Road Accident: ਅਣਪਛਾਤੇ ਵਾਹਨ ਨੇ ਸਕੂਟਰ ਨੂੰ ਮਾਰੀ ਟੱਕਰ, ਲੜਕੀ ਦੀ ਮੌਤ

Road Accident
ਫਾਈਲ ਫੋਟੋ।

ਮਹਿਲਾ ਗੰਭੀਰ ਰੂਪ ਨਾਲ ਹੋਈ ਹੈ ਜ਼ਖਮੀ | Road Accident

  • ਸ਼ੋਅਰੂਪ ’ਚ ਕੰਮ ਕਰਨ ਜਾ ਰਹੀਆਂ ਸਨ ਦੋਵੇਂ ਮਹਿਲਾ | Road Accident

ਦਸੂਹਾ (ਸੱਚ ਕਹੂੰ ਨਿਊਜ਼)। Road Accident: ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ’ਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਅਣਪਛਾਤੇ ਵਾਹਨ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਲੜਕੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਮਹਿਲਾ ਗੰਭੀਰ ਰੂਪ ਨਾਲ ਜਖਮੀ ਹੋਈ ਹੈ। ਦੋਵੇਂ ਰੋਜ਼ਾਨਾਂ ਦੀ ਤਰ੍ਹਾਂ ਸ਼ੋਅਰੂਮ ’ਚ ਕੰਮ ਕਰਨ ਲਈ ਜਾ ਰਹੀਆਂ ਸਨ। ਹਾਦਸਾ ਅੱਜ ਸਵੇਰੇ ਕਰੀਬ 9 ਵਜੇ ਸ਼ਹੀਦ ਉਸਮਾਨ ਪਿੰਡ ’ਚ ਹੋਇਆ। ਮ੍ਰਿਤਕ ਲੜਕੀ ਦੀ ਪਛਾਣ ਸੋਨੀਆਂ (21) ਵਾਸੀ ਸੰਗਯਾਲ ਦੇ ਤੌਰ ’ਤੇ ਹੋਈ ਹੈ। ਜਿਹੜੀ ਜਖਮੀ ਮਹਿਲਾ ਅੰਜਨਾ ਵਾਸੀ ਸੰਸਾਰਪੁਰ ਪਿੰਡ ਦੇ ਨਾਲ ਦਸੂਹਾ ਵਿਖੇ ਸ਼ੋਅਰੂਮ ’ਚ ਕੰਮ ਕਰਨ ਜਾ ਰਹੀ ਸੀ। ਇਸ ਦੌਰਾਨ ਹਾਦਸਾ ਹੋ ਗਿਆ।

Read This : Punjab Holiday News: ਪੰਜਾਬ ’ਚ ਹੋਇਆ 2 ਦਿਨ ਦੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਅਤੇ ਦਫਤਰ

ਜਖਮੀ ਮਹਿਲਾ ਅੰਜਨਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਜਨਾ ਤੇ ਸੋਨੀਆਂ ਇੱਕਠੇ ਕੰਮ ’ਤੇ ਗਈਆਂ ਸਨ। ਪਰ ਕਿਸੇ ਅਣਪਛਾਤੇ ਵਾਹਨ ਨੇ ਸਕੂਟੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਸੋਨੀਆਂ ਦੀ ਮੌਤ ਹੋ ਗਈ ਤੇ ਅੰਜਨਾ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਜਿਸ ਦੀ ਹਾਲਤ ਨਾਜੁਕ ਹੋਣ ’ਤੇ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਦਸੂਹਾ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ। ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਅਣਪਛਾਤੇ ਵਾਹਨ ਨੂੰ ਟਰੈਸ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। Road Accident