ਭਾਜਪਾ ਖਿਲਾਫ਼ ਵਿਰੋਧੀ ਧਿਰਾਂ ’ਚ ਏਕਤਾ ਦੇ ਯਤਨ

BJP

ਲੋਕ ਸਭਾ ਚੋਣਾਂ ’ਚ ਇੱਕ ਸਾਲ ਤੋਂ ਘੱਟ ਸਮਾਂ ਰਹਿ ਗਿਆ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਯਤਨਸ਼ੀਲ ਹਨ ਕੁਝ ਝਿਜਕ ਅਤੇ ਸ਼ੁਰੂਆਤੀ ਅੜਿੱਕਿਆਂ ਤੋਂ ਬਾਅਦ ਪਟਨਾ ’ਚ ਵਿਰੋਧੀ ਪਾਰਟੀਆਂ ਦੀ ਬੈਠਕ ਹੋਈ ਇਸ ਬੈਠਕ ਦੀ ਬਿਹਾਰ ਦੇ ਮੁੱਖ ਮੰਤਰੀ ਅਤੇ ਜਦ ਸੁਪਰੀਮੋ ਨੀਤੀਸ਼ ਕੁਮਾਰ ਨੇ ਅਗਵਾਈ ਕੀਤੀ ਅਤੇ ਇਸ ’ਚ ਸ਼ਾਮਲ ਹੋਣ ਵਾਲੇ ਆਗੂਆਂ ’ਚ ਕਾਂਗਰਸ ਪਾਰਟੀ ਦੇ ਚਿਹਰੇ ਰਾਹੁਲ ਗਾਂਧੀ ਅਤੇ ਇਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ।

ਤਿ੍ਰਣਮੂਲ ਸੁਪਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਡੀਐਮਕੇ ਪ੍ਰਧਾਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ, ਆਪ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਝਾਰਖੰਡ ਦੇ ਮੁੱਖ ਮੰਤਰੀ ਅਤੇ ਝਾਮੁਮੋ ਆਗੂ ਹੇਮੰਤ ਸੋਰੇਨ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਸ਼ਿਵ ਸੈਨਾ-ਊਧਵ ਧੜੇ ਦੇ ਪ੍ਰਧਾਨ ਊਧਵ ਠਾਕਰੇ, ਮਾਕਪਾ ਜਨਰਲ ਸਕੱਤਰ ਸੀਤਾਰਾਮ ਯੇਚੂਰੀ ਅਤੇ ਭਾਕਪਾ ਜਨਰਲ ਸਕੱਤਰ ਡੀ ਰਾਜਾ ਸ਼ਾਮਲ ਹੋਏ। (BJP)

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਪੀ ਸੋਨੀ ਗ੍ਰਿਫਤਾਰ

ਪਿਛਲੇ ਮਹੀਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਖੁਦ ਚੋਣ ਪ੍ਰਚਾਰ ਦੀ ਅਗਵਾਈ ਕਰਨ ਦੇ ਬਾਵਜ਼ੂਦ ਭਾਜਪਾ ਦੀ ਹਾਰ ਨਾਲ ਵਿਰੋਧੀ ਪਾਰਟੀਆਂ ਨੇ ਮਹਿਸੂਸ ਕੀਤਾ ਹੈ ਕਿ 2024 ਦੀ ਲੜਾਈ ਖ਼ਤਮ ਨਹੀਂ ਹੋਈ ਹੈ ਅਤੇ ਭਾਜਪਾ ਅਜੇਤੂ ਵੀ ਨਹੀਂ ਹੈ ਵਿਰੋਧੀ ਧਿਰ ਦੀ ਸੋਚ ਗਲਤ ਨਹੀਂ ਹੈ ਪਰ ਉਸ ਨੂੰ ਇਸ ਗੱਲ ਨੂੰ ਨਹੀਂ ਭੁੱਲਣਾ ਹੋਵੇਗਾ ਕਿ ਉਨ੍ਹਾਂ ਦੀ ਪਹਿਲੀ ਪਹਿਲ ਵਿਰੋਧੀ ਪਾਰਟੀਆਂ ’ਚ ਬਿਨਾਂ ਕਿਸੇ ਕਿੰਤੂ-ਪਰੰਤੂ ਦੇ ਪੂਰਨ ਏਕਤਾ ਬਣਾਉਣੀ ਹੋਵੇਗੀ ਕੀ ਇਹ ਸੰਭਵ ਹੈ? ਜੇਕਰ ਵਿਰੋਧੀ ਧਿਰ ਨੂੰ ਭਾਜਪਾ ਨੂੰ ਹਰਾਉਣਾ ਹੈ ਤਾਂ ਇਸ ਦੀ ਪਹਿਲੀ ਸ਼ਰਤ ਹੈ।

ਕਿ ਭਾਜਪਾ ਖਿਲਾਫ਼ ਉਨ੍ਹਾਂ ਨੂੰ ਇੱਕਚਿੱਤ ਹੋ ਕੇ ਚੋਣ ਲੜਨੀ ਹੋਵੇਗੀ ਇਸ ਰਣਨੀਤੀ ਬਾਰੇ ਕੁਝ ਵਿਰੋਧੀ ਪਾਰਟੀਆਂ ਜਿਵੇਂ ਮਮਤਾ ਬੈਨਰਜੀ ਅਤੇ ਨੀਤੀਸ਼ ਕੁਮਾਰ ਨੇ ਪਹਿਲਾਂ ਹੀ ਆਪਣੇ ਵਿਚਾਰ ਪ੍ਰਗਟ ਕਰ ਦਿੱਤੇ ਹਨ ਇਸ ਰਣਨੀਤੀ ਅਨੁਸਾਰ ਜਿਨ੍ਹਾਂ ਸੂਬਿਆਂ ’ਚ ਜੋ ਪਾਰਟੀ ਮਜ਼ਬੂਤ ਸਥਿਤੀ ’ਚ ਹੈ ਉਹ ਭਾਜਪਾ ਖਿਲਾਫ਼ ਚੋਣ ਲੜਨ ਅਤੇ ਲੋਕ ਸਭਾ ਚੋਣਾਂ ਨੂੰ ਦੋਪੱਖੀ ਲੜਾਈ ਬਣਾਵੇ ਤਾਂ ਕਿ ਭਾਜਪਾ ਵਿਰੋਧੀ ਵੋਟਾਂ ਦੀ ਵੰਡ ਨਾ ਹੋਵੇ ਅਤੇ ਜੇਕਰ ਇਹ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਕਈ ਸੂਬਿਆਂ ’ਚ ਭਾਜਪਾ ਨੂੰ ਹਰਾਉਣਾ ਮੁਸ਼ਕਲ ਨਹੀਂ ਹੈ ਜਿਵੇਂ ਕਿ ਕਰਨਾਟਕ ਦੀਆਂ ਚੋਣਾਂ ’ਚ ਦੇਖਣ ਨੂੰ ਮਿਲਿਆ ਕਿ ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵਗੌੜਾ ਦੇ ਜਦ (ਐਸ) ਕਾਰਨ ਭਾਜਪਾ ਨੂੰ ਉਮੀਦ ਜਾਗੀ ਸੀ। (BJP)

ਇਹ ਵੀ ਪੜ੍ਹੋ : ਡਾਟਾ ਸੁਰੱਖਿਆ ਤੇ ਨਿੱਜਤਾ ਦੀ ਰੱਖਿਆ ਹੋਵੇ ਯਕੀਨੀ

ਕਿ ਭਾਜਪਾ ਵਿਰੋਧੀ ਵੋਟਾਂ ਵੰਡੀਆਂ ਜਾਣਗੀਆਂ ਪਰ ਅਜਿਹਾ ਨਹੀਂ ਹੋਇਆ ਅਤੇ ਕਾਂਗਰਸ ਨੂੰ ਕਰਨਾਟਕ ’ਚ ਭਾਰੀ ਫਤਵਾ ਮਿਲਿਆ ਭਾਜਪਾ ਦੀ ਵੋਟ ਫੀਸਦੀ 2018 ਦੀਆਂ ਚੋਣਾਂ ਦੇ ਬਰਾਬਰ ਹੀ ਰਹੀ ਪਰ ਜਦ (ਐਸ) ਦੀਆਂ ਵੋਟਾਂ ਕਾਂਗਰਸ ਨੂੰ ਮਿਲਣ ਨਾਲ ਕਾਂਗਰਸ ਨੂੰ ਭਾਰੀ ਜਿੱਤ ਮਿਲੀ ਇਹ ਇਸ ਸਾਲ ਤਿ੍ਰਪੁਰਾ ਵਿਧਾਨ ਸਭਾ ਚੋਣਾਂ ਦੇ ਉਲਟ ਹੈ ਜਿੱਥੇ ਤਿ੍ਰਪੁਰਾ ਰਾਜਵੰਸ਼ ਦੇ ਪ੍ਰਧੁੱਤ ਦੇਬਬਰਮਾ ਦੀ ਤਿ੍ਰਪੁਰਾ ਮੋਥਾ ਨੇ ਭਾਜਪਾ ਵਿਰੋਧੀ ਵੋਟਾਂ ਨੂੰ ਵੰਡਿਆ ਅਤੇ ਜਿਸ ਦੇ ਕਾਰਨ ਖੱਬੇਪੱਖੀ ਅਤੇ ਕਾਂਗਰਸ ਗਠਜੋੜ ਦੀ ਹਾਰ ਹੋਈ ਅਤੇ ਆਖ਼ਰ ਭਾਜਪਾ ਦੂਜੀ ਵਾਰ ਤਿ੍ਰਪੁਰਾ ’ਚ ਸੱਤਾ ’ਚ ਪਰਤੀ ਪਰ ਮੁੱਖ ਸਮੱਸਿਆ ਇਹ ਹੈ ਕਿ ਕੁਝ ਪਾਰਟੀਆਂ ਇਸ ਰਣਨੀਤੀ ਨੂੰ ਨਹੀਂ ਅਪਣਾਉਣਗੀਆਂ ਕਾਂਗਰਸ ਨੂੰ ਹੀ ਲਓ। (BJP)

ਜੇਕਰ ਭਾਜਪਾ ਖਿਲਾਫ਼ ਆਹਮੋ-ਸਾਹਮਣੇ ਦੀ ਰਣਨੀਤੀ ਨੂੰ ਅਪਣਾਇਆ ਜਾਂਦਾ ਹੈ ਤਾਂ ਕਾਂਗਰਸ ਨੂੰ ਕਈ ਸੀਟਾਂ ਛੱਡਣੀਆਂ ਹੋਣਗੀਆਂ ਉਸ ਨੂੰ ਉੱਤਰ ਪ੍ਰਦੇਸ਼ ’ਚ ਅਮੇਠੀ ਅਤੇ ਰਾਇਬਰੇਲੀ ਛੱਡ ਕੇ ਹੋਰ ਸੀਟਾਂ ਨਹੀਂ ਮਿਲਣਗੀਆਂ ਕੀ ਪਾਰਟੀ ਅਜਿਹਾ ਕਰ ਸਕੇਗੀ? ਕੀ ਸੂਬਾ ਕਾਂਗਰਸ ਆਗੂ ਇਸ ਨੂੰ ਸਵੀਕਾਰ ਕਰਨਗੇ? ਸਾਨੂੰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਕਾਂਗਰਸ ਖੁਦ ਇਸ ਗੱਲ ਨੂੰ ਮੰਨਦੀ ਹੈ ਕਿ ਭਾਜਪਾ ਤੋਂ ਇਲਾਵਾ ਉਹ ਹੀ ਸਿਰਫ਼ ਇੱਕ ਰਾਸ਼ਟਰੀ ਪਾਰਟੀ ਹੈ ਅਤੇ ਉਸ ਨੂੰ ਭਾਜਪਾ ਖਿਲਾਫ ਮੁਕਾਬਲੇ ’ਚ ਅਗਵਾਈ ਕਰਨੀ ਚਾਹੀਦੀ ਹੈ ਅਤੇ ਕਰਨਾਟਕ ’ਚ ਵੱਡੀ ਜਿੱਤ ਤੋਂ ਬਾਅਦ ਉਸ ਦੀ ਇਹ ਧਾਰਨਾ ਹੋਰ ਮਜ਼ਬੂਤ ਹੋਈ ਹੈ ਕਾਂਗਰਸ ਮੁੱਖ ਦਫ਼ਤਰ ਅਤੇ ਸੂਬਾ ਕਾਂਗਰਸ ਆਗੂਆਂ ਦੀ ਹੁਣ ਉਮੀਦ ਜਾਗੀ ਹੋਈ ਹੈ ਅਤੇ ਉਹ ਹੋਰ ਵਿਰੋਧੀ ਪਾਰਟੀਆਂ ਨਾਲ ਕਰੜੀ ਸੌਦੇਬਾਜ਼ੀ ਕਰਨਗੇ। (BJP)

ਇਹ ਵੀ ਪੜ੍ਹੋ : ਇਸ ਜ਼ਿਲ੍ਹੇ ਦੇ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ’ਚ ਰਹੇਗੀ ਛੁੱਟੀ

ਜਦੋਂਕਿ ਤਿ੍ਰਣਮੂਲ ਕਾਂਗਰਸ ਅਤੇ ਆਪ ਵਰਗੀਆਂ ਪਾਰਟੀਆਂ ਕਾਂਗਰਸ ਦੀ ਹੋਂਦ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ ਮਮਤਾ ਅਤੇ ਕੇਜਰੀਵਾਲ ਨੇ ਇਸ ਗੱਲ ਦਾ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ ਹਾਲਾਂਕਿ ਤਿ੍ਰਣਮੂਲ ਕਾਂਗਰਸ ਵੱਲੋਂ ਪੱਛਮੀ ਬੰਗਾਲ ਤੋਂ ਬਾਹਰ ਆਪਣੇ ਜਨਾਧਾਰ ਨੂੰ ਵਧਾਉਣ ਦੇ ਯਤਨ ਨਾਕਾਮ ਹੋਏ ਹਨ ਅਤੇ ਉਸ ਨੂੰ ਹਾਲ ਹੀ ਦੀਆਂ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਸ ਦਾ ਰਾਸ਼ਟਰੀ ਪਾਰਟੀ ਦਾ ਦਰਜਾ ਵਾਪਸ ਲਿਆ ਗਿਆ ਆਪ ਦੀਆਂ ਵੀ ਰਾਸ਼ਟਰੀ ਇੱਛਾਵਾਂ ਹਨ ਅਤੇ ਉਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲਣ ਨਾਲ ਉਸ ਦੇ ਹੌਂਸਲੇ ਬੁਲੰਦ ਹਨ ਆਪ ਹਿੰਦੀ ਭਾਸ਼ੀ ਖੇਤਰਾਂ ’ਚ ਕਾਂਗਰਸ ਦੇ ਵੋਟ ਬੈਂਕ ’ਚ ਸੰਨ੍ਹ ਲਾ ਰਹੀ ਹੈ ਅਤੇ ਪੰਜਾਬ ’ਚ ਕਾਂਗਰਸ ਉਸ ਦੀ ਮੁੱਖ ਮੁਕਾਬਲੇਬਾਜ਼ ਸੀ।

ਇਹ ਵੀ ਪੜ੍ਹੋ : ਹੁਸੈਨੀਵਾਲਾ ਹੈਡਵਰਕਸ ਤੋਂ ਛੱਡਿਆ ਪਾਣੀ, ਸਤਲੁਜ ਨੇੜਲੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਜਿੱਥੇ ਪਿਛਲੇ ਸਾਲ ਉਸ ਨੂੰ ਹਰਾ ਕੇ ਆਪ ਸੱਤਾ ’ਚ ਆਈ ਦੂਜੇ ਪਾਸੇ ਕਾਂਗਰਸ ਦੀ ਪੱਛਮੀ ਬੰਗਾਲ ’ਚ ਤਿ੍ਰਣਮੂਲ ਕਾਂਗਰਸ ਦੀ ਮਜ਼ਬੂਤ ਮੁਕਾਬਲੇਬਾਜ਼ ਮਾਕਪਾ ਨਾਲ ਸਾਂਝੇਦਾਰੀ ਹੈ ਅਤੇ ਕਾਂਗਰਸ ਸੂਬਾ ਪ੍ਰਧਾਨ ਅਧੀਰ ਰੰਜਨ ਚੌਧਰੀ, ਜੋ ਲੋਕ ਸਭਾ ’ਚ ਪਾਰਟੀ ਦੇ ਆਗੂ ਵੀ ਹਨ, ਉਹ ਮਮਤਾ ਬੈਨਰਜੀ ਦੇ ਸਖ਼ਤ ਆਲੋਚਕ ਹਨ ਸਾਲ 2021 ’ਚ ਸੂਬਾ ਵਿਧਾਨ ਸਭਾ ਚੋਣਾਂ ’ਚ ਖੱਬੇਪੱਥੀ ਪਾਰਟੀਆਂ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ ਪਰ ਹੁਣ ਉਸ ਦੀ ਸਥਿਤੀ ਮਜ਼ਬੂਤ ਹੋ ਰਹੀ ਹੈ ਉਹ ਤਿ੍ਰਣਮੂਲ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਨਿਸ਼ਾਨੇ ’ਤੇ ਲੈ ਰਹੀ ਹੈ ਇਸ ਲਈ ਭਾਜਪਾ ਦੇ ਖਿਲਾਫ਼ ਆਹਮੋ-ਸਾਹਮਣੇ ਦੀ ਲੜਾਈ ਪੱਛਮੀ ਬੰਗਾਲ ’ਚ ਲਾਗੂ ਕਰਨਾ ਮੁਸ਼ਕਲ ਹੈ ਇਸ ਤਰ੍ਹਾਂ ਕੇਰਲ ’ਚ ਜਿੱਥੇ ਮਾਕਪਾ ਅਤੇ ਕਾਂਗਰਸ ਪਰੰਪਰਾਗਤ ਮੁਕਾਬਲੇਬਾਜ਼ ਹਨ, ਉੱਥੇ ਭਾਜਪਾ ਖਿਲਾਫ ਇਸ ਰਣਨੀਤੀ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ ਤੇਲੰਗਾਨਾ ’ਚ ਵੀ ਇਹੀ ਸਥਿਤੀ ਹੈ। (BJP)

ਇਹ ਵੀ ਪੜ੍ਹੋ : ਭਾਰੀ ਮੀਂਹ ਪੈਣ ਕਾਰਨ ਬਾਦਸ਼ਾਹਪੁਰ ਘੱਗਰ ਦਰਿਆ ’ਚ ਪਿਆ ਪਾੜ

ਜਿੱਥੇ ਕਾਂਗਰਸ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਭਾਰਤ ਰਾਸ਼ਟਰ ਸਮਿਤੀ ਨੂੰ ਚੁਣੌਤੀ ਦੇਵੇਗੀ ਇਸ ਲਈ ਰਾਜਾਂ ’ਚ ਭਾਜਪਾ ਵਿਰੋਧੀ ਗਠਜੋੜ ਬਣਨ ਦੀ ਸੰਭਾਵਨਾ ਨਹੀਂ ਹੈ ਇਸ ਨਾਲ ਸਿਰਫ਼ ਇਹ ਧਾਰਨਾ ਮਜ਼ਬੂਤ ਹੋਵੇਗੀ ਕਿ ਵਿਰੋਧੀ ਪਾਰਟੀਆਂ ਵੰਡੀਆਂ ਹੋਈਆਂ ਹਨ ਅਤੇ ਕਿਸੇ ਬਦਲਵੇਂ ਦਿ੍ਰਸ਼ਟੀਕੋਣ ਤੋਂ ਬਿਨਾਂ ਸਿਰਫ਼ ਭਾਜਪਾ ਨੂੰ ਹਰਾਉੋਣ ਲਈ ਇੱਕਜੁਟ ਹੋ ਰਹੀਆਂ ਹਨ ਅਤੇ ਇਸ ਤਰ੍ਹਾਂ ਦੀ ਛਵੀ ਨਾਲ ਵੋਟਰ ਵਿਰੋਧੀ ਪਾਰਟੀਆਂ ਦੇ ਪੱਖ ’ਚ ਵੋਟ ਨਹੀਂ ਪਾਉਣਗੇ ਵਿਰੋਧੀ ਪਾਰਟੀਆਂ ਵੀ ਜਾਣਦੀਆਂ ਹਨ ਕਿ ਕੁਝ ਸੁੂਬਿਆਂ ’ਚ ਉਨ੍ਹਾਂ ਵਿਚ ਇੱਕਜੁਟਤਾ ਹੋਣਾ ਸੰਭਵ ਨਹੀਂ ਹੈ ਅਤੇ ਇਸ ਲਈ ਉਹ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੀ ਗੱਲ ਕਰ ਰਹੇ ਹਨ ਜੇਕਰ ਵਿਰੋਧੀ ਪਾਰਟੀਆਂ ਵਿਚਕਾਰ ਚੰਗਾ ਤਾਲਮੇਲ ਸਥਾਪਿਤ ਵੀ ਹੁੰਦਾ ਹੈ। (BJP)

ਇਹ ਵੀ ਪੜ੍ਹੋ : ਮਾਨ ਦਾ ਪੈਰ ਹੋਇਆ ਫਰੈਕਚਰ, ਲੱਗਿਆ ਪਲਸਤਰ

ਤਾਂ ਉਹ ਭਾਜਪਾ ਨੂੰ ਹਰਾਉਣ ਲਈ ਲੋੜੀਂਦਾ ਨਹੀਂ ਹੈ ਚੋਣਾਂ ਸਿਰਫ਼ ਗਣਿਤ ਨਹੀਂ ਹੈ, ਇਹ ਕੈਮਿਸਟਰੀ ਵੀ ਹੈ ਪਰ ਅਜਿਹਾ ਲੱਗਦਾ ਹੈ ਵਿਰੋਧੀ ਪਾਰਟੀਆਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਭੁੱਲ ਕੇ ਸਿਰਫ਼ ਗਣਿਤ ’ਤੇ ਕੰਮ ਰਹੀਆਂ ਹਨ ਜਦੋਂ ਭਾਜਪਾ ਨੇ ਆਪਣੇ ਛੋਟੇ ਸਹਿਯੋਗੀਆਂ ਨਾਲ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਕਰਨਾਟਕ, ਗੁਜਰਾਤ, ਅਰੁਣਾਚਲ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਝਾਰਖੰਡ ’ਚ 50 ਫੀਸਦੀ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਸਨ ਅਤੇ ਇਨ੍ਹਾਂ ਸਾਰੇ ਰਾਜਾਂ ਤੋਂ ਲੋਕ ਸਭਾ ਲਈ 241 ਸੀਟਾਂ ਆਉਂਦੀਆਂ ਹਨ ਗਠਜੋੜ ਜਾਂ ਸੀਟਾਂ ਦੇ ਤਾਲਮੇਲ ਨਾਲ ਭਾਜਪਾ ਵਿਰੋਧੀ ਵੋਟਾਂ ਦੀ ਵੰਡ ਘੱਟ ਹੋਵੇਗੀ। (BJP)

ਇਹ ਵੀ ਪੜ੍ਹੋ : ਲੋਕਾਂ ਦੇ 13 ਲੱਖ ਰੁਪਏ ਗਬਨ ਕਰਨ ਵਾਲੀ ਡਾਕਘਰ ਦੀ ਮੁਲਾਜ਼ਮ ਗ੍ਰਿਫ਼ਤਾਰ, ਜਾਂਚ ਜਾਰੀ

ਪਰ ਜਦੋਂ ਤੱਕ ਵਿਰੋਧੀ ਪਾਰਟੀਆਂ ਭਾਜਪਾ ਦੇ ਜਨਾਧਾਰ ’ਚ ਸੰਨ੍ਹ ਲਾਉਣ ’ਚ ਸਫਲ ਨਹੀਂ ਹੁੰਦੀਆਂ ਹਨ ਉਦੋਂ ਤੱਕ ਭਾਜਪਾ ਨੂੰ ਹਰਾਉਣਾ ਮੁਸ਼ਕਲ ਹੈ ਅਤੇ ਹਿੰਦੀ ਭਾਸ਼ੀ ਖੇਤਰਾਂ ’ਚ ਭਾਜਪਾ ਦੀ ਸਥਿਤੀ ਕਾਫ਼ੀ ਮਜ਼ਬੂਤ ਹੈ ਭਾਜਪਾ ਦੀਆਂ ਵੋਟਾਂ ’ਚ ਸੰਨ੍ਹ ਲਾਉਣ ਲਈ ਵਿਰੋਧੀ ਪਾਰਟੀਆਂ ਨੂੰ ਵੋਟਰਾਂ ਦੇ ਸਾਹਮਣੇ ਬਦਲਵਾਂ ਦਿ੍ਰਸ਼ਟੀਕੋਣ ਰੱਖਣਾ ਹੋਵੇਗਾ ਸਿਰਫ਼ ਭਾਜਪਾ ਵਿਰੋਧੀ ਜਾਂ ਮੋਦੀ ਵਿਰੋਧੀ ਵਿਚਾਰਾਂ ਨੂੰ ਪ੍ਰਗਟ ਕਰਨ ਜਾਂ ਸਿਰਫ਼ ਗਣਿਤ ’ਤੇ ਧਿਆਨ ਦੇਣ ਨਾਲ ਵਿਰੋਧੀ ਪਾਰਟੀਆਂ ਨੂੰ ਸਹਾਇਤਾ ਨਹੀਂ ਮਿਲੇਗੀ ਕਿਉਂਕਿ ਵੋਟਰ ਅਜਿਹੀ ਸਰਕਾਰ ਚਾਹੰੁਦੇ ਹਨ ਜੋ ਕੰਮ ’ਚ ਮਾਹਿਰ ਹੋਵੇ ਅਤੇ ਵਿਕਾਸ ਕਾਰਜ ਕਰੇ ਅਤੇ ਨਾਲ ਹੀ ਸਰਕਾਰ ਸਥਿਰ ਵੀ ਹੋਵੇ।