ਲੱਖਾਂ ਰੁਪਏ ਨਗਦੀ ਤੇ ਕਰੀਬ 16 ਤੋਲੇ ਸੋਨੇ ਦੇ ਗਹਿਣੇ ਦੀ ਲੁੱਟ ਮਾਮਲੇ ‘ਚ ਪੁਲਿਸ ਵੱਲੋਂ ਦੋ ਕਾਬੂ
Abohar Robbery Case: ਅਬੋਹਰ, (ਮੇਵਾ ਸਿੰਘ)। ਬੀਤੀ 31 ਜਨਵਰੀ ਨੂੰ ਸ਼ਹਿਰ ਦੀ ਜੈਨ ਨਗਰੀ ਵਿਚ ਦਿਨ-ਦਿਹਾੜੇ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਘਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਕਾਲਜ ਅਧਿਆਪਕਾਂ ਨੂੰ ਤੇਜ਼ਧਾਰ ਹਥਿਆਰਾਂ ਦਾ ਡਰ ਦਿਖਾਕੇ ਘਰ ਵਿਚ ਬੰਧਕ ਬਣਾਕੇ ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਦੀ ਲੁੱਟ ਮਾਮਲੇ ਵਿਚ ਪੁਲਿਸ ਵੱਲੋਂ ਕੀਤੀ ਜਾਂਚ ਪੜਤਾਲ ਵਿਚ ਉਕਤ ਔਰਤ ਦਾ ਦਿਓਰ ਹੀ ਮਾਸਟਰ ਮਾਈਂਡ ਨਿਕਲਿਆ, ਜਿਸ ਨੇ ਆਪਣੇ ਇਕ ਸਾਥੀ ਦੀ ਸਹਾਇਤਾ ਨਾਲ ਘਰ ਵਿਚ ਦਾਖਲ ਹੋ ਕੇ ਲੁੱਟ ਕਰਨ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।
ਉਪਰੋਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਜੋਯਤੀ ਚੁੱਘ ਵਾਸੀ ਜੈਨ ਨਗਰੀ ਗਲੀ ਨੰ: 3 ਜੋ ਕਿ ਭਾਗ ਸਿੰਘ ਕਾਲਜ ਅਬੋਹਰ ਵਿਖੇ ਅਧਿਆਪਕਾ ਦੀ ਡਿਊਟੀ ਕਰਦੀ ਹੈ। ਬੀਤੀ 31 ਜਨਵਰੀ ਨੂੰ ਉਹ ਜਦੋਂ ਕਰੀਬ 3 ਵਜੇ ਆਪਣੇ ਘਰ ਪਹੁੰਚੀ ਤਾਂ ਉਪਰੋਕਤ ਲੁਟੇਰੇ ਜਿੰਨ੍ਹਾਂ ਨੇ ਆਪਣੇ ਚਿਹਰਿਆਂ ’ਤੇ ਨਕਾਬ ਚੜ੍ਹਾਏ ਸਨ, ਘਰ ਦੀ ਔਰਤ ਜੋਯਤੀ ਨੂੰ ਬੰਨ੍ਹ ਕੇ ਘਰ ਦੇ ਸਟੋਰ ਵਿਚ ਬੰਦ ਕਰਕੇ ਘਰ ’ਚੋਂ ਕਰੀਬ 16 ਤੋਲੇ ਸੋਨਾ ਤੇ ਲੱਖਾਂ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ: Patiala News: ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ 10 ਸਾਲ ਦੇ ਬੱਚੇ ’ਤੇ ਹੋਏ ਤਸ਼ੱਦਦ ਦਾ ਲਿਆ ਗੰਭੀਰ ਨੋਟਿਸ
ਉਸ ਮੌਕੇ ਪੁਲਿਸ ਨੇ ਜੋਯਤੀ ਚੁੱਘ ਦੇ ਪਤੀ ਸੋਨੀ ਚੁੱਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਸਐਸਪੀ ਬਰਾੜ ਨੇ ਹੋਰ ਦੱਸਿਆ ਕਿ ਉਸ ਦਿਨ ਤੋਂ ਹੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਸਿਟੀ-1 ਦੇ ਐਸਐਚਓ ਮਨਿੰਦਰ ਸਿੰਘ ਅਤੇ ਸੀ ਆਈ ਏ ਟੂ ਦੇ ਇੰਚਾਰਜ ਦੀ ਅਗਵਾਈ ਵਿਚ ਬਣਾਈਆਂ ਟੀਮਾਂ ਨੇ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਤੇ ਟੈਕਨੀਕਲ ਸਪੋਰਟ ਨਾਲ ਅਸ਼ਵਨੀ ਕੁਮਾਰ ਉਰਫ ਬਿੱਟੂ ਪੁੱਤਰ ਜਗਦੀਸ ਕੁਮਾਰ ਨਿਵਾਸੀ ਪੰਜਪੀਰ ਨਗਰ ਗਲੀ ਨੰ: 2 ਤੇ ਉਸ ਦੇ ਸਾਥੀ ਜਸਮਿੰਦਰਪਾਲ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਪੰਜਪੀਰ ਨਗਰ ਅਬੋਹਰ ਨੂੰ 24 ਘੰਟਿਆਂ ਵਿਚ ਹੀ ਟਰੇਸ ਕਰਕੇ ਕਾਬੂ ਕਰਨ ਤੋਂ ਬਾਅਦ ਉਨ੍ਹਾਂ ਕੋਲੋਂ ਲੁੁੱਟੀ ਗਈ ਰਕਮ ਤੇ ਗਹਿਣੇ ਬਰਾਮਦ ਕਰ ਲਏ ਹਨ।
ਲੁਟੇਰਿਆਂ ਨੇ ਸਿਰਫ 60 ਹਜ਼ਾਰ ਰੁਪਏ ਨਗਦ ਤੇ ਕੰਨਾਂ ਦੇ ਟੋਪਸ ਹੀ ਲੁੱਟੇ, ਪੀੜਤਾ ਦਾ ਬਿਆਨ : ਐਸਐਸਪੀ
ਐਸਐਸਪੀ ਨੇ ਦੱਸਿਆ ਕਿ ਦੋਸੀਆਂ ਕੋਲੋਂ 55 ਹਜ਼ਾਰ ਰੁਪਏ ਨਗਦ ਤੇ ਸੋਨੇ ਦੀਆਂ ਬਾਲੀਆਂ ਹੀ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਜਾਂਚ ਪੜਤਾਲ ਦੌਰਾਨ ਪੀੜਤਾ ਨੇ ਪੁਲਿਸ ਨੂੰ ਦੁਆਰਾ ਬਿਆਨ ਲਿਖਵਾਇਆ ਕਿ ਉਸਦੇ ਘਰ ਅਲਮਾਰੀ ਦੀ ਸੇਫ ਦੀ ਚਾਬੀ ਮਿਲਣ ’ਤੇ ਜਦੋਂ ਉਨ੍ਹਾਂ ਚੰਗੀ ਤਰ੍ਹਾਂ ਨਾਲ ਘਰ ਵਿਚ ਚੈਕਿੰਗ ਕੀਤੀ ਤਾਂ ਸਿਰਫ ਇਕ ਜੋੜਾ ਟੋਪਸ ਵਜਨ 2.760 ਗਰਾਮ ਤੇ 60 ਹਜ਼ਾਰ ਰੁਪਏ ਹੀ ਚੋਰੀ ਹੋਏ ਸਨ, ਜਦੋਂਕਿ ਬਾਕੀ ਸਮਾਨ ਘਰ ’ਚੋਂ ਬਰਾਮਦ ਹੋ ਗਿਆ। Abohar Robbery Case
ਐਸਐਸਪੀ ਨੇ ਆਖਰ ਵਿਚ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਅਸ਼ਵਨੀ ਕੁਮਾਰ ਪੀੜਤਾ ਸੋਨੀ ਚੁੱਘ ਦੇ ਪਤੀ ਸੋਨੀ ਚੁੱਘ ਦੇ ਤਾਏ ਦਾ ਬੇਟਾ ਹੈ ਤੇ ਉਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਜਿੰਨ੍ਹਾਂ ਵਿਚ ਸਾਲ 2022 ਵਿਚ ਸਿਟੀ-1ਵਿਚ ਧਾਰਾ 304 ਦਾ ਮਾਮਲਾ, ਸਾਲ 2019 ਤੇ ਸਾਲ 2015 ‘ਚ ਥਾਣਾ ਸਦਰ ਵਿਚ ਐਨਡੀਪੀਐਸ ਦੇ 2 ਮਾਮਲੇ, ਜਦੋਂਕਿ ਉਸ ਦੇ ਸਾਥੀ ਜਸਮਿੰਦਰਪਾਲ ਸਿੰਘ ਦੇ ਖਿਲਾਫ ਸਾਲ 2021 ਵਿਚ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਹੈ।