ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਦੋ ਟਰੱਕਾਂ ਦੀ ...

    ਦੋ ਟਰੱਕਾਂ ਦੀ ਆਮਣੋ-ਸਾਹਮਣੇ ਟੱਕਰ, ਦੋਵਾਂ ਟਰੱਕ ਚਾਲਕਾਂ ਦੀ ਮੌਤ

    ਦੋ ਟਰੱਕਾਂ ਦੀ ਆਮਣੋ-ਸਾਹਮਣੇ ਟੱਕਰ, ਦੋਵਾਂ ਟਰੱਕ ਚਾਲਕਾਂ ਦੀ ਮੌਤ

    ਫਿਰੋਜ਼ਪੁਰ, (ਸਤਪਾਲ ਥਿੰਦ)। ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਬੀਤੀ ਰਾਤ ਦੋ ਟਰੱਕਾਂ ਵਿਚਕਾਰ ਹੋਈ ਭਿਆਨਕ ਟੱਕਰ ‘ਚ ਦੋਵਾਂ ਟਰੱਕਾਂ ਦੇ ਚਾਲਕਾਂ ਦੀ ਮੌਤ ਹੋ ਗਈ, ਜਦਕਿ ਇੱਕ ਟਰੱਕ ਦਾ ਸਹਾਇਕ ਵੀ ਗੰਭੀਰ ਜ਼ਖਮੀ ਹੋ ਗਿਆ , ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਿਕ ਚੌਲਾਂ ਨਾਲ ਭਰਿਆ ਇੱਕ ਟਰੱਕ ਆਰ ਜੇ 18 ਜੀ 0441 ਜੋ ਫਿਰੋਜ਼ਪੁਰ ਸਾਇਡ ਨੂੰ ਜਾ ਰਿਹਾ ਸੀ, ਜਿਸ ਨੂੰ ਹਰਪ੍ਰੀਤ ਸਿੰਘ ਹੈਪੀ (23) ਵਾਸੀ ਟਿਵਾਣਾ ਕਲਾਂ ਜਲਾਲਾਬਾਦ ਨਾਂਅ ਦਾ ਨੌਜਵਾਨ ਚਲਾ ਰਿਹਾ ਸੀ ਜਦ ਉਹ ਪਿੰਡ ਖਾਈ ਫੇਮੇ ਕੇ ਦੇ ਬੱਸ ਅੱਡਾ ਨਜ਼ਦੀਕ ਆਇਆ ਤਾਂ ਮਮਦੋਟ ਦੇ ਨੇੜਲੇ ਪਿੰਡ ਪੋਜੋ ਕੇ ਵਿਖੇ ਜਾ ਰਿਹਾ ਟਰੱਕ ਆਰ ਜੇ 07 ਜੀਏ 3010 ਜਿਸ ਨੂੰ ਜਸਵੰਤ ਸਿੰਘ ਜੱਸਾ ( 31) ਪੁੱਤਰ ਮੁਖਤਿਆਰ ਸਿੰਘ ਚਲਾ ਰਿਹਾ ਸੀ ਜੋ ਫਿਰੋਜ਼ਪੁਰ ਸਾਇਡ ਤੋਂ ਆ ਰਿਹਾ ਸੀ , ਵਿਚ ਆਹਮਣੇ ਸਾਹਮਣੇ ਦੀ ਭਿਆਨਕ ਟੱਕਰ ਹੋ ਗਈ।

    ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਸ ਹਾਦਸੇ ‘ਚ  ਇੱਕ ਟਰੱਕ ‘ਚ ਸਵਾਰ ਸਹਾਇਕ ਵੀ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿਸ ਦੇ ਬਾਅਦ ਉਸਨੂੰ ਸ਼੍ਰੀ ਮੁਕਤਸਰ ਸਾਹਿਬ ਰੈਫਰ ਕਰ ਦਿੱਤਾ ਗਿਆ। ਹਾਦਸੇ ਦਾ ਪਤਾ ਚੱਲਣ ਉਪਰੰਤ ਥਾਣਾ ਫਿਰੋਜ਼ਪੁਰ ਸਦਰ ਪੁਲਿਸ ਮੌਕੇ ‘ਤੇ ਪਹੁੰਚ ਗਈ । ਹਾਦਸੇ ਸਬੰਧੀ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਦੋਵਾਂ ਟਰੱਕ ਚਾਲਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ  ਕੇ  ਪੋਸਟਮਾਰਟਮ ਕਰਵਾਉਣ ਮਗਰੋਂ ਦੋਵਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ। ਦੱਸਿਆ ਜਾ ਰਿਹਾ ਕਿ ਮ੍ਰਿਤਕ ਚਾਲਕ ਹਰਪ੍ਰੀਤ ਸਿੰਘ ਹੈਪੀ ਵਾਸੀ ਟਿਵਾਣਾ ਕਲਾਂ ਜਲਾਲਾਬਾਦ ਦਾ 14 ਦਿਨਾਂ ਪਹਿਲਾਂ ਹੀ ਵਿਆਹ ਹੋਇਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.