ਸਾਡੇ ਨਾਲ ਸ਼ਾਮਲ

Follow us

20.6 C
Chandigarh
Wednesday, January 21, 2026
More
    Home Breaking News ਟਰੱਕ ਹੇਠਾਂ ਆ ...

    ਟਰੱਕ ਹੇਠਾਂ ਆ ਕੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ

    Road Accident
    ਮ੍ਰਿਤਕ ਰਵੀ ਕੁਮਾਰ ਅਤੇ ਲੀਲਾ ਸਿੰਘ ਦੀਆਂ ਫਾਈਲ ਤਸਵੀਰਾਂ।

    (ਭੂਸਨ ਸਿੰਗਲਾਂ) ਪਾਤੜਾਂ। Road Accident ਪਾਤੜਾਂ ਜਾਖਲ ਰੋਡ ‘ਤੇ ਸ਼ਨਿੱਚਰਵਾਰ ਸਵੇਰੇ ਸਮੇਂ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਟਰੱਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਅਤੇ ਐਸਐਸਐਫ ਦੀ ਟੀਮ ਨੇ ਕਾਰਵਾਈ ਕਰਦਿਆ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

    ਇਹ ਵੀ ਪੜ੍ਹੋ: ਹਾਥਰਸ ਭਗਦੜ ਦੇ ਮੁੱਖ ਮੁਲਜ਼ਮ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ

    ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਪਿੰਡ ਹਾਮਝੇੜੀ ਤੋਂ ਰਵੀ ਕੁਮਾਰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਾਤੜਾਂ ਆ ਰਿਹਾ ਸੀ ਤਾਂ ਬਾਈਪਾਸ ਚੌਂਕ ਵਿੱਚ ਖੜੇ ਹਾਮਝੇੜੀ ਦੇ ਇੱਕ ਬਜੁਰਗ ਲੀਲਾ ਸਿੰਘ ਨੇ ਉਸ ਤੋਂ ਲਿਫਟ ਲਈ। ਜਦੋਂ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਾਤੜਾਂ ਆ ਰਹੇ ਸਨ ਤਾਂ ਕੁਝ ਹੀ ਦੂਰੀ ’ਤੇ ਪਹੁੰਚੇ ਸਨ ਤਾਂ ਇੱਕ ਪਿੱਛੋਂ ਆ ਰਹੇ ਟਰੱਕ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਮਾਣਾ ਭੇਜ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here