ਸਾਡੇ ਨਾਲ ਸ਼ਾਮਲ

Follow us

11.5 C
Chandigarh
Monday, February 2, 2026
More
    Home Breaking News Petrol Diesel...

    Petrol Diesel Price: ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਸ਼ੁਰੂ, ਜਾਣੋ ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਅੱਜ ਕੀ ਹੈ ਅਪਡੇਟ

    Petrol Diesel Price
    ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਸ਼ੁਰੂ, ਜਾਣੋ ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਅੱਜ ਕੀ ਹੈ ਅਪਡੇਟ

    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Petrol Diesel Price: ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਵਿਚਕਾਰ ਅੱਜ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਸਥਿਰ ਰਹੀਆਂ, ਜਿਸ ਕਾਰਨ ਦਿੱਲੀ ’ਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਤੇ ਡੀਜਲ 87.62 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਲਿਟਰ ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਰੇਟਾਂ ਮੁਤਾਬਕ ਅੱਜ ਦੇਸ਼ ’ਚ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ’ਚ ਇਨ੍ਹਾਂ ਦੀਆਂ ਕੀਮਤਾਂ ਦੇ ਬਰਾਬਰ ਰਹਿਣ ਨਾਲ ਮੁੰਬਈ ’ਚ ਪੈਟਰੋਲ 104.21 ਰੁਪਏ ਪ੍ਰਤੀ ਲੀਟਰ ਤੇ ਡੀਜਲ 92.15 ਰੁਪਏ ਪ੍ਰਤੀ ਲੀਟਰ ’ਤੇ ਰਿਹਾ। ਵਿਸ਼ਵ ਪੱਧਰ ’ਤੇ ਸੋਮਵਾਰ ਨੂੰ ਅਮਰੀਕੀ ਕਰੂਡ 0.15 ਫੀਸਦੀ ਡਿੱਗ ਕੇ 75.70 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ, ਜਦਕਿ ਲੰਡਨ ਬ੍ਰੈਂਟ ਕਰੂਡ 0.10 ਫੀਸਦੀ ਡਿੱਗ ਕੇ 79.70 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। Petrol Diesel Price

    ਦੇਸ਼ ਦੇ ਚਾਰ ਮਹਾਨਗਰਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇਸ ਤਰ੍ਹਾਂ ਰਹੀਆਂ

    ਮਹਾਂਨਗਰ…………..ਪੈਟਰੋਲ…………..ਡੀਜ਼ਲ (ਰੁਪਏ ਪ੍ਰਤੀ ਲੀਟਰ) | Petrol Diesel Price

    • ਦਿੱਲੀ ………….94.72 …………87.62
    • ਮੁੰਬਈ …………104.21 …………92.15
    • ਚੇਨਈ……………100.75………………92.34
    • ਕੋਲਕਾਤਾ…………..103.94……………90.76

    LEAVE A REPLY

    Please enter your comment!
    Please enter your name here