ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ

ਕਰੰਟ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ

ਧਰਮਗੜ੍ਹ/ਚੀਮਾਂ ਮੰਡੀ,(ਜੀਵਨ ਗੋਇਲ)। ਇੱਥੋਂ ਨਜਦੀਕ ਪਿੰਡ ਫਲੇੜਾ ਵਿਖੇ ਦੋ ਨੌਜਵਾਨ ਸਕੇ ਭਰਾਵਾਂ ਦੀ ਅਚਾਨਕ ਮੌਤ ਹੋ ਜਾਣ ਨਾਲ ਪਿੰਡ ਵਿੱਚ ਮਾਤਮ ਛਾ ਗਿਆ। ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖ, ਕਲੱਬ ਪ੍ਰਧਾਨ ਹਰਦੀਪ ਸਿੰਘ ਭੰਗੂ ਅਤੇ ਬੂਟਾ ਸਿੰਘ ਮਾਨ ਨੇ ਜਾਣਕਾਰੀ ਦਿੰਦਆਂ ਦੱਸਿਆ ਕਿ ਸੁਖਵਿੰਦਰ ਸ਼ਰਮਾ ਉਰਫ ਬੱਲਾ (24) ਲਖਵਿੰਦਰ ਸ਼ਰਮਾ ਉਰਫ ਵਿੱਕੀ (27) ਦੋਵੇਂ ਸਕੇ ਭਰਾ ਪੁੱਤਰ ਮਿੱਠੂ ਰਾਮ ਸ਼ਰਮਾ ਵਾਸੀ ਫਲੇੜਾ ਨੂੰ ਖੇਤ ਵਿੱਚ ਕੰਮ ਕਰਦੇ ਸਮੇਂ ਅਚਾਨਕ ਕਰੰਟ ਲੱਗ ਗਿਆ ਜਿੰਨ੍ਹਾਂ ਦੀ ਤੁਰੰਤ ਮੌਤ ਹੋ ਗਈ।

ਘਟਨਾ ਦਾ ਪਤਾ ਲੱਗਦੇ ਹੀ ਪਿੰਡ ਵਿੱਚ ਗਹਿਰੇ ਗਮ ਦਾ ਮਾਹੌਲ ਹੋ ਗਿਆ। ਮਿ੍ਰਤਿਕਾਂ ਦੇ ਛੋਟੇ ਭਰਾ ਸਤਵੀਰ ਸ਼ਰਮਾ ਦੇ ਬਿਆਨਾਂ ਦੇ ਆਧਾਰਿਤ ਥਾਣਾ ਧਰਮਗੜ੍ਹ ਵਿਖੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ’ਤੇ ਲਾਸ਼ਾਂ ਨੂੰ ਸੰਸਕਾਰ ਕੀਤਾ। ਗਮਗੀਨ ਮਾਹੌਲ ਵਿੱਚ ਮਿ੍ਰਤਿਕਾਂ ਦੀ ਮਾਤਾ ਗੁਰਮੀਤ ਕੌਰ ਅਤੇ ਲਖਵਿੰਦਰ ਦੀ ਪਤਨੀ ਰੋਂਦਿਆਂ ਵਿਲਕਦਿਆਂ ਰਹਿ ਗਏ। ਜ਼ਿਕਰ ਕੀਤਾ ਜਾਂਦਾ ਹੈ ਉਨ੍ਹਾਂ ਦੇਪਿਤਾ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here