ਜਦੋਂ ਪੁਲਿਸ ਨੂੰ ਝਕਾਨੀ ਦੇ ਕੇ ਬੇਰੁਜ਼ਗਾਰ ਟੈੱਟ ਪਾਸ ਕਾਰਕੁੰਨਾਂ ਨੇ ਮੋਤੀ ਮਹਿਲ ਅੱਗੇ ਪਾਇਆ ਭੜਥੂ

ਪੁਲਿਸ ਵੱਲੋਂ ਧੱਕਾਮੁੱਕੀ ਕਰਦਿਆ ਕੀਤਾ ਗ੍ਰਿਫਤਾਰ

ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਪੁਲਿਸ ਨੇ ਵਾਈਪੀਐਸ ਚੌਂਕ ਵਿਖੇ ਰੋਕੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ (Unemployed teachers) ਯੂਨੀਅਨ ਵੱਲੋਂ ਮੋਤੀ ਮਹਿਲ ਦੇ ਕੀਤੇ ਐਲਾਨ ਤਹਿਤ ਅੱਜ ਅੱਧੀ ਦਰਜ਼ਨ ਨੌਜਵਾਨਾਂ ਵੱਲੋਂ ਪੁਲਿਸ ਨੂੰ ਝਕਾਨੀ ਦੇ ਕੇ ਮੋਤੀ ਮਹਿਲਾ ਦੇ ਮੁੱਖ ਗੇਟ ਅੱਗੇ ਪੁੱਜ ਦੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ, ਜਿਸ ਨਾਲ ਭਾਰੀ ਗਿਣਤੀ ਪੁਲਿਸ ਪ੍ਰਸ਼ਾਸਨ ਹੱਥਾਂ ਪੈਰਾ ਦੇ ਪੈ ਗਈ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਧੱਕਾ ਮੁੱਕੀ ਕਰਦਿਆ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਇੱਧਰ ਦੂਜੇ ਕਾਰਕੁੰਨਾਂ ਵੱਲੋਂ ਸ਼ਹਿਰ ਵਿੱਚੋਂ ਦੀ ਨਾਅਰੇ ਮਾਰਦਿਆ ਮੋਤੀ ਮਹਿਲਾਂ ਦੇ ਘਿਰਾਓ ਲਈ ਪੁੱਜੇ ਅਤੇ ਮੋਤੀ ਮਹਿਲਾ ਤੋਂ ਥੋੜੀ ਦੂਰ ਵਾਈਪੀਐਸ ਚੌਂਕ ਵਿਖੇ ਪਹਿਲਾ ਤੋਂ ਹੀ ਲਾਏ ਬੈਰੀਕੇਟਾਂ ਅਗੇ ਰੋਕ ਲਿਆ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਇੱਥੇ ਹੀ ਆਪਣਾ ਧਰਨਾ ਸ਼ੁਰੂ ਕਰ ਦਿੱਤਾ।

ਜਾਣਕਾਰੀ ਅਨੁਸਾਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਅੱਜ ਮੋਤੀ ਮਹਿਲਾ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਸੀ, ਜਿਸ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾ ਹੀ ਚਾਰੇ ਪਾਸ ਨਾਕੇ ਅਤੇ ਬੈਰੀਕੇਟਿੰਗ ਕੀਤੀ ਹੋਈ ਸੀ। ਇਸੇ ਦੌਰਾਨ ਯੂਨੀਅਨ ਦੇ ਕੁਝ ਕਾਰਕੁੰਨ ਪੁਲਿਸ ਨੂੰ ਭੁਲੇਖਾ ਦੇ ਕੇ ਵੱਖਰ ਵੱਖਰੇ ਤੌਰ ‘ਤੇ ਮੋਤੀ ਮਹਿਲਾਂ ਦੇ ਗੇਟ ਅੱਗੇ ਪੁੱਜ ਗਏ, ਜਿਸ ਤੋਂ ਬਾਅਦ ਪ੍ਰਸ਼ਾਸਨ ‘ਚ ਭਗਦੜ ਮੱਚ ਗਈ ਅਤੇ ਪੁਲਿਸ ਵੱਲੋਂ ਇਨ੍ਹਾਂ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਾਰਕੁੰਨਾਂ ‘ਚ ਜਤਿੰਦਰ ਜਲਾਲਾਬਾਦ, ਜੋਨੂੰ ਬਾਵਾ ਜਲਾਲਾਬਾਦ, ਅਮਿਤ ਜਲਾਲਾਬਾਦ, ਨਰਿੰਦਰ ਪਾਲ ਸੰਗਰੂਰ, ਅਕਵਿੰਦਰ ਕੌਰ ਬਰਨਾਲਾ, ਸੋਨੀਆ ਪਟਿਆਲਾ ਅਤੇ ਰਾਜਵੀਰ ਕੌਰ ਮੁਕਤਸਰ ਸ਼ਾਮਲ ਹਨ। ਇੱਧਰ ਵੱਡੀ ਗਿਣਤੀ ‘ਚ ਬੇਰੁਜ਼ਗਾਰਾਂ ਨੂੰ ਮੋਤੀ ਮਹਿਲਾ ਤੋਂ ਪਹਿਲਾ ਹੀ ਚੌਂਕ ਵਿੱਚ ਰੋਕ ਲਿਆ, ਜਿਸ ਦੇ ਧਰਨਕਾਰੀਆਂ ਵੱਲੋਂ Àੁੱਥੇ ਹੀ ਸਰਕਾਰ ਖਿਲਾਫ਼ ਮੁਜ਼ਾਹਰਾ ਸ਼ੁਰੂ ਕਰ ਦਿੱਤਾ।

ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਵੀ ਸਰਕਾਰ ਗੂੰਗੀ ਤੇ ਬੋਲ਼ੀ ਬਣੀ ਹੋਈ ਬੈਠੀ ਹੈ ਅਤੇ ਆਵਾਜ਼ ਸੁਣਨ ਲਈ ਤਿਆਰ ਨਹੀਂ ਹੈ। ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਸਾਫ਼ ਜਵਾਬ ਦੇ ਰਹੀ ਹੈ 13 ਫਰਵਰੀ ਨੂੰ ਮੀਟਿੰਗ ਬੇਸਿੱਟਾ ਰਹੀ।  ਉਨ੍ਹਾਂ ਕਿਹਾ ਕਿ ਰੁਜ਼ਗਾਰ ਖਾਤਰ  ਪਹਿਲਾਂ ਕਈ ਵਾਰੀ ਸੰਗਰੂਰ ਵਿੱਚ ਕਈ ਤਰ੍ਹਾਂ ਦੇ ਐਕਸ਼ਨ ਕੀਤੇ,  ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ, ਜੇਲ੍ਹ ਭਰੋ ਅੰਦੋਲਨ, ਟੈਂਕੀਆਂ ਤੇ ਚੜ੍ਹੇ, ਮਰਨਵਰਤ ਰੱਖਿਆ ਗਿਆ , ਪਰ ਅੰਤ ਵਿੱਚ ਮੀਟਿੰਗਾਂ ਹੀ ਮਿਲੀਆਂ ਜੋ ਕਿ ਬੇਸਿੱਟਾ ਰਹੀਆਂ। ਉਨ੍ਹਾਂ ਕਿਹਾ ਕਿ ਮਜ਼ਬੂਰ ਹੋ ਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ, ਪਰ ਪ੍ਰਸ਼ਾਸਨ ਵੱਲੋਂ ਅੱਗੇ ਨਹੀਂ ਵੱਧਣ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਸਰਕਾਰਾਂ ਆਪਣੇ ਵਾਅਦਿਆਂ ਤੋਂ ਭੱਜ ਰਹੀਆਂ ਅਤੇ ਪੰਜਾਬ ਦੀ ਜੁਆਨੀ ਦਾ ਘਾਣ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਬਣਾਏ ਮੁੱਖ ਮੰਤਰੀ ਅਤੇ ਮੰਤਰੀ ਗੱਲ ਸੁਣਨ ਦੀ ਥਾਂ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈਦੇ ਹਨ। ਇਸ ਦੌਰਾਨ ਧਰਨਕਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਗ੍ਰਿਫਤਾਰ ਕੀਤੇ ਸਾਥੀ ਰਿਹਾ ਕੀਤੇ ਜਾਣ ਅਤੇ ਸ਼ਾਮ ਪੰਜ ਵਜੇ ਦੇ ਕਰੀਬ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ।

ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮਹਿਲਾ ਅੰਦਰ ਮੀਟਿੰਗ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਉੱਥੇ ਹੀ ਧਰਨੇ ਦੇ ਡਟ ਗਏ। ਇਸ ਮੌਕੇ ਸੰਦੀਪ ਸਾਮਾ, ਦੀਪ ਬਨਾਰਸੀ,  ਸੁਰਜੀਤ ਚਪਾਤੀ,  ਮੋਨੂੰ ਫਿਰੋਜਪੁਰ,  ਰਵਿੰਦਰ ਅਬੋਹਰ, ਡਾ ਪਰਵਿੰਦਰ ਜਲਾਲਾਬਾਦ,  ਜਰਨੈਲ ਸੰਗਰੂਰ,  ਗੁਰਜੰਟ ਪਟਿਆਲਾ,  ਸ਼ੰਕਰ ਮਾਨਸਾ , ਪਰਮਿੰਦਰ ਲੁਧਿਆਣਾ, ਜਗਵਿੰਦਰ ਮਾਨਸਾ, ਹਰਜੀਤ ਮਾਨਸਾ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਮੌਜੂਦ ਸਨ।

ਪ੍ਰਨੀਤ ਕੌਰ ਨਾਲ ਕਰਵਾਈ ਮੀਟਿੰਗ

ਇਸ ਤੋਂ ਬਾਅਦ ਮੈਂਬਰ ਪਾਰਟੀਮੈਂਟ ਪ੍ਰਨੀਤ ਕੌਰ ਨਾਲ ਕੁਝ ਆਗੂਆਂ ਦੀ ਮੀਟਿੰਗ ਕਰਵਾਈ ਕਈ। ਮੀਟਿੰਗ ਦੌਰਾਨ ਪ੍ਰਨੀਤ ਕੌਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਧਰਨਾਕਾਰੀ ਸਾਂਤ ਹੋਏ ਅਤੇ ਉਨ੍ਹਾਂ ਵੱਲੋਂ ਆਪਣਾ ਧਰਨਾ ਉਠਾ ਲਿਆ ਗਿਆ। ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਆਇਆ।

ਇਹ ਹਨ ਮੰਗਾਂ……….

12000 ਨਵੀਂ ਭਰਤੀ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ, 595 ਬੈਕਲਾਗ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, 161 ਅੰਗਹੀਣ ਅਤੇ ਫਰੀਡਮ ਫਾਈਟਰ ਪੋਸਟਾਂ ਦੀ ਭਰਤੀ +2 ਦੇ ਆਧਾਰ ਤੇ ਪੂਰੀ ਕੀਤੀ ਜਾਵੇ, ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।