ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Fazilka News:...

    Fazilka News: ਤੜਕਸਾਰ ਆਈ ਮੰਦਭਾਗੀ ਖਬਰ!, ਸੜਕ ਹਾਦਸੇ ’ਚ ਮਜ਼ਦੂਰ ਦੀ ਗਈ ਜਾਨ

    Fazilka News
    Fazilka News: ਤੜਕਸਾਰ ਆਈ ਮੰਦਭਾਗੀ ਖਬਰ!, ਸੜਕ ਹਾਦਸੇ ’ਚ ਮਜ਼ਦੂਰ ਦੀ ਗਈ ਜਾਨ

    Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ-ਫਿਰੋਜ਼ਪੁਰ ਰੇਲਵੇ ਬ੍ਰਿਜ ਉੱਪਰ ਇੱਕ ਦਰਦਨਾਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਵਿੱਚ ਇੱਕ ਰੇਹੜਾ ਚਾਲਕ ਮਜ਼ਦੂਰ ਦੀ ਮੌਤ ਹੋਣ ਦਾ ਸਮਾਚਾਰ ਹੈ ਜਿਸ ਤੋਂ ਬਾਅਦ ਕਾਰਵਾਈ ਦੀ ਮੰਗ ਨੂੰ ਲੈ ਕੇ ਗੁੱਸੇ ’ਚ ਆਏ ਲੋਕਾਂ ਵੱਲੋਂ ਰੇਲਵੇ ਪੁਲ ਦੇ ਧਰਨਾ ਲਾ ਕੇ ਜਾਮ ਕਰ ਦਿੱਤਾ।

    ਇਸ ਸਬੰਧੀ ਧਰਨੇ ’ਚ ਮੌਜ਼ੂਦ ਮਜ਼ਦੂਰਾਂ ਨੇ ਦੱਸਿਆ ਕਿ ਫਾਜ਼ਿਲਕਾ ਦੀ ਰਾਧਾ ਸੁਆਮੀ ਕਲੋਨੀ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਪੁੱਤਰ ਪੂਰਨ ਚੰਦ ਖੱਚਰ ਰੇਹੜਾ ਚਾਲਕ ਜੋ ਸਵੇਰ ਤੜਕਸਾਰ ਆਪਣੀ ਕਿਰਤ ਕਰਨ ਲਈ ਮਿਹਨਤ ਮਜਦੂਰੀ ਲਈ ਇਟ ਭਟਿਆਂ ਤੋਂ ਇੱਟਾਂ ਦੀ ਭਰਾਈ ਕਰਨ ਜਾਂਦੇ ਹਨ। ਰੋਜਾਨਾ ਦੀ ਤਰ੍ਹਾਂ ਅੱਜ ਵੀ ਭੱਠੇ ’ਤੇ ਜਾ ਰਿਹਾ ਸੀ। Fazilka News

    Read Also : Punjab Government News: ਅੱਜ ਪੰਜਾਬ ਸਰਕਾਰ ਕਈ ਫ਼ੈਸਲਿਆਂ ’ਤੇ ਲਾ ਸਕਦੀ ਐ ਮੋਹਰ

    ਜਦੋਂ ਰੇਲਵੇ ਬ੍ਰਿਜ ’ਤੇ ਪੁੱਜਾ ਤਾਂ ਇੱਕ ਤੇਜ਼ ਰਫ਼ਤਾਰ ਗੱਡੀ ਜੋ ਕਿ ਕੈਂਟਰ ਦੱਸਿਆ ਜਾ ਰਿਹਾ ਹੈ ਵੱਲੋਂ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮਜ਼ਦੂਰ ਦੀ ਮੌਕੇ ਤੇ ਮੌਤ ਹੋ ਗਈ। ਇੱਥੇ ਮੌਜ਼ੂਦ ਏਐਸਆਈ ਭਗਵਾਨ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਵਾਰਸਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਬਿਆਨ ਦਰਜ ਕਰਵਾਉਣ ਤਾਂ ਜੋ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ।