7 ਤੋਂ 8 ਸਾਲ ਦੇ ਕਰੀਬ ਏ ਬੱਚਿਆਂ ਦੀ ਉਮਰ
ਗੁਰੂਹਰਸਹਾਏ (ਵਿਜੈ ਹਾਂਡਾ) । ਗੁਰੂਹਰਸਹਾਏ ਦੇ ਸਰਹੱਦੀ ਪਿੰਡ ਚੱਕ ਮੇਘਾ ਮਹਾਤਮ ( ਪਾਲੇ ਚੱਕ ) ਵਿਖੇ ਦੋ ਮਾਸੂਮ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੋਤ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ।

ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਤੇ ਪਿੰਡ ਵਾਸੀਆਂ ਅਨੁਸਾਰ ਦੋ ਸਕੇ ਭਰਾਵਾਂ ਦੇ ਛੋਟੇ ਛੋਟੇ ਬੱਚੇ ਗੁਰਲਾਲ ਸਿੰਘ ਪੁੱਤਰ ਅਮਰਜੀਤ ਸਿੰਘ ਤੇ ਗੁਲਜ਼ਾਰ ਸਿੰਘ, ਪੁੱਤਰ ਕੁਲਦੀਪ ਸਿੰਘ ਜੋ ਆਪਸ ਵਿੱਚ ਚਾਚੇ ਤਾਏ ਦੇ ਸਨ । ਖੇਡਦੇ ਖੇਡਦੇ ਰੇਤ ਵਾਲੇ ਖੱਡੇ ਅੰਦਰ ਖੜੇ ਪਾਣੀ ਵਿੱਚ ਵੜ ਗਏ ਤੇ ਜਿੱਥੇ ਪਾਣੀ ਵੱਡਾ ਹੋਣ ਕਾਰਨ ਡੁੱਬਣ ਨਾਲ ਇਹ ਦੁਖਦਾਈ ਘਟਨਾ ਵਾਪਰ ਗਈ ਤੇ ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੋਤ ਹੋ ਗਈ । ਮਿਤ੍ਕ ਮਾਸੂਮ ਬੱਚਿਆਂ ਦੀ ਉਮਰ 7 ਤੋਂ 8 ਸਾਲ ਦੱਸੀ ਜਾ ਰਹੀ ਹੈ।