ਪੁਰਤਗਾਲ ਨੂੰ ਹਰਾ ਕੁਆਰਟਰਫਾਈਨਲ ‘ਚ ਪਹੁੰਚਿਆ ਉਰੂਗੁਵੇ

ਕਵਾਨੀ ਨੇ ਕੀਤੇ ਦੋਵੇਂ ਗੋਲ | Sports News

  • ਉਰੂਗੁਵੇ ਨੇ 2014 ਤੋਂ ਬਾਅਦ 22 ਅੰਤਰਰਾਸ਼ਟਰੀ ਮੈਚ ਖੇਡੇ ਪਰ ਕਦੇ ਹਾਰ ਦਾ ਸਾਹਮਣਾ ਨਹੀਂ ਕੀਤਾ
  • ਪੁਰਤਗਾਲ ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ‘ਚ ਹਰਾਇਆ
  • 3 ਮੈਚਾਂ ਬਾਅਦ ਇਸ ਵਿਸ਼ਵ ਕੱਪ ‘ਚ ਉਰੂਗੁਵੇ ਵਿਰੁੱਧ ਕਿਸੇ ਟੀਮ ਨੇ ਗੋਲ ਕੀਤਾ

ਸੋੱਚੀ (ਏਜੰਸੀ)। ਵਿਸ਼ਵ ਕੱਪ ਦੇ ਦੂਸਰੇ ਪ੍ਰੀ ਕੁਆਰਟਰ ਫਾਈਨਲ ‘ਚ ਉਰੁਗੁਵੇ ਨੇ ਪੁਰਤਗਾਲ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਮੁਕਾਬਲਾ 6 ਜੁਲਾਈ ਨੂੰ ਫਰਾਂਸ ਨਾਲ ਹੋਵੇਗਾ ਦੋਵਾਂ ਟੀਮਾਂ ਦਰਮਿਆਨ ਇਹ ਤੀਸਰਾ ਅੰਤਰਰਾਸ਼ਟਰੀ ਮੁਕਾਬਲਾ ਸੀ ਜਿਸ ਵਿੱਚ ਉਰੂਗੁਵੇ ਨੂੰ ਪਹਿਲੀ ਜਿੱਤ ਹਾਸਲ ਹੋਈ ਇਸ ਤੋਂ ਪਹਿਲਾਂ ਪੁਰਤਗਾਲ ਨੇ 1 ਜਿੱਤਿਆ ਸੀ ਅਤੇ 1 ਡਰਾਅ ਰਿਹਾ ਸੀ ਉਰੂਗੁਵੇ ਲਈ ਦੋਵੇਂ ਗੋਲ ਅਡਿੰਸਨ ਕਵਾਨੀ ਨੇ 7ਵੇਂ ਅਤੇ 62ਵੇਂ ਮਿੰਟ ‘ਚ ਕੀਤੇ ਪੁਰਤਗਾਲ ਲਈ ਇੱਕੋ ਇੱਕ ਗੋਲ ਡਿਫੈਂਡਰ ਪੇਪੇ ਨੇ 55ਵੇਂ ਮਿੰਟ ‘ਚ ਕੀਤਾ। (Sports News)

ਮੈਸੀ ਤੋਂ ਬਾਅਦ ਰੋਨਾਲਡੋ ਵੀ ਵਿਸ਼ਵ ਕੱਪ ਤੋਂ ਬਾਹਰ | Sports News

ਵਿਸ਼ਵ ਕੱਪ ਦੇ ਪਹਿਲੇ ਪ੍ਰੀ ਕੁਆਰਟਰਫਾਈਨਲ ‘ਚ ਫਰਾਂਸ ਨੇ ਲਿਓਨਲ ਮੈਸੀ ਦੀ ਟੀਮ ਅਰਜਨਟੀਨਾ ਨੂੰ ਹਰਾ ਕੇ ਬਾਹਰ ਕਰ ਦਿੱਤਾ ਸੀ ਉਸ ਤੋਂ ਬਾਅਦ ਦੂਸਰੇ ਪ੍ਰੀ ਕੁਆਰਟਰਫਾਈਨਲ ‘ਚ ਪੁਰਤਗਾਲ ਦੀ ਹਾਰ ਦੇ ਨਾਲ ਰੋਨਾਲਡੋ ਵੀ ਹੁਣ ਵਿਸ਼ਵ ਕੱਪ ‘ਚ ਖੇਡਦਾ ਨਹੀਂ ਦਿਸੇਗਾ ਰੋਨਾਲਡੋ ਨੇ 4 ਮੈਚਾਂ ‘ਚ 4 ਗੋਲ ਕੀਤੇ ਜਿਸ ਵਿੱਚ ਇੱਕ ਹੈਟ੍ਰਿਕ ਸ਼ਾਮਲ ਸੀ ਉੱਥੇ ਮੈਸੀ ਨੇ 4 ਮੈਚਾਂ ‘ਚ ਸਿਰਫ਼ 1 ਹੀ ਗੋਲ ਕੀਤਾ ਹਾਲਾਂਕਿ ਦੋ ਅਸਿਸਟ ਜਰੂਰ ਕੀਤੇ। (Sports News)

LEAVE A REPLY

Please enter your comment!
Please enter your name here