ਸਾਡੇ ਨਾਲ ਸ਼ਾਮਲ

Follow us

10.1 C
Chandigarh
Friday, January 23, 2026
More
    Home Breaking News Abohar Robber...

    Abohar Robbery: ਦੋ ਨਕਾਬਪੋਸ਼ ਲੁਟੇਰੇ ਘਰੋਂ ਦਿਨ-ਦਿਹਾੜੇ ਲੱਖਾਂ ਰੁਪਏ ਤੇ 16 ਤੋਲੇ ਸੋਨਾ ਲੁੱਟ ਕੇ ਫਰਾਰ

    Abohar Robbery
    ਅਬੋਹਰ : ਘਟਨਾ ਦੀ ਜਾਂਚ ਪੜਤਾਲ ਕਰਦੀ ਪੁਲਿਸ ਤੇ ਚਿੰਤਾ ਦੇ ਆਲਮ ਵਿਚ ਪੀੜਤ ਪਰਿਵਾਰ।

    Abohar Robbery: ਅਬੋਹਰ (ਮੇਵਾ ਸਿੰਘ)। ਅਬੋਹਰ ਦੇ ਜੈਨ ਨਗਰੀ ਵਿਚ ਦਿਨ-ਦਿਹਾੜੇ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਇਕ ਘਰ ਵਿਚ ਦਾਖਲ ਹੋ ਕੇ ਕਾਲਜ ਤੋਂ ਵਾਪਸ ਘਰ ਪਹੁੰਚੀ ਅਧਿਆਪਕਾ ਨੂੰ ਤੇਜ਼ਧਾਰ ਹਥਿਆਰਾਂ ਦਾ ਡਰ ਦਿਖਾਕੇ ਮਾਰਕੁੱਟ ਕਰਦਿਆਂ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਜਾਣ ਦਾ ਸਮਾਚਾਰ ਮਿਲਿਆ ਹੈ।

    ਲੁਟੇਰੇ ਜਾਂਦੇ ਵਕਤ ਉਕਤ ਅਧਿਆਪਕਾ ਨੂੰ ਘਰ ਦੇ ਸਟੋਰ ਵਿਚ ਬੰਦ ਕਰ ਗਏ, ਜਦੋਂ ਉਸ ਦਾ ਪਤੀ ਸੰਨੀ ਘਰ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਸਟੋਰ ’ਚੋਂ ਬਾਹਰ ਕੱਢਿਆ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਾਣਕਾਰੀ ਅਨੁਸਾਰ ਜੈਨ ਨਗਰੀ ਗਲੀ ਨੰ: 2 ਦੇ ਚੌਥੇ ਚੌਂਕ ਨਿਵਾਸੀ ਸੋਹਨ ਲਾਲ ਚੁੱਘ ਜੋ ਕਿ ਇਕ ਚੰਗਾ ਸਰਦਾ ਪੁੱਜਦਾ ਪਰਿਵਾਰ ਹੈ, ਤੇ ਉਨ੍ਹਾਂ ਦੀ ਨੂੰਹ ਜੋਯਤੀ ਚੁੱਘ ਅਬੋਹਰ ਦੇ ਭਾਗ ਸਿੰਘ ਕਾਲਜ ਵਿਚ ਅਧਿਆਪਕਾ ਹੈ, ਉਹ ਦੁਪਹਿਰ ਕਰੀਬ 3 ਵਜੇ ਜਦੋਂ ਕਾਲਜ ਤੋਂ ਘਰ ਆਕੇ ਅਰਾਮ ਕਰ ਰਹੀ ਸੀ ਤਾਂ ਇਸ ਦੌਰਾਨ 2 ਨਕਾਬਪੋਸ਼ ਲੁਟੇਰੇ ਘਰ ਅੰਦਰ ਆ ਗਏ, ਘਰ ਵਿਚ ਕੋਈ ਹੋਰ ਮਰਦ ਮੈਂਬਰ ਨਾ ਹੋਣ ਦਾ ਫਾਇਦਾ ਉਠਾਉਂਦਿਆਂ ਉਨ੍ਹਾਂ ਔਰਤ ਦੇ ਹੱਥ, ਪੈਰ ਤੇ ਮੂੰਹ ਤੇ ਕੱਪੜਾ ਬੰਨ੍ਹਕੇ ਉਸ ਦੇ ਸੋਨੇ ਦੇ ਟੋਪਸ ਲਾਹ ਲਏ। Abohar Robbery

    ਇਹ ਵੀ ਪੜ੍ਹੋ: World Punjabi Conference: ਕਾਵਿ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ ਤੇ ‘ਮੇਰੇ ਪੰਜ ਦਰਿਆ’ ਲਾਹੌਰ ’ਚ ਲੋਕ ਅਰਪਣ

    ਇਸ ਤੋਂ ਬਾਅਦ ਲੁਟੇਰਿਆਂ ਨੇ ਅਧਿਆਪਕਾ ਜੋਯਤੀ ਨੂੰ ਘਰ ਵਿਚ ਹੋਰ ਸੋਨੇ ਅਤੇ ਨਗਦੀ ਬਾਰੇ ਪੁੱਛਿਆ, ਜਦੋਂ ਉਸ ਨੇ ਦੱਸਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਮਾਰਨ ਦੀ ਧਮਕੀ ਦੇ ਕੇ ਕਮਰੇ ਵਿਚ ਰੱਖੀਆਂ ਅਲਮਾਰੀਆਂ ਵੀ ਖੁੱਲ੍ਹਵਾ ਲਈਆਂ ਅਤੇ ਉਨ੍ਹਾਂ ਵਿਚ ਰੱਖਿਆ ਕਰੀਬ ਪੌਣੇ ਚਾਰ ਲੱਖ ਰੁਪਏ ਦੀ ਨਗਦੀ ਅਤੇ 16 ਤੋਲੇ ਸੋਨੇ ਦੇ ਗਹਿਣੇ ਲੁੱਟਕੇ ਉਸ ਨੂੰ ਘਰ ਦੇ ਸਟੋਰ ਵਿਚ ਬੰਦ ਕਰਕੇ ਫਰਾਰ ਹੋ ਗਏ। ਉਧਰ ਘਟਨਾ ਤੋਂ ਬਾਅਦ ਮੌਕੇ ’ਤੇ ਪੁਲਿਸ ਟੀਮ ਨਾਲ ਪਹੁੰਚੇ ਥਾਣਾ ਸਿਟੀ-1 ਪੁਲਿਸ ਦੇ ਏਐਸਆਈ ਭੁਪਿੰਦਰ ਸਿੰਘ ਨੇ ਆਸਪਾਸ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ 2 ਨਕਾਬਪੋਸ਼ ਲੁਟੇਰੇ ਘਰ ਤੋਂ ਬਾਹਰ ਜਾਂਦੇ ਦੇਖੇ ਗਏ। ਪੁਲਿਸ ਸਾਰੀ ਘਟਨਾ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ।

    LEAVE A REPLY

    Please enter your comment!
    Please enter your name here