Mohali Building Collapse: ਮੋਹਾਲੀ ਇਮਾਰਤ ਹਾਦਸੇ ’ਚ ਦੋ ਮੌਤਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਬਚਾਅ ਕਾਰਜਾਂ ’ਚ ਜੁਟੇ

Mohali Building Collapse
Mohali Building Collapse: ਮੋਹਾਲੀ ਇਮਾਰਤ ਹਾਦਸੇ ’ਚ ਦੋ ਮੌਤਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਬਚਾਅ ਕਾਰਜਾਂ ’ਚ ਜੁਟੇ

Mohali Building Collapse: ਕਈਆਂ ਦੇ ਦੱਬੇ ਹੋਣ ਦਾ ਖਦਸ਼ਾ, ਬਿਲਡਿੰਗ ਮਾਲਕਾਂ ’ਤੇ ਪੁਲਿਸ ਨੇ ਕੀਤਾ ਮਾਮਲਾ ਦਰਜ

Mohali Building Collapse: ਮੁਹਾਲੀ (ਐਮਕੇ ਸ਼ਾਇਨਾ)। ਮੁਹਾਲੀ ’ਚ ਸ਼ਨਿੱਚਰਵਾਰ ਸ਼ਾਮ 4:30 ਵਜੇ ਗੁਰਦੁਆਰਾ ਸੋਹਨਾ ਸਾਹਿਬ ਨੇੜੇ ਬਹੁ-ਮੰਜ਼ਿਲਾ ਡਿੱਗੀ ਇਮਾਰਤ ’ਚੋਂ ਹੁਣ ਤੱਕ ਦੋ ਮੌਤਾਂ ਹੋਣ ਦੀ ਸੂਚਨਾ ਮਿਲੀ ਹੈ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਤੇ ਐਨਡੀਆਰਐਫ਼ ਦੀਆਂ ਟੀਮਾਂ ਨੇ ਹੁਣ ਤੱਕ ਦੋ ਜਣਿਆਂ ਨੂੰ ਮਲਬੇ ਵਿੱਚੋਂ ਕੱਢਿਆ ਹੈ ਤੇ ਦੋਵਾਂ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਹੈ।

ਇਸ ਦੌਰਾਨ ਕਈ ਬੰਦਿਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਦਰਜਨਾਂ ਸੇਵਾਦਾਰ ਬਚਾਅ ਅਤੇ ਰਾਹਤ ਕਾਰਜਾਂ ਲਈ ਮੌਕੇ ’ਤੇ ਪਹੁੰਚ ਗਏ ਸਨ। ਇਸ ਮੌਕੇ ਐੱਨਡੀਆਰਐੱਫ ਦੀ ਟੀਮ ਬਚਾਅ ਕਾਰਜਾਂ ’ਚ ਲੱਗੀ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਬਹੁ-ਮੰਜ਼ਿਲਾਂ ਦੀ ਇਮਾਰਤ ’ਚ ਜਿੱਥੇ ਪੀਜੀ ਚੱਲ ਰਿਹਾ ਸੀ, ਉਥੇ ਹੀ ਇਸ ਦੇ ਗਰਾਊਂਡ ਫਲੋਰ ’ਚ ਜਿੰਮ ਚੱਲ ਰਿਹਾ ਸੀ। Mohali Building Collapse

Read Also : Road Accident: ਆਟੋ ਤੇ ਕੈਮੀਕਲ ਟਰੱਕ ਦੀ ਸਿੱਧੀ ਟੱਕਰ, ਦੋ ਵਿਅਕਤੀਆਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਦੇ ਨੇੜੇ ਹੀ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀ, ਜਿਸ ਕਾਰਨ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਇਹ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਮਾਰਤ ਡਿੱਗੀ ਉਸ ਸਮੇਂ ਜਿਮ ਖੁੱਲ੍ਹਾ ਸੀ। ਅਜਿਹੇ ’ਚ ਜਿੰਮ ’ਚ ਆਉਣ ਵਾਲੇ ਲੋਕਾਂ ਦੇ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਹੈ।

Mohali Building Collapse

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਸ ਨੇ ਸ਼ਨੀਵਾਰ ਰਾਤ ਨੂੰ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਦੇ ਖਿਲਾਫ ਭਾਰਤੀ ਨਿਆਏ ਸਹਿੰਤਾ ਦੀ ਧਾਰਾ 105 ਅਧੀਨ ਕੇਸ ਦਰਜ ਕਰ ਲਿਆ ਹੈ।

ਇਮਾਰਤ ਡਿੱਗਣ ਦੀ ਘਟਨਾ ਦਾ ਸ਼ਿਕਾਰ ਹੋਈ, ਥੀਓਗ (ਹਿਮਾਚਲ ਪ੍ਰਦੇਸ਼) ਦੇ ਮਰਹੂਮ ਭਗਤ ਵਰਮਾ ਦੀ ਧੀ ਦ੍ਰਿਸ਼ਟੀ ਵਰਮਾ (20) ਨੇ ਦਮ ਤੋੜ ਦਿੱਤਾ। ਰਾਸ਼ਟਰੀ ਆਫਤ ਪ੍ਰਬੰਧਨ ਬਲ ਨੇ ਉਸ ਨੂੰ ਗੰਭੀਰ ਹਾਲਤ ‘ਚ ਮਲਬੇ ‘ਚੋਂ ਕੱਢਿਆ ਸੀ। ਦੇਰ ਰਾਤ ਕਾਰਜਕਾਰੀ ਡੀਸੀ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਉਸ ਨੂੰ ਸੋਹਾਣਾ ਹਸਪਤਾਲ ਲਿਜਾਇਆ ਗਿਆ ਸੀ ਸੋਹਾਣਾ ਵਿਖੇ ਡਿੱਗੀ ਇਮਾਰਤ ਦੇ ਮਲਬੇ ’ਚੋਂ ਇਕ ਹੋਰ ਲਾਸ਼ ਕੱਢੀ, ਮਰਨ ਵਾਲਿਆਂ ਦੀ ਗਿਣਤੀ ਦੋ ਹੋਈ। ਚੱਲ ਰਹੇ ਬਚਾਅ ਕਾਰਜ ਦੌਰਾਨ ਇੱਕ ਪੁਰਸ਼ ਦੀ ਲਾਸ਼ ਬਰਾਮਦ ਹੋਈ ਹੈ, ਇਸ ਗੱਲ ਦੀ ਪੁਸ਼ਟੀ ਐਸਡੀਐਮ ਮੁਹਾਲੀ ਦਮਨਦੀਪ ਕੌਰ ਨੇ ਕੀਤੀ ਹੈ। ਜਿਸ ਦੀ ਪਛਾਣ ਅੰਬਾਲਾ ਦੇ ਰਹਿਣ ਵਾਲੇ ਅਭਿਸ਼ੇਕ ਧਨਵਾਲ ਵਜੋਂ ਹੋਈ ਹੈ।