ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, February 28, 2026
More
    Home Breaking News ਪਤਨੀ ਨੂੰ ਨਹਿਰ...

    ਪਤਨੀ ਨੂੰ ਨਹਿਰ ‘ਚ ਸੁੱਟਣ ਲੱਗਾ ਪਤੀ ਖੁਦ ਨਹਿਰ ‘ਚ ਡਿੱਗਿਆ, ਲਾਪਤਾ

    Brothers, Nominees, Attempt, Kill, Wife, Canal 

    ਪਤੀ ਤੇ ਦਿਉਰ ਖਿਲਾਫ਼ ਮਾਮਲਾ ਦਰਜ | Ferozepur News

    ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡ ਕਰਮੂ ਵਾਲਾ ਕੋਲੋਂ ਲੰਘਦੀਆਂ ਦੋ ਜੋੜੀਆਂ ਨਹਿਰਾਂ ਵਿਚ ਇਕ ਔਰਤ ਨੂੰ ਉਸਦਾ ਪਤੀ ਅਤੇ ਦਿਓਰ ਰਲ ਕੇ ਸੁੱਟਣ ਲੱਗੇ ਤਾਂ ਪਤੀ ਆਪ ਹੀ ਨਹਿਰ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਔਰਤ ਦਾ ਪਤੀ ਲਾਪਤਾ ਹੈ। ਇਸ ਮਾਮਲੇ ‘ਚ ਪੁਲਿਸ ਵੱਲੋਂ ਦੋ ਭਰਾਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਕੋਮਲ ਵਾਸੀ ਫਿਰੋਜ਼ਪੁਰ ਸ਼ਹਿਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦਾ ਪਤੀ ਅਨਵਰ ਮਸੀਹ ਅਤੇ ਉਸਦਾ ਦਿਉਰ ਨਛੱਤਰ ਸਿੰਘ ਪੁੱਤਰਾਨ ਪੱਪੂ ਮਸੀਹ ਵਾਸੀ ਮੱਲਾਂ ਵਾਲਾ ਨੇ ਉਸਨੂੰ ਕਰਮੂ ਵਾਲਾ ਕੋਲ ਲੰਘਦੀਆਂ ਜੋੜੀਆਂ ਨਹਿਰਾਂ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ ਕੀਤੀ। (Ferozepur News)

    ਇਸ ਦੌਰਾਨ ਜਦ ਉਸਦਾ ਪਤੀ ਅਨਵਰ ਮਸੀਹ ਉਸਨੂੰ ਸੁੱਟਣ ਲੱਗਾ ਤਾਂ ਉਹ ਆਪ ਹੀ ਨਹਿਰ ਵਿਚ ਡਿੱਗ ਪਿਆ, ਜਿਸ ਤੋਂ ਬਾਅਦ ਉਹ ਲਾਪਤਾ ਹੈ। ਇਸ ਮਾਮਲੇ ‘ਚ ਥਾਣਾ ਮੱਲਾਂ ਵਾਲਾ ਤੋਂ ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਕੋਮਲ ਦੇ ਬਿਆਨਾਂ ‘ਤੇ ਉਕਤ ਦੋਵਾਂ ਭਰਾਵਾਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। (Ferozepur News)

    LEAVE A REPLY

    Please enter your comment!
    Please enter your name here