ਕਿਸਾਨਾਂ ਦੀ ਮੰਗ ਮੰਨ੍ਹੇ ਕੇਂਦਰ ਸਰਕਾਰ : ਰਾਹੁਲ

Rahul

ਕਿਸਾਨਾਂ ਦੀ ਮੰਗ ਮੰਨ੍ਹੇ ਕੇਂਦਰ ਸਰਕਾਰ : ਰਾਹੁਲ

ਨਵੀਂ ਦਿੱਲੀ। ਕਾਂਗਰਸ ਦਾ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਖੇਤੀ ਸਬੰਧੀ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਕਿਸਾਨ ਆਪਣਾ ਅੰਦੋਲਨ ਜਾਰੀ ਰੱਖਣ ਦਾ ਸੰਕਲਪ ਕਰ ਚੁੱਕੇ ਹਨ ਇਸ ਲਈ ਸਰਕਾਰ ਆਪਣੀ ਜਿੱਦ ਛੱਡਕੇ ਉਨ੍ਹਾਂ ਦੀ ਮੰਗ ਮੰਨ ਲੈਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਕਿਸਾਨ ਮਜ਼ਦੂਰ ਦੇ ਗਾਂਧੀ ਜਯੰਤੀ ਤੱਕ ਅੰਦੋਲਨ ਦੇ ਫੈਸਲੇ ਨੂੰ ਉਨ੍ਹਾਂ ਦੇ ਦ੍ਰਿੜ ਸੰਕਲਪ ਦੇ ਨਾਲ ਹੀ ਇਹ ਵੀ ਸਾਫ਼ ੲੈ ਕਿ ਉਹ ਮੋਦੀ ਸਰਕਾਰ ਨਾਲ ਕਿੰਨੇ ਨਾ ਉਮੀਦ ਹਨ। ’’

ਉਨ੍ਹਾਂ ਸਰਕਾਰ ਨੂੰ ਜਿੱਦ ਛੱਡਣ ਦੀ ਸਲਾਹ ਦਿੱਤੀ ਅਤੇ ਕਿਹਾ, ‘‘ ਹੰਕਾਰ ਛੱਡੋ, ਸੱਤਿਆਗ੍ਰਹੀ ਕਿਸਾਨਾਂ ਦੀ ਤਕਲੀਫ਼ ਸਮਝੋ ਅਤੇ ਖੇਤੀ-ਵਿਰੋਧੀ ਕਾਨੂੰਨ ਵਾਪਸ ਲਵੋ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.