁਰੱਖਿਆ, ਵਿਦੇਸ਼ ਨੀਤੀ ਤੇ ਅਰਥਵਿਵਸਥਾ ਨੂੰ ਖਤਰਾ

ਵਾਸ਼ਿੰਗਟਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕਰਕੇ ਚੀਨ ਦੇ ਵਿਵਾਦਿਤ ਮੋਬਾਇਲ ਐਪ ਟਿੱਕ-ਟਾੱਕ ਦੀ ਕੰਪਨੀ ਬਾਈਟਡਾਂਸ ਨਾਲ ਲੈਣ-ਦੇਣ ‘ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਇਹ ਪਾਬੰਦੀ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਜਾਣ ਦੇ 45 ਦਿਨਾਂ ਬਾਅਦ ਤੋਂ ਲਾਗੂ ਹੋਵੇਗੀ।

ਟਰੰਪ ਨੇ ਵੀਰਵਾਰ ਦੇਰ ਰਾਤ ਇਸ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ। ਇਸ ਕਾਰਜਕਾਰੀ ਆਦੇਸ਼ ਅਨੁਸਾਰ ਅਮਰੀਕਾ ‘ਚ ਚੀਨ ਦੀ ਬਾਈਟਡਾਂਸ ਕੰਪਨੀ ਜਾਂ ਇਸ ਨਾਲ ਜੁੜੀਆਂ ਹੋਰ ਕੰਪਨੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ‘ਤੇ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ‘ਚ ਹੁਣ ਕੋਈ ਵੀ ਵਿਅਕਤੀ ਜਾਂ ਕੰਪਨੀ ਬਾਈਟਡਾਂਸ ਨਾਲ ਕੋਈ ਲੈਣ-ਦੇਣ ਨਹੀਂ ਕਰ ਸਕੇਗੀ। ਕਾਰਜਕਾਰੀ ਆਦੇਸ਼ ਅਨੁਸਾਰ ਚੀਨ ਦੇ ਮੋਬਾਇਲ ਐਪ ਦੇ ਅਮਰੀਕਾ ‘ਚ ਪ੍ਰਸਾਰ ਨਾਲ ਦੇਸ਼ ਦੀ ਕੌਮੀ ਸੁਰੱਖਿਆ, ਵਿਦੇਸ਼ ਨੀਤੀ ਤੇ ਅਰਥਵਿਵਸਥਾ ਨੂੰ ਖਤਰਾ ਪੈਦਾ ਹੁੰਦਾ ਹੈ। ਇਸ ਲਈ ਅਜਿਹੇ ਮੋਬਾਇਲ ਐਪ ਵਿਸ਼ੇਸ਼ ਤੌਰ ‘ਤੇ ਟਿੱਕ-ਟਾੱਕ ‘ਤੇ ਕਾਰਵਾਈ ਕਰਨੀ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ