ਅਨੋਖਾ ਬਲੀਦਾਨ
ਸੱਤਾ ’ਚ ਕਰਮ ਨੂੰ ਉੱਚ ਦਰਜੇ ਦੀ ਸ਼ਕਤੀ ਭਾਵਨਾ ਨਾਲ ਜੋੜ ਕੇ ਵੇਖਿਆ ਗਿਆ ਹੈ ਫਲ ਦੀ ਇੱਛਾ ਤੋਂ ਬਿਨਾ ਹੀ ਕਰਮ ਕਰਨਾ ਚਾਹੀਦਾ ਹੈ ਪਰ ਇਤਿਹਾਸ ’ਚ ਕਰਮ ’ਤੇ ਬਲੀਦਾਨ ਦੇਣ ਵਾਲਿਆਂ ਦੀ ਵੀ ਘਾਟ ਨਹੀਂ ਹੈ ਰਾਜਾ ਨਰ ਸਿੰਘ ਦੇਵ ਗਣਪਤੀ ਵੱਲੋਂ ਬਣਾਏ ਗਏ ਵਿਸ਼ਾਲ ਕੋਣਾਰਕ ਸੂਰੀਆ ਮੰਦਿਰ ਸਾਰੇ ਯਤਨ ਕਰਨ ਤੋਂ ਬਾਅਦ ਵੀ ਪੂਰਾ ਨਹੀਂ ਹੋ ਰਿਹਾ ਸੀ ਸ਼ਿਲਪਕਾਰ ਨਿਰਾਸ਼ ਹੋ ਰਹੇ ਸਨ ਰਾਜੇ ਨੇ ਚਿਤਾਵਨੀ ਦਿੱਤੀ ਕਿ ਫਲਾਣੇ ਦਿਨ ਤੱਕ ਜੇਕਰ ਮੰਦਿਰ ਪੂਰਾ ਨਾ ਹੋਇਆ ਤਾਂ ਸਾਰੇ ਸ਼ਿਲਪਕਾਰਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਸਾਰੇ ਸ਼ਿਲਪੀ ਭੈਅਭੀਤ ਸਨ ਸਮਾਂ ਪੂਰਾ ਹੋ ਰਿਹਾ ਸੀ
ਉਸੇ ਸਮੇਂ ਇੱਕ ਸ਼ਿਲਪੀ ਦਾ 12 ਵਰਿ੍ਹਆਂ ਦਾ ਬੇਟਾ ਧਰਮਪਦ, ਜੋ ਪਿੰਡ ’ਚ ਰਹਿ ਕੇ ਸ਼ਿਲਪ ਵਿੱਦਿਆ ਸਿੱਖ ਰਿਹਾ ਸੀ, ਪਿਤਾ ਨੂੰ ਮਿਲਣ ਆਇਆ ਸਾਰਿਆਂ ਦੇ ਡਰ ਨੂੰ ਜਾਣ ਕੇ ਉਸ ਨੇ ਮੰਦਿਰ ਕਲਸ਼ ਨੂੰ ਪੂਰਾ ਕਰਨ ਦੀ ਮਨਜ਼ੂਰੀ ਮੰਗੀ ਬਾਲ ਉਮਰ ’ਚ ਹੋਣ ਕਾਰਨ ਉਸ ਦਾ ਤਾਂ ਪਹਿਲਾ ਹੀ ਮੌਕਾ ਸੀ ਅੰਤ ’ਚ ਜ਼ਿੰਦਗੀ ਦੀ ਉਮੀਦ ਨਾਲ ਧਰਮਪਦ ਨੂੰ ਮਨਜ਼ੂਰੀ ਦਿੱਤੀ ਗਈ ਆਖ਼ਰੀ ਦਿਨ ਕੰਮ ਪੂਰਾ ਹੋਇਆ ਸਾਰੇ ਹੈਰਾਨ ਹੋਏ ਪਰ ਪਲ ’ਚ ਫਿਰ ਸਾਰੇ ਸ਼ਿਲਪਕਾਰਾਂ ਦੇ ਮਨਾਂ ’ਚ ਡਰ ਪੈਦਾ ਹੋਇਆ
ਉਨ੍ਹਾਂ ਨੂੰ ਲੱਗਾ ਕਿ ਜੇਕਰ ਰਾਜੇ ਨੂੰ ਪਤਾ ਲੱਗੇਗਾ ਕਿ ਮੰਦਿਰ ਪੂਰਾ ਕਰਨ ਦਾ ਕੰਮ ਧਰਮਪਦ ਦਾ ਹੈ ਤਾਂ ਰਾਜਾ ਉਨ੍ਹਾਂ ਸਾਰਿਆਂ ਨੂੰ ਮੌਤ ਦੀ ਸਜ਼ਾ ਦੇਵੇਗਾ ਇਹ ਜਾਣ ਕੇ ਸਾਰਿਆਂ ਦੀ ਰੱਖਿਆ ਲਈ ਧਰਮਪਦ ਨੇ ਸਮੁੰਦਰ ’ਚ ਛਾਲ ਮਾਰ ਕੇ ਜਾਨ ਦੇ ਦਿੱਤੀ ਸਾਰੇ ਇਹ ਬਲੀਦਾਨ ਵੇਖ ਕੇ ਹੈਰਾਨ ਰਹਿ ਗਏ ਸੂਰੀਆ ਮੰਦਿਰ ਕੋਣਾਰਕ ਦੇ ਨਾਲ ਧਰਮਪਦ ਦਾ ਗੁਣਗਾਨ ਪਿੰਡ-ਪਿੰਡ ’ਚ ਅੱਜ ਵੀ ਗਾਇਆ ਜਾਂਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.