ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 7, 2026
More
    Home Breaking News ਝਗੜੇ ਦੇ ਰਾਜੀਨ...

    ਝਗੜੇ ਦੇ ਰਾਜੀਨਾਮੇ ਦੌਰਾਨ ਫਾਇਰਿੰਗ ’ਚ ਦੋ ਸਕੇ ਭਰਾ ਜਖ਼ਮੀ

    Crime News
    ਲੁਧਿਆਣਾ ਵਿਖੇ ਕਥਿੱਤ ਫਾਇਰਿੰਗ ਦੌਰਾਨ ਜਖ਼ਮੀ ਹੋਏ ਸਕੇ ਭਰਾ।

    ਸਾਜ਼ਿਸ ਤਹਿਤ ਕੀਤਾ ਹਮਲਾ (Crime News)

    (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੇ ਡਾਬਾ ਰੋਡ ’ਤੇ ਇੱਕ ਝਗੜੇ ਦੇ ਰਾਜੀਨਾਮੇ ਦੌਰਾਨ ਹੋਈ ਕਥਿਤ ਫਾਇਰਿੰਗ ’ਚ ਦੋ ਸਕੇ ਭਰਾ ਜਖ਼ਮੀ ਹੋ ਗਏ। ਮੌਜੂਦ ਲੋਕਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਭਰਤੀ ਕਰਵਾਇਆ। ਜਖ਼ਮੀਆਂ ਦੀ ਪਹਿਚਾਣ ਰਣਬੀਰ ਸਿੰਘ ਤੇ ਮਨਿੰਦਰ ਸਿੰਘ ਵਜੋਂ ਹੋਈ ਹੈ, ਜਿੰਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। Crime News

    ਜਖ਼ਮੀਆਂ ਦੇ ਪਿਤਾ ਬੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਪੁੱਤਰ ਰਣਬੀਰ ਸਿੰਘ ਤੇ ਮਨਿੰਦਰ ਸਿੰਘ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ ਤੇ ਉਹ ਜਖ਼ਮੀ ਹੋ ਗਏ ਹਨ। ਜਿਉਂ ਹੀ ਉਨ੍ਹਾਂ ਹਸਪਤਾਲ ਪਹੁੰਚ ਕੇ ਦੇਖਿਆ ਤਾਂ ਉਨ੍ਹਾਂ ਦੇ ਦੋਵੇਂ ਪੁੱਤਰ ਖੂਨ ਨਾਲ ਲੱਥਪੱਥ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੁੱਤਰਾਂ ਦਾ ਹਰਸ਼ ਮਹਾਜ਼ਨ ਨਾਂਅ ਦੇ ਇੱਕ ਵਿਅਕਤੀ ਨਾਲ ਝਗੜਾ ਹੋਇਆ ਸੀ। ਜਿਸ ਨੇ ਸਾਜ਼ਿਸ ਤਹਿਤ ਉਨ੍ਹਾਂ ’ਤੇ ਹਮਲਾ ਕੀਤਾ ਹੈ। Crime News

    ਇਹ ਵੀ ਪੜ੍ਹੋ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ

    ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਉਸਦੇ ਦੋਵੇਂ ਪੁੱਤਰਾਂ ਨੂੰ ਸਵੇਰੇ 11 ਵਜੇ ਗੱਲਬਾਤ ਲਈ ਬੁਲਾਇਆ ਸੀ। ਜਿੱਥੇ ਉਨ੍ਹਾਂ ’ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ। ਜਖ਼ਮੀਆਂ ਦੇ ਇੱਕ ਦੋਸਤ ਮੁਤਾਬਕ ਗੱਲਬਾਤ ਦੌਰਾਨ ਵਿਰੋਧੀ ਧਿਰ ਵੱਲੋਂ 5-6 ਰਾਊਂਡ ਫਾਇਰ ਗੀਤੇ ਗਏ। ਜਿੰਨ੍ਹਾਂ ’ਚੋਂ ਕੁੱਝ ਰਣਬੀਰ ਤੇ ਮਨਿੰਦਰ ਨੂੰ ਲੱਗੇ, ਜਿਸ ਕਾਰਨ ਉਹ ਦੋਵੇਂ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਜਖ਼ਮੀਆਂ ਦੇ ਬਿਆਨਾਂ ਮੁਤਾਬਕ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

    LEAVE A REPLY

    Please enter your comment!
    Please enter your name here