ਨਵਜੋਤ ਸਿੱਧੂ ਦਾ ਕਾਫ਼ਲਾ ਲਖਮੀਪੁਰ ਰਵਾਨਾ
ਸਾਰੇ ਮੰਤਰੀ ਤੇ ਵਿਧਾਇਕ ਸਿੱਧੂ ਦੇ ਨਾਲ ਲਖੀਮਪੁਰ ਹੋਏ ਰਵਾਨਾ
20 ਤੋਂ 25 ਲੋਕਾਂ ਦੇ ਵਫ਼ਦ ਨੂੰ ਮਿਲੀ ਜਾਣ ਦੀ ਇਜ਼ਾਜਤ
- ਪੁਲਿਸ ਤੇ ਸਿੱਧੂ ਵਿਚਾਲੇ ਬਣੀ ਸਹਿਮਤੀ
- ਮੰਤਰੀਆਂ ਤੇ ਵਿਧਾਇਕਾਂ ਸਮੇਤ ਜਾਣਗੇ ਸਿੱਧੂ
(ਸੱਚ ਕਹੂੰ ਨਿਊਜ਼) ਲਖਨਊ। ਕਾਂਗਰਸ ਆਗੂ ਨਵਜੋਤ ਸਿੱਧੂ ਨੂੰ ਸਹਾਰਨਪੁਰ ’ਚ ਪੁਲਿਸ ਨੇ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਆਖਰ ਪੁਲਿਸ ਤੇ ਸਿੱਧੂ ਦਰਮਿਆਨ ਸਹਿਮਤੀ ਬਣ ਗਈ ਹੈ ਯੂਪੀ ਪੁਲਿਸ ਨੇ ਸਿੱਧੂ ਨੂੰ ਲਖਮੀਪੁਰ ਜਾਣ ਦੀ ਇਜ਼ਾਜਤ ਦੇ ਦਿੱਤੀ ਹੈ ਉਨ੍ਹਾਂ ਨਾਲ ਮੰਤਰੀ ਤੇ ਵਿਧਾਇਕ ਵੀ ਜਾਣਗੇ ਯੂਪੀ ਪੁਲਿਸ ਨੇ ਸਿੱਧੂ ਨਾਲ 20 ਤੋਂ 25 ਜਣਿਆਂ ਨੂੰ ਜਾਣ ਦਿੱਤੀ ਇਜ਼ਾਜਤ ਦਿੱਤੀ ਹੈ
ਲਖੀਮਪੁਰ ਜਾ ਰਹੇ ਕਾਂਗਰਸ ਆਗੂ ਨਵਜੋਤ ਸਿੱਧੂ ਦਾ ਕਾਫ਼ਲਾ ਸਹਾਰਨਪੁਰ ਪੁੱਜਣ ’ਤੇ ਰੋਕ ਦਿੱਤਾ ਗਿਆ ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਗਏ ਜਿਸ ਤੋਂ ਬਾਅਦ ਪੁਲਿਸ ਨੇ ਨਵਜੋਤ ਸਿੱਧੂ , ਰਾਜਾ ਵੜਿੰਗ, ਵਿਜੈ ਇੰਦਰ ਸਿੰਗਲਾ, ਗੁਰਕਿਰਤ ਕੋਟਲੀ ਸਮੇਤ ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਹੈ ਸਿੱਧੂ ਮੋਹਾਲੀ ਤੋਂ ਆਪਣੇ ਕਾਫ਼ਲੇ ਨਾਲ ਲਖੀਮਪੁਰ ਖੀਰੀ ਲਈ ਪੀੜਤ ਕਿਸਾਨਾਂ ਨੂੰ ਮਿਲਣ ਲਈ ਗਏ ਸਨ ਲਖੀਮਪੁਰ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਸਿੱਧੂ ਦਾ ਕਾਫ਼ਲਾ ਰੋਕ ਲਿਆ ਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ।
ਇਹ ਵੀ ਪੜ੍ਹੋ :
ਮੰਤਰੀ ਦੇ ਪੁੱਤਰ ਨੂੰ ਕਰਾਈਮ ਬ੍ਰਾਂਚ ਨੇ ਕੱਲ੍ਹ ਪੁੱਛਗਿੱਛ ਲਈ ਸੱਦਿਆ
(ਸੱਚ ਕਹੂੰ ਨਿਊਜ਼) ਲਖਨਊ। ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਸਬੰਧੀ ਅੱਜ ਕੇਂਦਰੀ ਸੂਬਾ ਗ੍ਰਹਿ ਮੰਤਰੀ ਅਜੈ ਮਿਸ਼ਰ ਦੇ ਘਰ ਦੇ ਬਾਹਰ ਪੁਲਿਸ ਨੇ ਨੋਟਿਸ ਚਿਪਕਾ ਦਿੱਤਾ ਹੈ ਇਸ ਨੋਟਿਸ ’ਚ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰ ਨੂੰ ਕੱਲ੍ਹ ਸਵੇਰੇ 10 ਵਜੇ ਤੱਕ ਕਰਾਈਮ ਬ੍ਰਾਂਚ ’ਚ ਪੁੱਛਗਿੱਛ ਲਈ ਸੱਦਿਆ ਗਿਆ ਹੈ।
ਇਹ ਵੀ ਪੜ੍ਹੋ :
ਨਵਜੋਤ ਸਿੰਘ ਸਿੱਧੂ ਨੂੰ ਸਹਾਰਨਪੁਰ ਰੋਕਿਆ
- ਸਿੱਧੂ ਦੇ ਕਾਫ਼ਲੇ ਨੂੰ ਪ੍ਰਸ਼ਾਸਨ ਨੂੰ ਰੋਕਿਆ
(ਸੱਚ ਕਹੂੰ ਨਿਊਜ਼) ਲਖਨਊ। ਲਖੀਮਪੁਰ ਜਾ ਰਹੇ ਕਾਂਗਰਸ ਆਗੂ ਨਵਜੋਤ ਸਿੱਧੂ ਦਾ ਕਾਫ਼ਲਾ ਸਹਾਰਨਪੁਰ ਪੁੱਜਣ ’ਤੇ ਰੋਕ ਦਿੱਤਾ ਗਿਆ ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਗਏ ਜਿਸ ਤੋਂ ਬਾਅਦ ਪੁਲਿਸ ਨੇ ਨਵਜੋਤ ਸਿੱਧੂ , ਰਾਜਾ ਵੜਿੰਗ, ਵਿਜੈ ਇੰਦਰ ਸਿੰਗਲਾ, ਗੁਰਕਿਰਤ ਕੋਟਲੀ ਸਮੇਤ ਕਈ ਕਾਂਗਰਸੀ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਹੈ ਸਿੱਧੂ ਮੋਹਾਲੀ ਤੋਂ ਆਪਣੇ ਕਾਫ਼ਲੇ ਨਾਲ ਲਖੀਮਪੁਰ ਖੀਰੀ ਲਈ ਪੀੜਤ ਕਿਸਾਨਾਂ ਨੂੰ ਮਿਲਣ ਲਈ ਗਏ ਸਨ ਲਖੀਮਪੁਰ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਸਿੱਧੂ ਦਾ ਕਾਫ਼ਲਾ ਰੋਕ ਲਿਆ ਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ।
ਜੇ ਕੱਲ੍ਹ ਤੱਕ ਮੰਤਰੀ ਦਾ ਬੇਟਾ ਗ੍ਰਿਫਤਾਰ ਨਾ ਕੀਤਾ ਤਾਂ ਕਰਾਂਗੇ ਭੁੱਖ ਹੜਤਾਲ : ਨਵਜੋਤ ਸਿੱਧੂ
ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਕਾਂਗਰਸ ਵੱਲੋਂ ਅੱਜ ਯੂਪੀ ਦੇ ਲਖੀਮਪੁਰ ਖੀਰੀ ਵੱਲ ਗੱਡੀਆਂ ਦਾ ਮਾਰਚ ਸ਼ੁਰੂ ਕਰਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕੇਂਦਰੀ ਮੰਤਰੀ ਦੇ ਬੇਟੇ ਨੂੰ ਯੂਪੀ ਪੁਲਿਸ ਨੇ ਕੱਲ੍ਹ ਤੱਕ ਗ੍ਰਿਫਤਾਰ ਨਾ ਕੀਤਾ ਤਾਂ ਉਹ ਭੁੱਖ ਹੜਤਾਲ ਉਤੇ ਬੈਠਣਗੇ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਜੇਕਰ ਯੂਪੀ ਪੁਲਿਸ ਨੇ ਮੰਤਰੀ ਦੇ ਬੇਟੇ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਪੰਜਾਬ ਕਾਂਗਰਸ ਵੱਲੋਂ ਲਖੀਮਪੁਰ ਖੀਰੀ ਵੱਲ ਮਾਰਚ ਕੀਤਾ ਜਾਵੇ। ਨਵਜੋਤ ਸਿੱਧੂ ਦਾ ਕਾਫਲਾ ਅੱਜ ਪਟਿਆਲਾ ਤੋਂ ਚੱਲਕੇ ਜ਼ੀਰਕਪੁਰ ਏਅਰਪੋਰਟ ਲਾਈਟਾਂ ਤੱਕ ਪਹੁੰਚਿਆ। ਜਿੱਥੇ ਕਈ ਕੈਬਨਿਟ ਮੰਤਰੀ, ਵਿਧਾਇਕ ਤੋਂ ਇਲਾਵਾ ਹੋਰ ਕਾਂਗਰਸ ਦੇ ਆਗੂ ਵੀ ਹਾਜ਼ਰ ਸਨ।
ਲਖੀਮਪੁਰ ਖੀਰੀ ਪੁੱਜੇ ਅਖਿਲੇਸ਼ ਯਾਦਵ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਕਿਸਾਨ ਪੀੜਤ ਪਰਿਵਾਰ ਨੂੰ ਮਿਲਣ ਲਈ ਲਖਮੀਪੁਰ ਖੀਰੀ ਪਹੁੰਚ ਗਏ ਹਨ ਉਨ੍ਹਾਂ ਪੀੜਤ ਕਿਸਾਨ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੱਤਾ
ਦੋ ਮੁਲਜ਼ਮ ਗਿ੍ਰਫ਼ਤਾਰ, ਮੰਤਰੀ ਦਾ ਪੁੁੱਤਰ ਹਾਲੇ ਵੀ ਫਰਾਰ
ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਹੁਣ ਤੱਕ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਤੇ 3 ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਹੈ ਲਵ ਕੁਸ਼ ਤੇ ਆਸ਼ੀਸ ਪਾਂਡੇ ਗਿ੍ਰਫ਼ਤਾਰ ਕੀਤੇ ਗਏ ਹਨ ਆਸ਼ੀਸ਼ ਮਿਸ਼ਰਾ ਦੀ ਗਿ੍ਰਫਤਾਰੀ ਲਈ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ ਉਮੀਦ ਹੈ ਛੇਤੀ ਹੀ ਆਸ਼ੀਸ਼ ਮਿਸ਼ਰਾ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਵੇਗਾ।
ਸੁਪਰੀਮ ਕੋਰਟ ’ਚ ਹੋਈ ਸੁਣਵਾਈ
ਲਖੀਮਪੁਰ ਹਿੰਸਾ ਦੇ ਮਾਮਲੇ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਕਟਹਿਰੇ ’ਚ ਖੜਾ ਕਰ ਦਿੱਤਾ ਹੈ। ਕੋਰਟ ਨੇ ਸਰਕਾਰ ਨੂੰ ਹੁਣ ਤੱਕ ਹੋਈ ਜਾਂਚ ਦੀ ਸਟੇਟਸ ਰਿਪੋਰਟ ਕੱਲ੍ਹ ਤੱਕ ਅਦਾਲਤ ’ਚ ਪੇਸ਼ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਕੋਰਟ ਨੇ ਯੂਪੀ ਸਰਕਾਰ ਤੋਂ ਪੁੱਛਿਆ ਕਿ ਜਿਹੜੇ ਵਿਅਕਤੀਆਂ ਖਿਲਾਫ਼ ਆਈਆਈਆਰ ਦਰਜ ਕੀਤੀ ਗਈ ਹੈ ਉਹ ਗਿ੍ਰਫ਼ਤਾਰ ਕੀਤੇ ਜਾ ਨਹੀਂ? ਜੋ ਇਸ ਮਾਮਲੇ ’ਚ ਮੁਲਜ਼ਮ ਹਨ। ਉਨ੍ਹਾਂ ਖਿਲਾਫ਼ ਜਾਣਕਾਰੀ ਵਿਸਥਾਰ ਜਾਣਕਾਰੀ ਦਿੱਤੀ ਜਾਵੇ ਹੁਣ ਅੱਗੇ ਦੀ ਕਾਰਵਾਈ ਕੱਲ ਸ਼ੁੱਕਰਵਾਰ ਨੂੰ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ