ਫੌਜ ਨੇ ਦੋ ਏਕੇ-47 ਤੇ ਗੋਲਾ ਬਾਰੂਦ ਕੀਤਾ ਬਰਾਮਦ | Jammu Kashmir
- ਇੱਕ ਪਸਤੌਲ ਵੀ ਕੀਤਾ ਹੈ ਬਰਾਮਦ
ਸ਼੍ਰੀਨਗਰ (ਏਜੰਸੀ)। Jammu Kashmir: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ (ਕੰਟਰੋਲ ਰੇਖਾ) ਨੇੜੇ ਫੌਜ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਫੌਜ ਮੁਤਾਬਕ 8 ਸਤੰਬਰ ਦੀ ਦੇਰ ਰਾਤ ਨੂੰ ਫੌਜ ਦੇ ਜਵਾਨਾਂ ਨੇ ਨੌਸ਼ਹਿਰਾ ਦੇ ਲਾਮ ਸੈਕਟਰ ਦੇ ਕੋਲ ਕੱੁਝ ਹਿਲਜੁਲ ਵੇਖੀ। ਜਿਸ ਤੋਂ ਬਾਅਦ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ। ਫੌਜ ਨੇ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ’ਚ ਗੋਲਾ ਬਾਰੂਦ ਬਰਾਮਦ ਕੀਤਾ ਹੈ। ਦੋ ਏਕੇ-47 ਤੇ ਇੱਕ ਪਸਤੌਲ ਵੀ ਜਬਤ ਕੀਤਾ ਗਿਆ ਹੈ। ਫਿਲਹਾਲ ਆਪ੍ਰੇਸ਼ਨ ਚੱਲ ਰਿਹਾ ਹੈ। ਫੌਜ ਨੇ ਇਹ ਜਾਣਕਾਰੀ ਐਕਸ ’ਤੇ ਪਿਛਲੇ ਇੱਕ ਹਫਤੇ ’ਚ ਅੱਤਵਾਦੀ ਮੁਕਾਬਲੇ ਦੀ ਇਹ ਦੂਜੀ ਘਟਨਾ ਹੈ। 2 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਸੁੰਜਵਾਂ ਮਿਲਟਰੀ ਸਟੇਸ਼ਨ ’ਤੇ ਅੱਤਵਾਦੀਆਂ ਨੇ ਫੌਜ ’ਤੇ ਗੋਲੀਬਾਰੀ ਕੀਤੀ ਸੀ। ਇਸ ’ਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ। Jammu Kashmir
Read This : Jammu Kashmir Encounter: ਅਨੰਤਨਾਗ ਤੋਂ ਬਾਅਦ ਕਿਸ਼ਤਵਾੜ ’ਚ ਅੱਤਵਾਦੀ ਮੁਕਾਬਲਾ, ਗੋਲੀਬਾਰੀ ਜਾਰੀ