ਸਾਡੇ ਨਾਲ ਸ਼ਾਮਲ

Follow us

10.5 C
Chandigarh
Monday, January 19, 2026
More
    Home Breaking News Uric Acid Sym...

    Uric Acid Symptoms: ਵਧ ਰਿਹਾ ਯੂਰਿਕ ਐਸਿਡ ਦਾ ਖ਼ਤਰਾ! ਇਸ ਤਰ੍ਹਾਂ ਕਰ ਸਕਦੇ ਹਾਂ ਬਚਾਅ

    Uric Acid Symptoms
    Uric Acid Symptoms: ਵਧ ਰਿਹਾ ਯੂਰਿਕ ਐਸਿਡ ਦਾ ਖ਼ਤਰਾ! ਇਸ ਤਰ੍ਹਾਂ ਕਰ ਸਕਦੇ ਹਾਂ ਬਚਾਅ

    Uric Acid Symptoms: ਭੱਜ-ਦੌੜ ਭਰੀ ਦਿਨਚਰਿਆ, ਅਸੰਤੁਲਿਤ ਖਾਣ-ਪੀਣ ਤੇ ਬਦਲਦੀ ਜੀਵਨਸ਼ੈਲੀ ਇਹ ਤਿੰਨੇ ਮਿਲ ਕੇ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਵੱਲ ਧੱਕ ਰਹੇ ਹਨ। ਇਨ੍ਹਾਂ ਵਿੱਚ ਇੱਕ ਤੇਜ਼ੀ ਨਾਲ ਵਧ ਰਹੀ ਸਮੱਸਿਆ ਹੈ ਯੂਰਿਕ ਐਸਿਡ ਦਾ ਪੱਧਰ, ਜੋ ਪਹਿਲਾਂ ਸਿਰਫ ਬਜ਼ੁਰਗਾਂ ਤੱਕ ਹੀ ਸੀਮਿਤ ਸੀ, ਪਰ ਹੁਣ ਨੌਜਵਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ। Health Tips

    ਕਿਵੇਂ ਵਧਦੈ ਯੂਰਿਕ ਐਸਿਡ? | Uric Acid Symptoms

    ਜਦੋਂ ਅਸੀਂ ਪ੍ਰੋਟੀਨ ਯੁਕਤ ਭੋਜਨ ਜਿਵੇਂ ਤਲੇ-ਭੁੰਨ੍ਹੇ ਖੁਰਾਕ ਪਦਾਰਥ, ਦਾਲਾਂ ਜਾਂ ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਦੇ ਹਾਂ, ਤਾਂ ਸਰੀਰ ਵਿੱਚ ਪਿਊਰਿਨ ਨਾਂਅ ਦਾ ਤੱਤ ਬਣਦਾ ਹੈ। ਇਹ ਤੱਤ ਜੇਕਰ ਠੀਕ ਤਰ੍ਹਾਂ ਨਾ ਪਚੇ, ਤਾਂ ਯੂਰਿਕ ਐਸਿਡ ਵਿੱਚ ਬਦਲ ਜਾਂਦਾ ਹੈ। ਜੇਕਰ ਇਹ ਯੂਰਿਕ ਐਸਿਡ ਸਮਾਂ ਰਹਿੰਦੇ ਸਰੀਰ ਵਿੱਚੋਂ ਬਾਹਰ ਨਾ ਨਿੱਕਲੇ ਤਾਂ ਇਹ ਜੋੜਾਂ ਵਿੱਚ ਜਮ੍ਹਾ ਹੋ ਕੇ ਦਰਦ, ਸੋਜ ਤੇ ਅਕੜਾਅ ਦਾ ਕਾਰਨ ਬਣਦਾ ਹੈ। ਕੁਝ ਮਾਮਲਿਆਂ ਵਿੱਚ ਇਹ ਕਿਡਨੀ ਵਿੱਚ ਪੱਥਰੀ ਵੀ ਬਣਾ ਸਕਦਾ ਹੈ।

    ਪਾਣੀ: ਸਭ ਤੋਂ ਸਸਤਾ ਤੇ ਅਸਰਦਾਰ ਉਪਾਅ:

    • ਪਾਣੀ ਸਰੀਰ ਲਈ ਉਵੇਂ ਹੀ ਹੈ ਜਿਵੇਂ ਘਰ ਲਈ ਝਾੜੂ, ਇਹ ਅੰਦਰ ਜਮ੍ਹਾ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ।
    • ਭਰਪੂਰ ਪਾਣੀ ਪੀਣ ਨਾਲ ਯੂਰਿਕ ਐਸਿਡ ਪੇਸ਼ਾਬ ਰਾਹੀਂ ਬਾਹਰ ਨਿੱਕਲਦਾ ਹੈ।
    • ਇਹ ਪਾਚਣ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਪਿਊਰਿਨ ਠੀਕ ਤਰ੍ਹਾਂ ਪਚਦਾ ਹੈ ਤੇ ਐਸਿਡ ਦੀ ਮਾਤਰਾ ਕੰਟਰੋਲ ਰਹਿੰਦੀ ਹੈ।
    • ਪਾਣੀ ਦੀ ਕਮੀ ਨਾਲ ਸਰੀਰ ਵਿੱਚ ਸੁੱਕਾਪਣ ਵਧਦਾ ਹੈ, ਜਿਸ ਨਾਲ ਕਿਡਨੀ ਦੀ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਯੂਰਿਕ ਐਸਿਡ ਜਮ੍ਹਾ ਹੋਣ ਲੱਗਦਾ ਹੈ।

    ਕਿੰਨਾ ਪਾਣੀ ਪੀਣਾ ਹੈ?

    • ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ ਜਾਂ ਜੋ ਪ੍ਰੋਟੀਨ ਜ਼ਿਆਦਾ ਲੈਂਦੇ ਹਨ, ਉਨ੍ਹਾਂ ਨੂੰ ਦਿਨਭਰ ਵਿੱਚ ਘੱਟੋ-ਘੱਟ 14-16 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਜਿਸ ਨਾਲ ਨਾ ਸਿਰਫ ਯੂਰਿਕ ਐਸਿਡ ਬਾਹਰ ਨਿੱਕਲਦਾ ਹੈ, ਸਗੋਂ ਜੋੜਾਂ ਵਿੱਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਸੋਜ ਤੇ ਦਰਦ ਵਿੱਚ ਰਾਹਤ ਮਿਲਦੀ ਹੈ।

    ਧਿਆਨ ਰੱਖਣ ਯੋਗ ਗੱਲਾਂ

    • ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸਾ ਪਾਣੀ ਪੀਣਾ ਲਾਭਕਾਰੀ ਹੁੰਦਾ ਹੈ।
    • ਭੋਜਨ ਤੋਂ ਬਾਅਦ ਥੋੜੀ ਦੇਰ ਵਿੱਚ ਪਾਣੀ ਪੀਣ ਨਾਲ ਪਾਚਣ ਵਧੀਆ ਹੁੰਦਾ ਹੈ।
    • ਦਿਨ ਭਰ ਪਾਣੀ ਦੀ ਮਾਤਰਾ ਨੂੰ ਸੰਤੁਲਿਤ ਰੱਖੋ ਨਾ ਬਹੁਤ ਘੱਟ, ਨਾ ਬਹੁਤ ਜ਼ਿਆਦਾ।

    ਏਜੰਸੀ

    Read Also : 10 ਲੱਖ ਬੀਮਾ ਯੋਜਨਾ ਦੀ ਉਡੀਕ ਕਰ ਰਹੇ ਲੋਕਾਂ ਨੂੰ ਝਟਕਾ