ਸਰਵ ਸਿੱਖਿਆ ਅਭਿਆਨ ਦਫ਼ਤਰੀ ਕਾਮਿਆਂ ਦਾ ਕਾਂਗਰਸ ਸਰਕਾਰ ਵਿਰੁੱਧ ਅਨੋਖਾ ਪ੍ਰਦਰਸ਼ਨ

ਪ੍ਰਦਰਸ਼ਨ ਦੌਰਾਨ ਦਰਸਾਇਆ ਕਾਂਗਰਸ ਸਰਕਾਰ ਦੇ ਵਾਅਦੇ ਹਵਾ ਭਰੇ ਗੁਬਾਰੇ ਵਾਂਗ

  • ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਬਜ਼ਾਰਾਂ ’ਚ ਹਵਾ ਭਰੇ ਗੁਬਾਰੇ ਵੰਡੇ

ਗੁਰਪ੍ਰੀਤ ਸਿੰਘ, ਸੰਗਰੂਰ। ਸਿੱਖਿਆ ਮੰਤਰੀ ਪੰਜਾਬ ਦੇ ਸ਼ਹਿਰ ਦੇ ਬਜ਼ਾਰਾਂ ਵਿੱਚ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਾਮਿਆ ਵੱਲੋਂ ਕਾਂਗਰਸ ਸਰਕਾਰ ਦੇ ਮੰਤਰੀਆ ਅਤੇ ਆਗੁਆ ਵੱਲੋਂ ਕੀਤੇ ਵਾਅਦਿਆਂ ’ਤੇ ਤੰਜ ਕਸਦੇ ਹੋਏ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ। ਅੱਜ ਸੂਬੇ ਭਰ ਤੋਂ ਆਏ ਦਫਤਰੀ ਕਾਮਿਆ ਵੱਲੋਂ ਬੀ.ਐਸ.ਐਨ.ਐਲ ਪਾਰਕ ਵਿਚ ਇਕੱਤਰ ਹੋਣ ਉਪਰੰਤ ਗੁਬਾਰੇ ਹੱਥਾ ਵਿਚ ਫੜ ਕੇ ਸ਼ਹਿਰ ਦੇ ਬਜ਼ਾਰਾਂ ਨੂੰ ਚਾਲੇ ਪਾ ਦਿੱਤੇ। ਆਗੂਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਵੱਲੋਂ ਸੱਤਾ ਵਿਚ ਆਉਣ ਸਮੇਂ ਜੋ ਵਾਅਦੇ ਕੀਤੇ ਗਏ ਸਨ ਉਹ ਬਹੁਤ ਵੱਡੇ ਸਨ ਤੇ ਜੋ ਵਾਅਦੇ ਅੱਜ ਕੀਤੇ ਜਾ ਰਹੇ ਹਨ ਉਹ ਵੀ ਵੱਡੇ ਹਨ ਅਤੇ ਜੋ ਕਿਹਾ ਜਾ ਰਿਹਾ ਹੈ ਕਿ 4 ਸਾਲਾਂ ਦੌਰਾਨ ਵਾਅਦੇ ਪੂਰੇ ਕੀਤੇ ਹਨ ਉਹ ਵੀ ਵੱਡੇ ਹਨ।

ਇਹ ਸਾਰੀਆ ਚੀਜ਼ਾਂ ਇਸ ਰੂਪ ਵਿਚ ਵਿਖਾਈਆ ਜਾ ਰਹੀਆ ਹਨ ਜਿਵੇਂ ਇਕ ਗੁਬਾਰਾ ਹਵਾ ਭਰਨ ਤੋਂ ਬਾਅਦ ਬਹੁਤ ਵੱਡਾ ਜਾਪਦਾ ਹੈ ਦੇਖਣ ’ਚ ਲਗਦਾ ਹੈ ਕਿ ਇਹ ਬਹੁਤ ਵੱਡੀ ਚੀਜ਼ ਹੈ ਪਰ ਅਸਲ ਵਿੱਚ ਜਦ ਉਸ ’ਚ ਝਾਤ ਮਾਰੀ ਜਾਂਦੀ ਹੈ ਤਾਂ ਉਸ ਵਿੱਚ ਸਿਰਫ਼ ਹਵਾ ਹੀ ਹੁੰਦੀ ਹੈ ਅਤੇ ਜਿਵੇਂ ਹੀ ਅਸੀਂ ਉਸ ਨੂੰ ਖੋਲ੍ਹਦੇ ਹਾਂ ਹਵਾ ਨਿਕਲ ਜਾਂਦੀ ਹੈ ਤਾਂ ਸਿਰਫ ਛੋਟਾ ਜ਼ਿਹਾ ਰਬੜ ਹੀ ਬਚਦਾ ਹੈ ਇਸੇ ਤਰ੍ਹਾ ਹੀ ਕਾਂਗਰਸ ਸਰਕਾਰ ਵੱਲੋਂ ਵਾਅਦੇ ਵੱਡੇ ਕੀਤੇ ਗਏ ਸੀ ਅਤੇ ਵਿਖਾਇਆ ਜਾ ਰਿਹਾ ਹੈ ਕਿ ਅਸੀਂ ਵੱਡੇ ਵਾਅਦੇ ਪੂਰੇ ਕੀਤੇ ਹਨ ਪਰ ਕਾਂਗਰਸ ਸਰਕਾਰ ਦੇ ਵਾਅਦੇ ਤੇ ਦਾਅਵੇ ਇੱਕ ਗੁਬਾਰੇ ਵਾਂਗ ਹੀ ਹਨ ਵਾਅਦੇ ਹਵਾ ਵਿੱਚ ਹੀ ਹਨ ਅਤੇ ਸਾਰੇ ਮਸਲੇ ਹਵਾ-ਹਵਾਈ ਹੀ ਹੋ ਰਹੇ ਹਨ। ਇਹ ਸਬ ਕਾਂਗਰਸ ਸਰਕਾਰ ਵੱਲੋਂ ਵਿਖਾਵਾ ਹੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਅਤੇ ਕੱਚੇ ਮੁਲਾਜ਼ਮਾਂ ਦੇ ਪੱਲੇ ਛੋਟਾ ਰਬੜ ਦਾ ਟੁਕੜਾਂ ਹੀ ਲੱਗ ਰਿਹਾ ਹੈ।

ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਲਈ ਅਤੇ ਆਮ ਜਨਤਾ ਤੱਕ ਸੱਚਾਈ ਪਹੁੰਚਾਉਣ ਲਈ ਨਿਵੇਕਲੀ ਪਹਿਲ ਕਰਦੇ ਹੋਏ ਹਵਾ ਭਰੇ ਗੁਬਾਰੇ ਜਿਨ੍ਹਾਂ ਤੇ ਸਰਕਾਰ ਦੇ ਝੂਟੇ ਵਾਅਦੇ ਛਾਪੇ ਹੋਏ ਹਨ ਲੈ ਕੇ ਸੰਗਰੂਰ ਦੇ ਬਜ਼ਾਰਾਂ ’ਚ ਆਏ ਹਨ ਅਤੇ ਸੰਗਰੂਰ ਦੀ ਜਨਤਾ ਨੂੰ ਇਹਨਾ ਲੀਡਰਾਂ ਦੇ ਝੂਠੇ ਵਾਅਦਿਆ ਤੋਂ ਭਵਿੱਖ ਵਿਚ ਬਚਣ ਦੀ ਅਪੀਲ ਕਰ ਰਹੇ ਹਨ।
ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਅਸ਼ੀਸ਼ ਜੁਲਾਹਾ,ਪਰਵੀਨ ਸ਼ਰਮਾ,ਚਮਕੋਰ ਸਿੰਘ, ਦਵਿੰਦਰਜੀਤ ਸਿੰਘ, ਰਜਿੰਦਰ ਸਿੰਘ ਸੰਧਾ ਜਤਿਨ ਮਹਿਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਲਾਜ਼ਮਾਂ ਤੇ ਨੌਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਚਾਰ ਸਾਲਾਂ ਦੌਰਾਨ ਆਮ ਜਨਤਾ ਦੇ ਪੱਲੇ ਕੁਝ ਨਹੀਂ ਪਿਆ।

ਆਗੂਆਂ ਨੇ ਕਿਹਾ ਕਿ ਕਿ ਜੇਕਰ ਪੰਜਾਬ ਸਰਕਾਰ ਦਾ ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਸਹੀ ਸੀ ਤਾਂ ਅੱਜ ਫਿਰ ਉਹੀ ਤਰਜ਼ ਤੇ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਤੇ ਕਿਓ ਆਨਾਕਾਨੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ੍ਹਣ ਲਈ ਵੱਖੋ-ਵੱਖਰੇ ਨਿਵੇਕਲੇ ਪ੍ਰਦਰਸ਼ਨ ਕਰਦੇ ਰਹਿਣਗੇ ਅਤੇ ਇਸ ਤੋਂ ਬਾਅਦ ਹੁਣ ਮੁਲਾਜ਼ਮ ਮੁੱਖ ਮੰਤਰੀ ਦੇ ਚੰਡੀਗੜ੍ਹ ਨਿਵਾਸ ਵੱਲ ਕੂਚ ਕਰਨਗੇ ਅਤੇ ਅਜਿਹਾ ਪ੍ਰਦਰਸ਼ਨ ਕਰਨਗੇ ਜੋ ਕਾਂਗਰਸ ਪਾਰਟੀ ਨੂੰ ਕੱਚੇ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਮਜ਼ਬੂਰ ਕਰ ਦੇਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।