ਪ੍ਰਦਰਸ਼ਨਕਾਰੀਆਂ ਨੇ ਇੱਕ ਇਮਾਰਤ ‘ਚ ਅੱਗ ਲਗਾਈ
ਕਿੰਸ਼ਾਸਾ, ਏਜੰਸੀ। ਕਾਂਗੋ ਗਣਰਾਜ ‘ਚ ਵਿਰੋਧੀ ਧਿਰ ਦੇ ਉਮੀਦਵਾਰ ਫੇਲਿਕਸ ਦੇ ਰਾਸ਼ਟਰਪਤੀ ਚੋਣਾਂ ‘ਚ ਜੇਤੂ ਐਲਾਨੇ ਜਾਣ ਤੋਂ ਬਾਅਦ ਭੜਕੀ ਹਿੰਸਾ ‘ਚ ਘੱਟੋ ਘੱਟ ਦੋ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਪੱਛਮੀ ਸ਼ਹਿਰ ਕਿਕਵਿਤ ‘ਚ ਵੀਰਵਾਰ ਨੂੰ ਚੋਣ ਨਤੀਜਿਆਂ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ‘ਚੋਂ ਦੋ ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।
ਪ੍ਰਦਰਸ਼ਨਕਾਰੀਆਂ ਨੇ ਇੱਕ ਇਮਾਰਤ ‘ਚ ਅੱਗ ਲਗਾ ਦਿੱਤੀ ਜਿਸ ‘ਚ ਥਾਣਾ ਸਥਿਤ ਸੀ। ਇਸ ਤੋਂ ਇਲਾਵਾ ਦੋ ਬੱਸਾਂ ‘ਚ ਵੀ ਅੱਗ ਲਗਾ ਦਿੱਤੀ। ਇਹ ਸ਼ਹਿਰ ਰਾਸ਼ਟਰਪਤੀ ਚੋਣਾਂ ‘ਚ ਦੂਜੇ ਸਥਾਨ ‘ਤੇ ਰਹਿਣ ਵਾਲੇ ਮਾਰਟਿਨ ਫਯੂਲੁ ਦਾ ਗੜ ਹੈ। ਕਿਸਨਗਨੀ ਅਤੇ ਗੋਮਾ ਸ਼ਹਿਰ ‘ਚ ਵੀ ਫਯੁਲੂ ਦੇ ਸਮਰਥਕਾਂ ਨੇ ਚੋਣ ਨਤੀਜੇ ਖਿਲਾਫ ਅੰਦੋਲਨ ਕੀਤਾ। ਸ੍ਰੀ ਫਯੂਲੁ ਨੇ ਚੋਣ ਨਤੀਜੇ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਪ੍ਰੈਸ ਕਾਨਫਰੰਸ ਕਰਕੇ ਨਤੀਜੇ ਨੂੰ ਰੱਦ ਕਰ ਦਿੱਤਾ ਸੀ ਅਤੇ ਆਰੋਪ ਲਗਾਇਆ ਸੀ ਕਿ ਬੈਲਟ ਬਾਕਸ ‘ਚ ਬੰਦ ਸੱਚਾਈ ਤੋਂ ਇਸ ਨਤੀਜੇ ਦਾ ਕੋਈ ਲੈਣ ਦੇਣ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ