Bhagwant Mann | ਚੰਡੀਗੜ ‘ਚ ਚੱਲਿਆ ‘ਆਪ’ ਦੀਆਂ ਬੈਠਕਾਂ ਦਾ ਦੌਰ
ਭਗਵੰਤ ਮਾਨ, ਪ੍ਰਿੰਸੀਪਲ ਬੁੱਧ ਰਾਮ, ਹਰਪਾਲ ਚੀਮਾ ਤੇ ਹੋਰ ਵਿਧਾਇਕਾਂ ਨੇ ਕੀਤੀ ਅਗਵਾਈ
ਚੰਡੀਗੜ (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਪੱਧਰੀ ਲੀਡਰਸ਼ਿਪ ਦਾ ਮੰਗਲਵਾਰ ਨੂੰ ਚੰਡੀਗੜ ‘ਚ ਬੈਠਕਾਂ ਦਾ ਦੌਰ ਚੱਲਿਆ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਪਹਿਲਾਂ ਜ਼ਿਲਾ ਪ੍ਰਧਾਨ, ਵਿੰਗਾਂ ਦੇ ਮੁਖੀ, ਅਬਜ਼ਰਵਰਾਂ ਅਤੇ ਬਾਅਦ ‘ਚ ਕੋਰ ਕਮੇਟੀ ਦੀਆਂ ਬੈਠਕਾਂ ਹੋਈਆਂ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ (Bhagwant Mann) ਨੇ ਦੱਸਿਆ ਕਿ ਬੈਠਕਾਂ ਦਾ ਮਕਸਦ ਜਿੱਥੇ ਪੰਜਾਬ ‘ਚ ਪਾਰਟੀ ਦੀਆਂ ਬੂਥ ਪੱਧਰ ‘ਤੇ ਸਰਗਰਮੀਆਂ ਵਧਾਉਣਾ ਅਤੇ ਅਮਰਿੰਦਰ ਤੇ ਬਾਦਲਾਂ ਦੀ ਮਿਲੀਭੁਗਤ ਅਤੇ ਸਾਂਝੇ ਮਾਫ਼ੀਆ ਦੀ ਲੋਕਾਂ ‘ਚ ਪੋਲ ਖੋਲਣਾ ਹੈ, ਉੱਥੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਹੱਕ ‘ਚ ਪੰਜਾਬ ਦੀਆਂ ਟੀਮਾਂ ਤਿਆਰ ਕਰਨਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਮੋਦੀ-ਅਮਿਤ ਸਾਹ ਦੀ ਜੋੜੀ ਦਾ ਸਿਆਸੀ ਪਤਨ ਸ਼ੁਰੂ ਹੋ ਗਿਆ ਹੈ। ਚਾਲੂ ਸਾਲ ਦੌਰਾਨ ਭਾਜਪਾ ਅਤੇ ਉਸ ਦੇ ਸਹਿਯੋਗੀ ਦਲ 5 ਰਾਜਾਂ ‘ਚ ਹਾਰ ਦਾ ਮੂੰਹ ਦੇਖ ਚੁੱਕੇ ਹਨ ਅਤੇ ਨਵੇਂ ਸਾਲ ਦੇ ਸ਼ੁਰੂ ‘ਚ ਹੀ ਭਾਜਪਾ ਅਤੇ ਉਸ ਦੀਆਂ ਬੀ ਟੀਮਾਂ ਹਾਰ ਦਾ ਮੂੰਹ ਦੇਖ ਰਹੀ ਹੈ, ਕਿਉਂਕਿ ਦਿੱਲੀ ‘ਚ ਆਪਣੇ ਲੋਕ ਹਿਤੈਸ਼ੀ ਕੰਮਾਂ ਕਰਕੇ ਅਰਵਿੰਦ ਕੇਜਰੀਵਾਲ ਦੁਬਾਰਾ ਵੱਡੇ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣ ਰਹੀ ਹੈ।
ਦਿੱਲੀ ਚੋਣਾਂ ਲਈ ਬਰਸਟ, ਗੈਰੀ ਵੜਿੰਗ, ਸੁੱਖੀ ਅਤੇ ਹਰਿੰਦਰ ਸਿੰਘ ਕੁਆਰਡੀਨੇਟਰ ਨਿਯੁਕਤ
ਭਗਵੰਤ ਮਾਨ ਨੇ ਦੱਸਿਆ ਕਿ ਦਿੱਲੀ ‘ਚ ਟੀਮਾਂ ਦੀ ਤੈਨਾਤੀ ਲਈ ਸੀਨੀਅਰ ਆਗੂ ਤੇ ਸਿਆਸੀ ਰੀਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਖ਼ਜ਼ਾਨਚੀ ਸੁਖਵਿੰਦਰ ਪਾਲ ਸੁੱਖੀ ਦੀ ਚੰਡੀਗੜ ਹੈੱਡਕੁਆਟਰ ਤੇ ਸੰਗਠਨ ਇੰਚਾਰਜ ਗੈਰੀ ਵੜਿੰਗ ਅਤੇ ਰਾਸ਼ਟਰੀ ਕਾਰਜਕਾਰੀ ਦੇ ਮੈਂਬਰ ਹਰਿੰਦਰ ਸਿੰਘ ਅਮਿੰ੍ਰਤਸਰ ਨੂੰ ਦਿੱਲੀ ‘ਚ ਤਾਲਮੇਲ ਇੰਚਾਰਜ (ਕੁਆਰਡੀਨੇਟਰ) ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਬਿਨਾਂ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਹਰਚੰਦ ਸਿੰਘ ਬਰਸਟ ਨੇ ਲੀਡਰਸ਼ਿਪ ਨੂੰ ਸੰਬੋਧਿਤ ਕੀਤਾ ਇਸ ਮੌਕੇ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਜੈ ਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ), ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਗੈਰੀ ਵੜਿੰਗ, ਸੁਖਵਿੰਦਰ ਪਾਲ ਸੁੱਖੀ, ਜਮੀਲ ਉਰ ਰਹਿਮਾਨ, ਬਲਜਿੰਦਰ ਸਿੰਘ ਚੌਂਦਾ, ਨਰਿੰਦਰ ਸਿੰਘ ਸ਼ੇਰਗਿੱਲ, ਟਰੇਡ ਵਿੰਗ ਪ੍ਰਧਾਨ ਨੀਨਾ ਮਿੱਤਲ, ਮਹਿਲਾ ਵਿੰਗ ਦੀ ਸਹਿ ਪ੍ਰਧਾਨ ਜੀਵਨਜੋਤ ਕੌਰ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ‘ਚ ਸੂਬਾ ਪੱਧਰੀ ਲੀਡਰਸ਼ਿਪ ਮੌਜੂਦਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।