ਪਲੇਨ ਨੂੰ ਇਰਾਨ ਵੱਲੋਂ ਲੈ ਜਾਣ ਦਾ ਦਾਅਵਾ
- ਯੂਕ੍ਰੇਨ ਦੇ ਮੰਤਰੀ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ (ਏਜੰਸੀ)। ਅਫਗਾਨਿਸਤਾਨ ’ਚ ਹਥਿਆਰਬੰਦ ਲੋਕਾਂ ਨੇ ਯੂਕ੍ਰੇਨ ਦੇ ਇੱਕ ਜਹਾਜ਼ ਨੂੰ ਹਾਈਜੈਕ ਕਰ ਲਿਆ ਹੈ ਯੂਕ੍ਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਨਿਨ ਨੇ ਇਹ ਜਾਣਕਾਰੀ ਦਿੱਤੀ ਮੰਤਰੀ ਨੇ ਦੱਸਿਆ ਕਿ ਹਥਿਆਰਬੰਦ ਲੋਕ ਪਲੇਨ ਨੂੰ ਅਗਵਾ ਕਰਕੇ ਇਰਾਨ ਵੱਲ ਲੈ ਗਏ ਹਨ ਯੇਨਿਨ ਨੇ ਦੱਸਿਆ ਕਿ ਇਹ ਪੂਰਾ ਮਾਮਲਾ ਐਤਵਾਰ ਦਾ ਹੈ ਮੰਗਲਵਾਰ ਜਹਾਜ਼ ਨੂੰ ਅਣਪਛਾਤੇ ਯਾਤਰੀਆਂ ਦੇ ਨਾਲ ਇਰਾਨ ਲਿਜਾਇਆ ਗਿਆ ਹੈ।
ਇਸ ’ਚ ਯੁਕ੍ਰੇਨ ਦੇ ਉਹ ਲੋਕ ਨਹੀਂ ਹਨ, ਜਿਨ੍ਹਾਂ ਅਸੀਂ ਆਪਣੇ ਲੋਕਾਂ ਨੂੰ ਏਅਰਲਿਫਟ ਕਰਨ ਲਈ ਜਹਾਜ਼ ’ਚ ਭੇਜਿਆ ਸੀ ਉਨ੍ਹਾਂ ਕਿਹਾ ਕਿ ਆਪਣੇ ਲੋਕਾਂ ਨੂੰ ਕੱਢਣ ਦੀ ਸਾਡੀ ਅਗਲੀ ਤਿੰਨ ਕੋਸ਼ਿਸਾਂ ਵੀ ਅਸਫ਼ਲ ਹੋ ਗਈਆਂ ਹਨ, ਕਿਉਂਕਿ ਸਾਡੇ ਲੋਕ ਕਾਬੁਲ ਏਅਰਪੋਰਟ ਤੱਕ ਨਹੀਂ ਪਹੁੰਚ ਸਕੇ ਅਫਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਹੁਣ ਉੱਥੋਂ ਦੇ ਹੈਰੀਟੇਜ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਫਗਾਨਿਸਤਾਨ ਦੇ ਹਾਲਾਤਾਂ ’ਤੇ ਨਜ਼ਰ ਰੱਖ ਰਹੇ ਲੋਕਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਇੱਕ ਵੀਡੀਓ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਲਿਬਾਨੀਆਂ ਨੇ ਗਜਨੀ ਸੂਬੇ ਦੇ ਏਟ੍ਰੀ ਗੇਟ ਨੂੰ ਕ੍ਰੇਨ ਨਾਲ ਤੋੜ ਦਿੱਤਾ ਹੈ ਕਿਹਾ ਜਾਂਦਾ ਹੈ ਕਿ ਇਹ ਗੇਟ ਇਸਲਾਮੀ ਸਾਮਰਾਜ ਦੀ ਸਥਾਪਨਾ ਦੀ ਯਾਦ ’ਚ ਇਜ਼ਾਦ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ