ਖਾਈ ਫੇਮੇਕੀ ਚ ਦੋ ਜਿੰਦਗੀਆਂ ‘ਤੇ ਕਹਿਰ ਬਣ ਝੁੱਲੀ ਹਨ੍ਹੇਰੀ

Typhoon, Ingest, Two lives

ਹਨ੍ਹੇਰੀ ਨਾਲ ਦੋ ਬੱਚਿਆਂ ਦੀ ਮੌਤ, 3 ਜ਼ਖਮੀ

ਫਿਰੋਜ਼ਪੁਰ, (ਸਤਪਾਲ ਥਿੰਦ)। ਫਿਰੋਜਪੁਰ ਫ਼ਾਜ਼ਿਲਕਾ ਰੋਡ ‘ਤੇ ਸਥਿਤ ਪਿੰਡ ਖਾਈ ਫੇਮੇ ਕੀ ਵਿਖੇ ਇਕ  ਪ੍ਰਵਾਸੀ ਮਜ਼ਦੂਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਦੋ ਨਬਾਲਗ ਲੜਕੀਆ ਦੀ ਮੌਤ ਹੋ ਜਾਣ ਅਤੇ ਤਿੰਨ ਜਣਿਆ ਦੇ ਜ਼ਖਮੀ ਹੋਣ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਿਹਾਰ ਵਾਸੀ ਸੁਰਜੀਤ ਕੁਮਾਰ ਪੁੱਤਰ ਹਰੀ ਰਾਮ ਆਪਣੇ ਪਰਿਵਾਰ ਸਮੇਤ ਪਿੰਡ ਖਾਈ ਫੇਮੇ ਕੀ ਵਿਖੇ ਕਿਰਾਏ ਦੇ ਕੰਡਮ ਮਕਾਨ ‘ਚ ਰਹਿ ਰਿਹਾ ਸੀ । ਅੱਜ ਸਵੇਰੇ ਆਏ ਹਨੇਰ ਅਤੇ ਭਾਰੀ ਮੀਂਹ ਦੌਰਾਨ ਜਦੋਂ ਉਕਤ ਪਰਿਵਾਰ ਕਮਰੇ ਦੇ ਅੰਦਰ ਗਿਆ ਤਾਂ ਕਮਰੇ ਦੀ ਛੱਤ ਡਿਗ ਪਈ ਜਿਸ ਕਾਰਨ ਮਲਬੇ ਹੇਠ ਦਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂਕਿ ਇਸ ਤੋਂ ਬਿਨਾਂ 3 ਜਣੇ ਹੋਰ ਜ਼ਖਮੀ ਹੋ ਗਏ।ਮ੍ਰਿਤਕਾਂ ਦੀ ਪਛਾਣ ਕਾਜਲ 7 ਮੋਨਿਕਾ 12 ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਪ੍ਰਵਾਸੀ ਮਜ਼ਦੂਰ ਹੈ ਤੇ ਕਾਫੀ ਗਰੀਬ ਹੈ ਤੇ ਹੁਣ ਵੀ ਪਿੰਡ ਵਾਸੀ ਹੀ ਮ੍ਰਿਤਕਾਂ ਦੇ ਸਸਕਾਰ ਲਈ ਸਹਾਇਤਾ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਪਰਿਵਾਰ ਦੀ ਆਰਥਿਕ ਹਾਲਤ ਦੇਖਦਿਆਂ ਜਿੱਥੇ ਆਰਥਿਕ ਸਹਾਇਤਾ ਕੀਤੀ ਜਾਵੇ ਉਥੇ ਹੀ ਢਹਿ ਢੇਰੀ ਹੋਏ ਮਕਾਨ ਦੀ ਮੁੜ ਉਸਾਰੀ ਲਈ ਵੀ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤਾਂ ਕਿ ਪਰਿਵਾਰ ਦਾ ਮੁੜ ਵਸੇਬਾ ਹੋ ਸਕੇ। (Ferozepur News)

LEAVE A REPLY

Please enter your comment!
Please enter your name here