(ਖੁਸ਼ਵੀਰ ਸਿੰਘ) ਤੂਰ ਪਟਿਆਲਾ। ਸਥਾਨਕ ਸ਼ਹਿਰ ‘ਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ‘ਚ (Road Accidents) ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ। ਸਥਾਨਕ ਭਾਦਸੋਂ ਰੋਡ ਵਿਖੇ ਦੇਰ ਰਾਤ ਇੱਕ ਸਵਿਫਟ ਕਾਰ ਬੇਕਾਬੂ ਹੋ ਕੇ ਇਕ ਦੁਕਾਨ ਨਾਲ ਜਾ ਟਕਰਾਈ, ਜਿਸ ਕਾਰਨ ਗੱਡੀ ਵਿੱਚ ਸਵਾਰ ਥਾਪਰ ਕਾਲਜ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਦਿਆਰਥੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਹਾਦਸੇ ਦਾ ਕਾਰਨ ਕਾਰ ਦਾ ਤੇਜ ਰਫਤਾਰ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੱਖਰੇ ਹਾਦਸੇ ਵਿੱਚ ਇੱਕ ਬੱਸ ਵੱਲੋਂ ਫੇਟ ਮਾਰੇ ਜਾਣ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਥਾਪਰ ਕਾਲਜ ‘ਚ ਬੀਟੈਕ ਦੇ ਵਿਦਿਆਰਥੀ ਅਮਨ ਸਿੰਘ ( 23) ਵਾਸੀ ਜੀਰਕਪੁਰ, ਅਰੁਣਦੀਪ ਰਾਣਾ ( 25) ਵਾਸੀ ਨਵਾ ਲੰਗ ਰੋਪੜ, ਮਨੀਕਾਂਤ ਵਾਸੀ ਸੈਚੂਰੀ ਇਨਕਲੇਵ ਪਟਿਆਲਾ ਅਤੇ ਮਰਿੰਗਗਾਕਾਂ ਮੰਡਲ ( 25) ਵਾਸੀ ਵੈਸਟ ਬੰਗਾਲ ਆਪਣੇ ਦੋਸਤ ਕੁਲਬੀਰ ਸਿੰਘ ਦੀ ਸਵਿਫਟ ਕਾਰ ਦੋਸਤ ਨੂੰ ਬਿਨ੍ਹਾਂ ਦੱਸੇ ਰਾਤ ਨੂੰ ਲੈ ਕੇ ਆ ਗਏ ਉਕਤ ਚਾਰੋ ਨੌਜਵਾਨ ਕਾਰ ‘ਚ ਸਵਾਰ ਹੋ ਕੇ ਜਦੋਂ ਭਾਦਸੋਂ ਰੋਡ ਵਿਖੇ ਪੁੱਜੇ ਤਾ ਉਨ੍ਹਾਂ ਤੋਂ ਕਾਰ ਬੇਕਾਬੂ ਹੋ ਕੇ ਇੱਕ ਦੁਕਾਨ ‘ਚ ਟਕਰਾਉਣ ਤੋਂ ਬਾਅਦ ਇੱਕ ਪੋਲ ਨਾਲ ਟਕਰਾ ਗਈ ਕਾਰ ਤੇਜ ਰਫਤਾਰ ਹੋਣ ਕਾਰਨ ਕਾਰ ਦਾ ਅਗਲਾ ਪਾਸਾ ਪੂਰੀ ਤਰ੍ਹਾ ਨੁਕਸਾਨਿਆ ਗਿਆ, ਜਿਸ ਕਾਰਨ ਕਾਰ ਵਿੱਚ ਸਵਾਰ ਅਮਨ ਸਿੰਘ, ਅਰੁਣਦੀਪ ਸਿੰਘ ਅਤੇ ਮਨੀਕਾਂਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮਰਿੰਗਗਾਂਕਾ ਮੰਡਲ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। (Road Accidents)
ਦੋ ਸੜਕ ਹਾਦਸਿਆਂ ਨੇ ਨਿਗਲੇ ਚਾਰ ਨੌਜਵਾਨ, ਇੱਕ ਜ਼ਖਮੀ
ਜਿਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਬਹੁਤ ਤੇਜ ਸੀ ਜਿਸ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਹਾਦਸਾ ਵਾਪਰ ਗਿਆ। ਥਾਣਾ ਤ੍ਰਿਪੜੀ ਪੁਲਿਸ ਵੱਲੋਂ ਧਾਰਾ 279, 304 ਏ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤਿੰਨਾਂ ਦੀਆਂ ਲਾਸਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ। ਇਸ ਸਬੰਧੀ ਜਦੋਂ ਤ੍ਰਿਪੜੀ ਦੇ ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੇ ਦੋਸਤ ਕੁਲਬੀਰ ਸਿੰਘ ਵੱਲੋਂ ਕਾਰ ਦਾ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਉਣ ਦਾ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਸੀ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਗੱਡੀ ਓਵਰ ਸਪੀਡ ਸੀ ਅਤੇ ਗੱਡੀ ਕਿਸੇ ਵੀ ਵਾਹਨ ਨਾਲ ਨਹੀਂ ਟਕਰਾਈ।
ਇਸੇ ਤਰਾਂ ਇੱਕ ਹੋਰ ਵੱਖਰੇ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਰਾਜਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਅਬਲੋਵਾਲ ਨੂੰ ਇੱਕ ਪ੍ਰਾਈਵੇਟ ਬੱਸ ਵੱਲੋਂ ਫੇਟ ਮਾਰ ਦਿਤੀ ਗਈ ਫੇਟ ਵੱਜਣ ਕਾਰਨ ਨੌਜਵਾਨ ਬੱਸ ਦੇ ਪਿਛਲੇ ਟਾਇਰਾਂ ਹੇਠ ਆ ਗਿਆ ਜਿਸ ਕਰਕੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। Àਕੁਤ ਨੌਜਵਾਨ ਮੋਟਰਸਾਇਕਲ ਦੀ ਰਿਪੇਅਰ ਦਾ ਕੰਮ ਕਰਦਾ ਸੀ। ਥਾਣਾ ਤ੍ਰਿਪੜੀ ਪੁਲਿਸ ਵੱਲੋਂ ਬੱਸ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ