ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਨੂੰ ਕੀਤਾ ਜਾਵੇਗਾ ਸ਼ੁਰੂ : ਕੇਜਰੀਵਾਲ
ਨਵੀਂ ਦਿੱਲੀ। ਦਿੱਲੀ ’ਚ ਕੋਰੋਨਾ ਵਾਇਰਸ ਦੇ ਘਟਦੇ ਮਾਮਲਿਆਂ ਦੇ ਮੱਦੇਨਜ਼ਰ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਡੀਡੀਐਮਏ ਦੀ ਅੱਜ ਹੋਈ ਬੈਠਕ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਹਿਮ ਫੈਸਲਾ ਲਿਆ।
ਉਨ੍ਹਾਂ 31 ਮਈ ਤੋਂ ਬਾਅਦ ਦਿੱਲੀ ਨੂੰ ਅਨਲਾਕ ਕਰਨ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ 31 ਮਈ ਸੋਮਵਾਰ ਨੂੰ ਹੌਲੀ-ਹੌਲੀ ਲਾਕਡਾਊਨ ਹਟਾਇਆ ਜਾਵੇਗਾ ਸੋਮਵਾਰ ਸਵੇਰੇ 5 ਵਜੇ ਤੋਂ ਬਾਅਦ ਤੋਂ ਕੰਸਟ੍ਰਕਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਫੈਕਟਰੀਆਂ ਵੀ ਖੋਲ੍ਹੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਦਿੱਲੀ ’ਚ ਸਵੇਰੇ 5 ਵਜੇ ਤੋਂ ਅਨਲਾਕ ਹੈ ਉਸ ਤੋਂ ਬਾਅਦ ਦਿੱਲੀ ਹੌਲੀ-ਹੌਲੀ ਅਨਲਾਕ ਵੱਲ ਵਧੇਗੀ ਸਭ ਤੋਂ ਜ਼ਿਆਦਾ ਧਿਆਨ ਉਸ ਵਰਗ ਦਾ ਰੱਖਣਾ ਹੈ ਜੋ ਦਿਹਾੜੀ ਮਜ਼ਦੂਰ ਹਨ, ਪ੍ਰਵਾਸੀ ਮਜ਼ਦੂਰ ਹਨ ਉਨ੍ਹਾਂ ਕਿਹਾ ਕਿ ਕੰਸਟ੍ਰਕਸ਼ਨ ਤੇ ਫੈਕਟਰੀਆਂ ਨੂੰ ਇੱਕ ਹਫ਼ਤੇ ਲਈ ਖੋਲ੍ਹਿਆ ਜਾਵੇਗਾ ਮਾਹਿਰਾਂ ਦੇ ਸੁਝਾਅ ਦੇ ਅਧਾਰ ’ਤੇ ਅਨਲਾਕ ਹੌਲੀ-ਹੌਲੀ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।