Punjab Holiday News: ਪੰਜਾਬ ’ਚ ਹੋਇਆ 2 ਦਿਨ ਦੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਅਤੇ ਦਫਤਰ

Punjab Holiday News
Punjab Holiday News: ਪੰਜਾਬ ’ਚ ਹੋਇਆ 2 ਦਿਨ ਦੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਅਤੇ ਦਫਤਰ

Punjab Holiday News: ਚੰਡੀਗੜ੍ਹ। ਅਕਤੂਬਰ ਦਾ ਅਖੀਰਲਾ ਅਤੇ ਨਵੰਬਰ ਦਾ ਸ਼ੁਰੂਆਤੀ ਹਫ਼ਤਾ ਤਿਉਹਾਰਾਂ ਵਾਲਾ ਹਫ਼ਤਾ ਹੋਣ ਵਾਲਾ ਹੈ। ਇਸ ਲਈ ਕਈ ਲੋਕਾਂ ਵੱਲੋਂ ਦਿਵਾਲੀ 31 ਅਕਤੂਬਰ ਨੂੰ ਮਨਾਈ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੇ ਕਈਆਂ ਦੁਆਰਾ 1 ਨਵੰਬਰ ਦਾ ਮਹੂਰਤ ਦੱਸਿਆ ਜਾ ਰਿਹਾ ਹੈ। ਇਸ ਵਿਚਕਾਰ ਪੰਜਾਬ ਦੇ ਲੋਕ ਵੀ ਦੁਚਿੱਤੀ ਵਿੱਚ ਹਨ ਕਿ ਸੂਬੇ ਵਿੱਚ ਦਿਵਾਲੀ ਦੀ ਛੁੱਟੀ ਕਿਸ ਦਿਨ ਹੋਵੇਗੀ। ਪਰ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਦੀ ਛੁੱਟੀ, ਰਾਜ ਵਿੱਚ 31 ਅਕਤੂਬਰ ਵੀਰਵਾਰ ਨੂੰ ਦਿਵਾਲੀ ਦੀ ਛੁੱਟੀ ਹੈ।

Read Also : Punjab By Election: ਪੰਜਾਬ ਦੀਆਂ ਜ਼ਿਮਨੀ ਚੋਣਾਂ ਦਾ ਦੰਗਲ ਤਿਆਰ, 60 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼

ਵਿਸ਼ਵਕਰਮਾ ਦਿਵਸ ਦੇ ਕਾਰਨ ਸੂਬੇ ਵਿੱਚ ਛੁੱਟੀ ਦਾ ਐਲਾਨ | Punjab Holiday News

ਇਸ ਦੇ ਨਾਲ ਹੀ ਸ਼ੁੱਕਰਵਾਰ 1 ਨਵੰਬਰ ਨੂੰ ਵੀ ਵਿਸ਼ਵਕਰਮਾ ਦਿਵਸ ਹੋਣ ਕਾਰਨ ਸੂਬੇ ਵਿੱਚ ਛੁੱਟੀ ਰਹੇਗੀ। ਇਸ ਦਿਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਦੇ ਨਾਲ ਵੀ 15 ਨਵੰਬਰ 2024 ਸ਼ੁੱਕਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਵਿੱਚ ਛੁੱਟੀ ਅਤੇ 16 ਨਵੰਬਰ ਸ਼ਨਿੱਚਰਵਾਰ ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਵਾਲੇ ਦਿਨ ਦੀ ਛੁੱਟੀ ਹੈ। Punjab Holiday News