ਧਾਰਮਿਕ ਸਦਭਾਵਨਾ ਦੀ ਮਿਸਾਲ UAE

UAE

ਸੰਯੁਕਤ ਅਰਬ ਅਮੀਰਾਤ ਮੁਸਲਿਮ ਬਹੁਲ ਮੁਲਕ ਹੋਣ ਦੇ ਬਾਵਜ਼ੂਦ ਧਾਰਮਿਕ ਸਦਭਾਵਨਾ ਤੇ ਘੱਟ-ਗਿਣਤੀਆਂ ਦੇ ਧਾਰਮਿਕ ਵਿਸ਼ਵਾਸ ਤੇ ਧਾਰਮਿਕ ਅਜ਼ਾਦੀ ਦੀ ਸੁਰੱਖਿਆ ਦੀ ਮਿਸਾਲ ਬਣ ਗਿਆ ਹੈ ਇਸ ਮੁਲਕ ’ਚ ਇੱਕ ਵੱਡਾ ਹਿੰਦੂ ਮੰਦਰ ਸਥਾਪਿਤ ਹੋ ਗਿਆ ਹੈ ਜੋ ਕੁੱਲ 27 ਏਕੜ ਦੇ ਰਕਬੇ ’ਚ ਹੈ ਇਹ ਮੰਦਰ ਸਾਂਝੀਵਾਲਤਾ ਦਾ ਪ੍ਰਤੀਕ ਇਸ ਕਰਕੇ ਵੀ ਬਣ ਗਿਆ ਹੈ ਕਿ ਜ਼ਮੀਨ ਮੁਸਲਮਾਨ ਨੇ ਦਿੱਤੀ ਹੈ ਤੇ ਮੰਦਰ ਦਾ ਆਰਕੀਟੈਕਟ ਇੱਕ ਇਸਾਈ ਹੈ ਮੰਦਰ ਲਈ ਜ਼ਮੀਨ ਇੱਥੋਂ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਅਲ ਨਾਹਾਇਨ ਨੇ ਦਾਨ ਵਜੋਂ ਦਿੱਤੀ ਹੈ। ਇਹ ਘਟਨਾ ਚੱਕਰ ਪਾਕਿਸਤਾਨ ਸਮੇਤ ਹੋਰ ਕਈ ਮੁਲਕਾਂ ਲਈ ਪ੍ਰੇਰਨਾਸਰੋਤ ਹੈ। (UAE)

ਜਿੱਥੇ ਘੱਟ-ਗਿਣਤੀ ਧਰਮਾਂ ਦੇ ਲੋਕ ਤੇ ਧਾਰਮਿਕ ਸਥਾਨ ਸੁਰੱਖਿਅਤ ਨਹੀਂ ਹਨ ਅਸਲ ’ਚ ਮਾਨਵਤਾਵਾਦ ਅਤੇ ਸਮਾਨਤਾ ਵਿਸ਼ਵ ਸੱਭਿਆਚਾਰ ਦਾ ਅਟੁੱਟ ਅੰਗ ਹਨ ਯੂਰਪੀ ਮੁਲਕਾਂ ਨੇ ਧਾਰਮਿਕ ਸਦਭਾਵਨਾ ਦੇ ਨਾਲ-ਨਾਲ ਭਾਸ਼ਾਈ ਅਜ਼ਾਦੀ ਦੀ ਸੁਰੱਖਿਆ ਵੀ ਯਕੀਨੀ ਬਣਾਈ ਹੈ ਕੈਨੇਡਾ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਦਾ ਵੀ ਪ੍ਰਬੰਧ ਹੈ ਯੂਏਈ ਦਾ ਘਟਨਾ ਚੱਕਰ ਭਾਰਤ ਵਾਸੀਆਂ ਲਈ ਪ੍ਰੇਰਨਾਦਾਇਕ ਹੈ ਦੂਜਿਆਂ ਧਰਮਾਂ ਦੇ ਲੋਕਾਂ ਲਈ ਥਾਂ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਦਾ ਅਦਬ ਤੇ ਧਾਰਮਿਕ ਵਿਸ਼ਵਾਸਾਂ ਦੀ ਅਜ਼ਾਦੀ ਦਾ ਸਨਮਾਨ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ ਦੂਜਿਆਂ ਦੇ ਧਰਮ ਪ੍ਰਤੀ ਸਤਿਕਾਰ ਦੀ ਭਾਵਨਾ ਅਮਨ-ਅਮਾਨ ਤੇ ਖੁਸ਼ਹਾਲੀ ਲੈ ਕੇ ਆਵੇਗੀ। (UAE)