ਸਾਡੇ ਨਾਲ ਸ਼ਾਮਲ

Follow us

13.2 C
Chandigarh
Saturday, January 17, 2026
More
    Home Breaking News ਸੁਨਾਮ ‘...

    ਸੁਨਾਮ ‘ਚ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਦੇ ਗੋਲੀ ਮਾਰੀ

    Sunam News
    ਸੁਨਾਮ: ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਜਖਮੀ ਰਾਕੇਸ ਕੁਮਾਰ।

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਅੰਦਰ ਅਣਪਛਾਤਿਆਂ ਵੱਲੋਂ ਇੱਕ ਵਿਅਕਤੀ ਦੇ ਪੱਟ ‘ਚ ਗੋਲੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਨੌਜਵਾਨ ਰਾਕੇਸ ਕੁਮਾਰ ਨੇ ਦੱਸਿਆ ਉਹ ਪੀਰ ਬੰਨਾ ਬਨੋਈ ਰੋਡ ਦਾ ਰਹਿਣ ਵਾਲਾ ਹੈ ਤੇ ਉਹ ਅੰਡਰਬ੍ਰਿਜ ਦੇ ਉੱਪਰ ਰੇਲਵੇ ਫਾਟਕਾਂ ਦੇ ਨਜ਼ਦੀਕ ਖੜਾ ਹੋਇਆ ਸੀ, ( Sunam News) ਉਸਦੇ ਕੋਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਆਏ ਅਤੇ ਉਸ ਤੋਂ ਨਸ਼ਾ (ਚਿੱਟਾ) ਲੈਣ ਦੀ ਮੰਗ ਕੀਤੀ ਅਤੇ ਜਦੋਂ ਉਸ ਨੇ ਕਿਹਾ ਕਿ ਉਸ ਕੋਲ ਚਿੱਟਾ ਨਹੀਂ ਹੈ ਤਾਂ ਉਕਤ ਨੌਜਵਾਨਾਂ ਨੇ ਉਸ ਦੇ ਪੱਟ ਵਿਚ ਗੋਲੀ ਮਾਰ ਦਿੱਤੀ। ਜਿਸ ਉਪਰੰਤ ਉਹ ਉਸੇ ਜਗ੍ਹਾ ਤੇ ਡਿਗ ਗਿਆ ਅਤੇ ਉਹ ਤਿੰਨੋਂ ਨੌਜਵਾਨ ਮੋਟਰਸਾਈਕਲ ਤੇ ਫਰਾਰ ਹੋ ਗਏ। ਰਾਕੇਸ ਕੁਮਾਰ ਨੇ ਕਿਹਾ ਕਿ ਉਹ ਉਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਕਦੇ ਨਹੀਂ ਮਿਲਿਆ, ਉਹ ਨੌਜਵਾਨ ਉਸ ਨੇ ਅੱਜ ਪਹਿਲੀ ਵਾਰ ਦੇਖੇ ਸਨ।

    Sunam News
    ਸੁਨਾਮ: ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਜਖਮੀ ਰਾਕੇਸ ਕੁਮਾਰ।

    ਇਹ ਵੀ ਪੜ੍ਹੋ : ਮੌਸਮ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ

    ਇਸ ਸਬੰਧੀ ਐੱਸਐਚਓ ਥਾਣਾ ਸਿਟੀ ਦੇ ਮੁੱਖੀ ਦੀਪਿੰਦਰਪਾਲ ਸਿੰਘ ਨੇ ਕਿਹਾ ਕਿ ਉਕਤ ਨੌਜਵਾਨ ਦੇ 3 ਅਣਪਛਾਤੇ ਨੌਜਵਾਨਾਂ ਵੱਲੋਂ ਪੱਟ ਦੇ ਵਿੱਚ ਫਾਇਰ ਕੀਤਾ ਗਿਆ ਹੈ, ਜਿਸ ਨਾਲ ਉਕਤ ਨੌਜਵਾਨ ਜ਼ਖ਼ਮੀ ਹੋਇਆ ਹੈ।ਐੱਸਐਚਓ ਨੇ ਕਿਹਾ ਅਣਪਛਾਤੇ ਸੀਸੀਟੀਵੀ ਫੁਟੇਜ ‘ਚ ਕੈਦ ਹੋਏ ਹਨ। ਤਸਵੀਰਾਂ ਉਹਨਾਂ ਕੋਲੋਂ ਪਹੁੰਚ ਚੁੱਕੀਆਂ ਹਨ, ਉਨ੍ਹਾਂ ਨੂੰ ਟਰੇਸ ਕਰ ਰਹੇ ਹਨ ਅਤੇ ਬਹੁਤ ਜਲਦ ਉਹ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕਰ ਲੈਣਗੇ।

    LEAVE A REPLY

    Please enter your comment!
    Please enter your name here