ਸਮ੍ਰਿਤੀ ਇਰਾਨੀ (Union Minister Smriti Irani) ਨੇ ਲੁਧਿਆਣਾ ਰੈਲੀ ਦੌਰਾਨ ਕਾਂਗਰਸ ਨੂੰ ਲਾਏ ਖੂਬ ਰਗੜੇ
(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਜੋ਼ਰਾਂ ’ਤੇ ਹੈ। ਭਾਜਪਾ ਵੱਲੋਂ ਅੱਜ ਲੁਧਿਆਣਾ ’ਚ ਰੈਲੀ ਕੀਤੀ ਗਈ। ਰੈਲੀ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Union Minister Smriti Irani) ਨੇ ਸੰਬੋਧਨ ਕੀਤਾ। ਇਸ ਦੌਰਾਨ ਕੇਂਦਰੀ ਮੰਤਰੀ ਨੇ ਕਾਂਗਰਸ ਸਰਕਾਰ ਨੂੰ ਖੂਬ ਰਗੜੇ ਲਾਏ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਰਫ ਘਪਲੇ ਤੇ ਗੁੰਡਾਰਾਜ ਕੀਤਾ ਹੈ। ਉਨਾਂ ਕਿਹਾ ਕਿ ਕੌਵਿਡ ਦੌਰਾਨ ਕੇਂਦਰ ਵੱਲੋਂ ਭੇਜੇ ਗਏ ਰਾਸ਼ਨ ’ਚ ਵੀ ਕਾਂਗਰਸ ਸਰਕਾਰ ਵੱਲੋਂ ਘਪਲੇ ਕੀਤੇ ਗਏ।
ਕਾਂਗਰਸ ਤੇ ਸੀਐਮ ਚਿਹਰੇ ਨੂੰ ਲੈ ਕੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ‘ਚ ਲਾਟਰੀ ਸਿਸਟਮ ਰਾਹੀਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ। ਸਮ੍ਰਿਤੀ ਇਰਾਨੀ ਨੇ ਨਵਜੋਤ ਸਿੱਧੂ ਦੇ ਮੁੱਖ ਮੰਤਰੀ ਚਿਹਰਾ ਨਾ ਬਣ ਸਕਣ ‘ਤੇ ਚੁਟਕੀ ਲੈਂਦਿਆ ਕਿਹਾ ਕਿ ਕਾਂਗਰਸ ਨੇ ਦੁਸ਼ਮਣ ਫੌਜ ਨੂੰ ਗਲੇ ਲਗਾਉਣ ਵਾਲੇ ਵਿਅਕਤੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਪਰਮਾਤਮਾ ਦੀ ਲੀਲੀ ਵੇਖੇ ਕਿ ਉਨਾਂ ਆਗੂਆਂ ਨੇ ਸਿੱਧੂ ਦੇ ਸੀਐਮ ਚਿਹਰਾ ਬਣਨ ਦਾ ਸੁਫਨਾ ਚਕਨਾਚੂਰ ਕਰ ਦਿੱਤਾ।
ਸਮ੍ਰਿਤੀ ਇਰਾਨੀ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਵਿੱਚ ਇਹੀ ਫਰਕ ਹੈ। ਕਾਂਗਰਸ ਵਿੱਚ ਇੱਕ ਵਿਸ਼ੇਸ਼ ਖਾਨਦਾਨ ਆਗੂ ਚੁਣਦਾ ਹੈ। ਭਾਜਪਾ ‘ਚ ਲੋਕ ਚੁਣਨਗੇ ਕਿ ਸਾਡਾ ਆਗੂ ਕਿਹੜਾ ਹੋਵੇਗਾ। ਕਾਂਗਰਸ ਲਈ ਪਰਿਵਾਰ ਹੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹੱਥ 1984 ਦੇ ਦੰਗਿਆਂ ਦੇ ਖੂਨ ਨਾਲ ਰੰਗੇ ਹੋਏ ਹਨ। ਸਿੱਖ ਦੰਗਾ ਪੀੜਤ 30 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਸਨ। ਕਾਂਗਰਸ ਨੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਆਪਣੇ ਨਾਲ ਰੱਖਿਆ। ਐਨਡੀਏ ਦੀ ਮੋਦੀ ਸਰਕਾਰ ਨੇ ਉਨਾਂ ਨੂੰ ਸਜ਼ਾ ਦਿੱਤੀ।
ਸਮ੍ਰਿਤੀ ਇਰਾਨੀ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਸਰਕਾਰ ਬਣਾਵੇਗੀ ਤੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੇ ਗੁੰਡਾ ਰਾਜ ਤੋਂ ਮੁਕਤ ਕਰੇਗੀ। ਉਨਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਨੇ ਇੰਨ ਸਾਲ ਰਾਜ ਕੀਤਾ ਪਰ ਕੋਈ ਕੰਮ ਨਹੀਂ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ