ਕੇਂਦਰੀ ਸਿੱਖਿਆ ਮੰਤਰੀ ਨਿਸ਼ੰਕ ਨੇ ‘ਨਿਪੁਣ ਭਾਰਤ’ ਮਿਸ਼ਨ ਦਾ ਕੀਤਾ ਸ਼ੁੱਭ ਆਰੰਭ

‘ਨਿਪੁਣ ਭਾਰਤ’ ਮਿਸ਼ਨ ’ਚ ਪ੍ਰੀ-ਸਕੂਲ ਤੋਂ ਲੈ ਕੇ ਜਮਾਤ ਤੀਜੀ ਤੱਕ ਦੇ ਤਿੰਨ ਤੋਂ 9 ਸਾਲਾਂ ਦੇ ਉਮਰ ਵਰਗ ਦੇ ਬੱਚਿਆਂ ’ਤੇ ਫੋਕਸ ਕੀਤਾ ਜਾਵੇਗਾ

ਨਵੀਂ ਦਿੱਲੀ । ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2026-27 ਤੱਕ ਹਰ ਇੱਕ ਬੱਚੇ ਨੂੰ ਜਮਾਤ ਤਿੰਨ ਤੱਕ ਬੁਨਿਆਦੀ ਸਾਖਰਤਾ ਤੇ ਸੰਖਿਆ ਗਿਆਨ ਮੁਹੱਈਆ ਕਰਵਾਉਣ ਦੇ ਮਕਸਦ ਨੂੰ ਪੂਰਾ ਕਰਨ ਵੱਲ ਇੱਕ ਕਦਮ ਅੱਗੇ ਵਧਾਉਂਦਿਆਂ ਸੋਮਵਾਰ ਨੂੰ ਇੱਥੇ ਵਰਚੁਅਲ ਮਾਧਿਅਮ ਰਾਹੀਂ ‘ਨਿਪੁਣ ਭਾਰਤ’ ਨਾਂਅ ਦੀ ਕੌਮੀ ਬੁਨਿਆਦੀ ਸਾਖਰਤਾ ਤੇ ਸੰਖਿਆ ਗਿਆਨ ਮਿਸ਼ਨ ਦਾ ਸ਼ੁੱਭ ਆਰੰਭ ਕੀਤਾ।

ਡਾ. ਨਿਸ਼ੰਕ ਨੇ ‘ਨਿਪੁਣ ਭਾਰਤ’ ਮਿਸ਼ਨ ’ਚ ਪ੍ਰੀ-ਸਕੂਲ ਤੋਂ ਲੈ ਕੇ ਜਮਾਤ ਤੀਜੀ ਤੱਕ ਦੇ ਤਿੰਨ ਤੋਂ 9 ਸਾਲਾਂ ਦੇ ਉਮਰ ਵਰਗ ਦੇ ਬੱਚਿਆਂ ’ਤੇ ਫੋਕਸ ਕੀਤਾ ਜਾਵੇਗਾ ਤੇ ਜਮਾਤ ਚਾਰ ਤੇ ਪੰਜ ਦੇ ਉਨ੍ਹਾਂ ਬੱਚਿਆਂ ਨੂੰ ਵਾਧੂ ਸਿੱਖਿਆ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ ਜਿਨ੍ਹਾਂ ਨੇ ਬੁਨਿਆਦੀ ਕੌਸ਼ਲ ਪ੍ਰਾਪਤ ਨਹੀਂ ਹੋ ਸਕਿਆ ਹੈ ਇਸ ਮੌਕੇ ਸਾਖ਼ਰਤਾ ਤੇ ਸੰਖਿਆ ਗਿਆਨ ਦੇ ਮਹੱਤਵ ਨੂੰ ਸਮਝਦਿਆਂ ਕੇਂਦਰੀ ਮੰਤਰੀ ਨੇ ਕਿਹਾ, ਮੇਰਾ ਮੰਨਣਾ ਹੈ ਕਿ ਸਾਖਰਤਾ ਤੇ ਸੰਖਿਆਤਮਕ ਕੌਸ਼ਲ ਦੀ ਚੰਗੀ ਬੁਨਿਆਦ ਸੀਨੀਅਰ ਜਮਾਤਾਂ ’ਚ ਬੱਚਿਆਂ ਦੀ ਪੜ੍ਹਾਈ ’ਤੇ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ ਤੇ ਸਿੱਖਿਆ ’ਚ ਬੱਚੇ ਦੀ ਰੁਚੀ ਵੀ ਵਿਕਸਿਤ ਕਰਦੀ ਹੈ।

ਦੇਸ਼ ਦੇ ਸਾਰੇ ਬੱਚਿਆਂ ਨੂੰ ਇਸ ਦੀ ਬੁਨਿਆਦੀ ਸਮਝ ਨੂੰ ਵਿਕਸਿਤ ਕਰਨ ਲਈ ਸਾਡੇ ਪ੍ਰਧਾਨ ਮੰਤਰੀ ਨੇ ਇਸ ਮਿਸ਼ਨ ਨੂੰ ਸ਼ੁਰੂ ਕਰਨ ਲਈ ਪਿਛਲੇ ਸਾਲ ਸਤੰਬਰ ’ਚ ਹੋਏ ਸਿੱਖਿਅਕ ਦਿਵਸ ਮੌਕੇ ’ਤੇ ਹੀ ਆਪਣਾ ਵਿਜਨ ਸਭ ਦੇ ਨਾਲ ਸਾਂਝਾ ਕੀਤਾ ਸੀ ਡਾ. ਨਿਸ਼ੰਕ ਨੇ ਅੱਗੇ ਕਿਹਾ ਸਾਖਰਤਾ ਤੇ ਸੰਖਿਆ ਗਿਆਨ ਦਾ ਸਿੱਧਾ ਪ੍ਰਭਾਵ ਲੋਕਾਂ ਦੀ ਆਮਦਨ ਤੇ ਅਗਲੀ ਪੀੜ੍ਹੀ ਲਈ ਬਿਹਤਰ ਸਿਹਤ ਵਰਗੇ ਉਨ੍ਹਾਂ ਦੇ ਭਵਿੱਖ ਦੇ ਜੀਵਨ ਦੇ ਨਤੀਜਿਆਂ ’ਤੇ ਪੈਂਦਾ ਹੈ ਬੁਨਿਆਦੀ ਸਾਖਰਤਾ ਦੇ ਇਸ ਮਹੱਤਵਪੂਰਨ ਪਹਿਲੂੁ ਨੂੰ ਧਿਆਨ ’ਚ ਰੱਖਦਿਆਂ ਸਾਲ 2021-22 ਲਈ 2130.66 ਕਰੋੜ ਰੁਪਏ ਦੇ ਬਜਟ ਅਲਾਟ ਦੇ ਨਾਲ ਮਜ਼ਬੂਤ ਸਿੱਖਿਆ ਤਹਿਤ ਨਿਪੁਣ ਭਾਰਤ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।