ਲੁਧਿਆਣਾ ‘ਚ ਤੇਜ਼ ਰਫਤਾਰ ਕਾਰ ਨੇ ਦੋ ਬੱਚਿਆਂ ਨੂੰ ਕੁਚਲਿਆ, ਹਾਲਤ ਗੰਭੀਰ

Road Accident

(ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ’ਚ ਇੱਕ ਭਿਆਨਕ ਸਡ਼ਕ ਹਾਦਸਾ ਵਾਪਰਿਆ, ਜਿਸ ਦੋ ਬੱਚਿਆਂ ਗੰਭੀਰ ਜ਼ਖਮ ਹੋ ਗਏ। (Road Accident) ਇਹ ਹਾਦਸਾ ਸੋਮਵਾਰ ਦੇਰ ਰਾਤ ਨੂੰ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਕੂੜਾ ਚੁੱਕ ਰਹੇ ਦੋ ਬੱਚਿਆਂ ਨੂੰ ਟੱਕਰ ਮਾਰ ਦਿੱਤੀ। ਬੱਚੇ ਕਾਰ ਦੇ ਟਾਇਰਾਂ ਵਿਚਕਾਰ ਫਸ ਗਏ, ਕਾਰ ਬੱਚਿਆਂ ਨੂੰ ਕੁਝ ਦੂਰੀ ਤੱਕ ਘਸੀਟ ਕੇ ਲੈ ਗਈ। ਕੁਝ ਲੋਕ ਮੌਕੇ ’ਤੇ ਮੌਜ਼ੂਦ ਸਨ ਉਨਾਂ ਨੇ ਰੌਲਾ ਪਾਇਆ ਤਾਂ ਹੋਰ ਲੋਕ ਵੀ ਉਨਾਂ ਦੀ ਆਵਾਜ਼ ਸੁਣ ਕੇ ਲੋਕ ਕਾਰ ਵੱਲ ਭੱਜੇ। ਇੰਨੇ ਨੂੰ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਹਾਦਸਾ ਐਨਾ ਭਿਆਨਕ ਸੀ ਕਿ ਕਾਰ ਦੇ ਟਾਈਰਾ ’ਚ ਫਸੇ ਬੱਚਿਆਂ ਨੂੰ ਲੋਕਾਂ ਨੇ ਕਾਰ ਨੂੰ ਪਲਟਾ ਕੇ ਬਾਹਰ ਕੱਢਣਾ ਪਿਆ। ਇਕ ਬੱਚੇ ਦੀ ਲੱਤ ਟੁੱਟ ਗਈ। ਦੋਵਾਂ ਦੀ ਉਮਰ 10 ਅਤੇ 16 ਸਾਲ ਹੈ। ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੋਂ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਡਰਾਈਵਰ ਨੂੰ ਫਡ਼ਨ ਲਈ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।