ਪੁਲਿਸ ਵੱਲੋਂ ਤੀ ਜਾ ਰਹੀ ਹੈ ਮਾਮਲੇ ਦੀ ਜਾਂਚ
ਸੁਖਜੀਤ ਮਾਨ, ਮਾਨਸਾ। ਮਾਨਸਾ ਦੇ ਗੁਆਂਢੀ ਜ਼ਿਲ੍ਹੇ ਬਰਨਾਲਾ ਦੇ ਪਿੰਡ ਪੰਧੇਰ ਨਾਲ ਸਬੰਧਿਤ ਦੋ ਨੌਜਵਾਨਾਂ ਨੇ ਬੀਤੀ ਰਾਤ ਮਾਨਸਾ ਦੇ ਇੱਕ ਹੋਟਲ ’ਚ ਭੇਦਭਰੇ ਹਾਲਾਤਾਂ ’ਚ ਖੁਦਕੁਸ਼ੀ ਕਰ ਲਈ ਇਸ ਖੁਦਕੁਸ਼ੀ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਸਵੇਰ ਵੇਲੇ ਹੋਟਲ ਵਾਲਿਆਂ ਵੱਲੋਂ ਉਨ੍ਹਾਂ ਨੂੰ ਉਠਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਨਾ ਕੋਈ ਅੰਦਰੋਂ ਬੋਲਿਆ ਅਤੇ ਨਾ ਹੀ ਦਰਵਾਜਾ ਖੋਲ੍ਹਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੰਧੇਰ ਵਾਸੀ ਦੋ ਨੌਜਵਾਨ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਕੱਲ੍ਹ ਮਾਨਸਾ ਦੇ ਹੋਟਲ ਆਰ. ਐਮ. ’ਚ ਆ ਕੇ ਰੁਕੇ ਸੀ ਇਨ੍ਹਾਂ ਨੌਜਵਾਨਾਂ ਨੇ ਰਾਤ ਨੂੰ ਸੌਣ ਵੇਲੇ ਹੋਟਲ ਮੈਨੇਜਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਸਵੇਰੇ ਜਾਣਾ ਹੈ ਇਸ ਕਰਕੇ ਉਨ੍ਹਾਂ ਨੂੰ ਉਠਾ ਦੇਣਾ ਸਵੇਰ ਵੇਲੇ ਜਦੋਂ ਹੋਟਲ ਮੈਨੇਜਰ ਨੇ ਉਨ੍ਹਾਂ ਨੂੰ ਉਠਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਈ ਅਤੇ ਨਾ ਹੀ ਦਰਵਾਜ਼ਾ ਖੁੱਲ੍ਹਿਆ ਕਮਰਾ ਨਾ ਖੁੱਲ੍ਹਣ ’ਤੇ ਹੋਟਲ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਥਾਣਾ ਸਿਟੀ-1 ਦੀ ਪੁਲਿਸ ਮੌਕੇ ’ਤੇ ਪੁੱਜੀ ਹੋਟਲ ਮਾਲਿਕ ਮੋਹਿਤ ਕੁਮਾਰ ਨੇ ਦੱਸਿਆ ਕਿ ਦੋਵੇਂ ਨੌਜਵਾਨ ਕੱਲ੍ਹ ਦੁਪਹਿਰ ਵੇਲੇ ਉਨ੍ਹਾਂ ਕੋਲ ਕਮਰਾ ਲੈਣ ਆਏ ਸੀ ਤਾਂ ਉਨ੍ਹਾਂ ਦਾ ਆਧਾਰ ਕਾਰਡ ਲੈ ਕੇ ਕਮਰਾ ਦੇ ਦਿੱਤਾ ਇਸ ਤੋਂ ਬਾਅਦ ਇਹਨਾਂ ਬਾਰੇ ਕੁੱਝ ਪਤਾ ਨਹੀਂ ਲੱਗਿਆ ਪੁਲਿਸ ਨੇ ਹੀ ਆ ਕੇ ਕਮਰਾ ਖੁਲ੍ਹਵਾਇਆ ਹੈ ਥਾਣਾ ਸਿਟੀ 1 ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੋ ਤੱਥ ਆਉਣਗੇ ਸਾਹਮਣੇ, ਉਸ ਅਨੁਸਾਰ ਕੀਤੀ ਜਾਵੇਗੀ ਕਾਰਵਾਈ : ਪੁਲਿਸ ਅਧਿਕਾਰੀ
ਮਾਨਸਾ ਦੇ ਥਾਣਾ ਸਿਟੀ-1 ਦੇ ਮੁੱਖ ਅਫਸਰ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਆਰ.ਐਮ. ਹੋਟਲ ਵਿੱਚ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨਾਂਅ ਦੇ ਦੋ ਨੌਜਵਾਨ ਰੁਕੇ ਸੀ ਸਵੇਰ ਵੇਲੇ ਦਰਵਾਜ਼ਾ ਖੜਕਾਉਣ ਅਤੇ ਅਵਾਜ਼ ਨਾ ਆਉਣ ’ਤੇ ਹੋਟਲ ਵਾਲਿਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਤਾਂ ਮੌਕੇ ’ਤੇ ਪਹੁੰਚਕੇ ਦਰਵਾਜਾ ਖੋਲ੍ਹਿਆ ਤਾਂ ਦੋਵੇਂ ਨੌਜਵਾਨ ਮਰੇ ਪਏ ਸਨ ਮ੍ਰਿਤਕਾਂ ਕੋਲੋਂ 2 ਸ਼ੀਸ਼ੀਆਂ ਸਲਫਾਸ ਦੀਆਂ ਮਿਲੀਆਂ ਹਨ ਅਤੇ ਦੋਵੇਂ ਬਰਨਾਲਾ ਜਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਉਪਰੰਤ ਮ੍ਰਿਤਕਾਂ ਦੀਆਂ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।