ਖੇਡ ਸਕਦੇ ਹਨ ਇੰਗਲੈਂਡ ਵਿਰੁੱਧ ਪੰਜਵਾਂ ਟੈਸਟ
ਨਵੀਂ ਦਿੱਲੀ, 5 ਸਤੰਬਰ
ਭਾਰਤੀ ਅੰਡਰ 19 ਟੀਮ ਨੂੰ ਇਸ ਸਾਲ ਦੇ ਸ਼ੁਰੂਆਤ ‘ਚ ਵਿਸ਼ਵ ਕੱਪ ਚੈਂਪੀਅਨ ਬਣਾਉਣ ਵਾਲੇ ਨੌਜਵਾਨ ਬੱਲਬਾਜ਼ ਪ੍ਰਿਥਵੀ ਸ਼ਾੱ ਲਈ ਚੀਜ਼ਾਂ ਬਹੁਤ ਤੇਜ਼ੀ ਨਾਲ ਹੁੰਦੀਆਂ ਜਾ ਰਹੀਆਂ ਹਨ ਉਸਦੀ ਕਪਤਾਨੀ ‘ਚ ਭਾਰਤੀ ਟੀਮ ਅੰਡਰ 19 ਵਿਸ਼ਵ ਕੱਪ ਜੇਤੂ ਬਣੀ ਹੁਣ ਮੌਜ਼ੂਦਾ ਇੰਗਲੈਂਡ ਲੜੀ ‘ਤੇ ਆਖ਼ਰੀ ਦੋ ਟੈਸਟ ਲਈ ਸ਼ਾੱ ਦੀ ਚੋਣ ਭਾਰਤੀ ਟੀਮ ‘ਚ ਹੋਈ ਅਤੇ ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਭਾਰਤ ਦੇ ਸਲਾਮੀ ਬੱਲੇਬਾਜ਼ ਕੇਐਲਰਾਹੁਲ ਦਾ ਪੰਜਵੇਂ ਟੈਸਟ ‘ਚ ਬਾਹਰ ਬੈਠਣਾ ਤੈਅ ਹੈ ਅਤੇ ਉਸ ਦੀ ਜਗ੍ਹਾ ਪ੍ਰਿਥਵੀ ਸ਼ਾੱ ਨੂੰ ਟੈਸਟ ਕਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ ਰਾਹੁਲ ਨੇ ਲਗਾਤਾਰ ਚਾਰ ਟੈਸਟ ਖੇਡੇ ਪਰ ਉਨਾਂ ਦਾ ਬੱਲਾ ਪੂਰੀ ਤਰ੍ਹਾ ਖ਼ਾਮੋਸ਼ ਰਿਹਾ ਅਤੇ ਟੀਮ ਪ੍ਰਬੰਧਕਾਂ ਦਾ ਠਰੰਮ੍ਹਾ ਉਹਨਾਂ ਦੀ ਬੱਲੇਬਾਜ਼ੀ ਨੂੰ ਦੇਖਦੇ ਹੋਏ ਜਵਾਬ ਦੇਣ ਲੱਗਾ ਹੈ ਇਹੀ ਕਾਰਨ ਹੈ ਕਿ ਪ੍ਰਿਥਵੀ ਸ਼ਾੱ ਦੇ ਆਖ਼ਰੀ ਟੈਸਟ ‘ਚ ਸ਼ਾਮਲ ਹੋਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ
ਇਸ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ ਦਾ ਵੀ ਆਖ਼ਰੀ ਟੈਸਟ ‘ਚ ਖੇਡਣਾ ਮੁਸ਼ਕਲ ਹੈ ਅਸ਼ਵਿਨ ਚੌਥੇ ਟੇਸਟ ਦੌਰਾਨ ਰੰਗ ‘ਚ ਨਜ਼ਰ ਨਹੀਂ ਆਏ ਅਤੇ ਉਮੀਦ ਹੈ ਕਿ ਅਸ਼ਵਿਨ ਦੀ ਜਗ੍ਹਾ ਰਵਿੰਦਰ ਜਡੇਜਾ ਨੂੰ ਮੌਕਾ ਮਿਲ ਸਕਦਾ ਹੈ
18 ਸਾਲਾ ਸ਼ਾੱ ਨੂੰ ਟੀਮ ਦੇ ਅਭਿਆਸ ਸੈਸ਼ਨ ‘ਚ ਵੀ ਲਗਾਤਾਰ ਅਭਿਆਸ ਕਰਨ ਦਾ ਮੌਕਾ ਮਿਲ ਰਿਹਾ ਹੈ ਸ਼ਾੱ ਨੇ ਹੁਣ ਤੱਕ ਸਿਰਫ਼ 14 ਪ੍ਰਥਮ ਸ਼੍ਰੇਣੀ ਮੈਚ ਖੇਡੇ ਹਨ ਹਾਲਾਂਕਿ ਉਹਨਾਂ ਦਾ ਪ੍ਰਦਰਸ਼ਨ ਇਸ ਦੌਰਾਨ ਸ਼ਾਨਦਾਰ ਰਿਹਾ ਹੈ ਪ੍ਰਿਥਵੀ ਪਹਿਲੀ ਵਾਰ 14 ਸਾਲ ਦੀ ਉਮਰ ‘ਚ 2013 ‘ਚ ਸੁਰਖ਼ੀਆਂ ‘ਚ ਆਏ ਸਨ ਜਦੋਂ ਉਹਨਾਂ ਰਿਜ਼ਵੀ ਸਕੂਲ ਵੱਲੋਂ ਖੇਡਦੇ ਹੋਏ ਅੰਡਰ 16 ਸਕੂਲ ਟੂਰਨਾਮੈਂਟ ‘ਚ 300 ਗੇਂਦਾਂ ‘ਚ 546 ਦੌੜਾਂ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ ਆਈਪੀਐਲ 2018 ‘ਚ ਪ੍ਰਿਥਵੀ ਸ਼ਾੱ ਨੂੰ ਦਿੱਲੀ ਡੇਅਰਡੇਵਿਲਜ਼ ਨੇ 1.2 ਕਰੋੜ ‘ਚ ਖ਼ਰੀਦਿਆ ਸੀ ਦਿੱਲੀ ਨੇ ਉਹਨਾਂ ਨੂੰ ਉਹਨਾਂ ਦੀ ਬੇਸ ਪ੍ਰਾਈਸ (20 ਲੱਖ) ਤੋਂ 6 ਗੁਣਾ ਜ਼ਿਆਦਾ ਰਕਮ ਦੇ ਕੇ ਆਪਣੀ ਟੀਮ ‘ਚ ਸ਼ਾਮਲ ਕੀਤਾ ਸੀ ਹਾਲ ਹੀ ‘ਚ ਪ੍ਰਿਥਵੀ ਨੇ ਇੰਡੀਆ ‘ਏ’ ਵੱਲੋਂ ਖੇਡਦਿਆਂ ਚਾਰ ਸੈਂਕੜੇ ਆਪਣੇ ਨਾਂਅ ਕੀਤੇ ਹਨ ਉਹਨਾਂ ਵੈਸਟਇੰਡੀਜ਼ ਏ ਵਿਰੁੱਧ 102, ਲੀਸੇਸਟਰਸ਼ਾਇਰ ਵਿਰੁੱਧ 132, ਦੱਖਣੀ ਅਫ਼ਰੀਕਾ ‘ਏ’ ਵਿਰੁੱਧ 136 ਅਤੇ ਵੈਸਟਇੰਡੀਜ਼ ਏ ਵਿਰੁੱਧ 188 ਦੌੜਾਂ ਬਣਾਈਆਂ ਸਨ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ