ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਿਜ਼ਰਵ ਬੈਂਕ (Reserve Bank Of India) ਛੇਤੀ ਹੀ 2000 ਦੇ ਨੋਟ ਬੰਦ ਕਰਨ ਜਾ ਰਿਹਾ ਹੈ। ਰਿਜ਼ਰਵ ਬੈਂਕ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਵੇਗਾ ਪਰ ਮੌਜੂਦਾ ਨੋਟ ਅਵੈਧ ਨਹੀਂ ਹੋਣਗੇ। ਆਰਬੀਆਈ ਨੇ ਬੈਂਕਾਂ ਨੂੰ 30 ਸਤੰਬਰ ਤੱਕ ਇਨ੍ਹਾਂ ਨੋਟਾਂ ਨੂੰ ਬਦਲਦੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। (RBI 2000) ਸਿਰਫ਼ ਇੱਕ ਵਾਰ 20,000 ਰੁਪਏ ਦੇ ਨੋਟ ਬਦਲੇ ਜਾਣਗੇ।
ਦੱਸ ਦੇਈਏ ਕਿ ਇਹ ਨੋਟ ਬੈਂਕ ’ਚ ਜਾ ਕੇ ਬਦਲੇ ਜਾ ਸਕਦੇ ਹਨ। ਇਸ ਦੇ ਲਈ 30 ਸਤੰਬਰ 2023 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਬਾਰੇ ਬੈਂਕਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਨੋਟ ਬਦਲਣ ਵਿੱਚ ਕੋਈ ਦਿੱਕਤ ਨਾ ਆਵੇ। ਜਿਸ ਕੋਲ 2 ਹਜ਼ਾਰ ਦਾ ਨੋਟ ਹੈ, ਉਸ ਨੂੰ ਬੈਂਕ ਜਾ ਕੇ ਬਦਲਣਾ ਹੋਵੇਗਾ। 2016 ‘ਚ ਨੋਟਬੰਦੀ ਦੌਰਾਨ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਇਸ ਨੂੰ ਬਦਲਣ ਲਈ ਸਮਾਂ ਵੀ ਦਿੱਤਾ ਗਿਆ ਸੀ ਪਰ ਲੰਬੀਆਂ ਕਤਾਰਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਵੀ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : RBI : 2000 ਦੇ ਨੋਟ ਹੋਣਗੇ ਬੰਦ
ਹੁਣ RBI ਕਿਸੇ ਵੀ ਬੈਂਕ ਨੂੰ 2000 ਰੁਪਏ ਦੇ ਨਵੇਂ ਨੋਟਾਂ ਦੀ ਸਪਲਾਈ ਨਹੀਂ ਕਰੇਗਾ। ਇਸ ਦੀ ਬਜਾਏ, ਮੌਜੂਦਾ ₹ 2000 ਦੇ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ। ਹਾਲਾਂਕਿ, ਜਿਵੇਂ ਹੀ ਭਾਰਤੀ ਰਿਜ਼ਰਵ ਬੈਂਕ ਨੇ 2000 ਦੇ ਨੋਟ ਨੂੰ ਵਾਪਸ ਲੈਣ ਦੇ ਨਿਰਦੇਸ਼ ਜਾਰੀ ਕੀਤੇ, ਲੋਕਾਂ ਵਿੱਚ ਅਫਵਾਹ ਫੈਲ ਗਈ ਕਿ 2000 ਦੇ ਨੋਟ ਨੂੰ ਨੋਟਬੰਦੀ ਵਾਂਗ ਬੰਦ ਕਰ ਦਿੱਤਾ ਗਿਆ ਹੈ। ਪਰ ਅਜਿਹਾ ਬਿਲਕੁਲ ਵੀ ਨਹੀਂ ਹੈ, ਦੇਸ਼ ਦੇ ਕਿਸੇ ਵੀ ਵਿਅਕਤੀ ਨੂੰ ਇਸ ਸਬੰਧੀ ਡਰਨ ਦੀ ਕੋਈ ਲੋੜ ਨਹੀਂ ਹੈ।
ਕਿਵੇਂ ਬਦਲੇ ਜਾ ਸਕਦੇ ਹਨ ਨੋਟ (RBI 2000
- RBI ਵਾਪਸ ਲਵੇਗਾ 2000 ਦੇ ਨੋਟ, 30 ਸਤੰਬਰ ਤੱਕ ਬੈਂਕਾਂ ‘ਚ ਬਦਲੇ ਜਾ ਸਕਦੇ ਹਨ।
- RBI 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਵੇਗਾ, ਪਰ ਮੌਜੂਦਾ ਨੋਟ ਅਵੈਧ ਨਹੀਂ ਹੋਣਗੇ
- ਆਰਬੀਆਈ ਨੇ ਬੈਂਕਾਂ ਨੂੰ 23 ਮਈ ਤੋਂ 30 ਸਤੰਬਰ ਤੱਕ 2000 ਦੇ ਨੋਟ ਬਦਲਣ ਦੀ ਹਦਾਇਤ ਦਿੱਤੀ ਹੈ।
- ਇਕ ਵਾਰ ‘ਚ ਸਿਰਫ 10 ਨੋਟ ਭਾਵ ਵੱਧ ਤੋਂ ਵੱਧ 20 ਹਜ਼ਾਰ ਰੁਪਏ ਦੇ ਨੋਟ ਬਦਲੇ ਜਾ ਸਕਣਗੇ।
- ਰਿਜ਼ਰਵ ਬੈਂਕ ਨੇ ਇਹ ਫੈਸਲਾ ‘ਕਲੀਨ ਨੋਟ ਪਾਲਿਸੀ’ ਤਹਿਤ ਲਿਆ ਹੈ।