ਹੈਲਮਟ ਨਾਲ ਚਿਹਰਾ ਲੁਕਾ ਸਾਥੀ ਦੀ ਮੱਦਦ ਨਾਲ ਲੁੱਟਿਆ ਠੇਕਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਸ਼ਰਾਬ ਦੇ ਠੇਕੇ ’ਤੇ ਕੰਮ ਕਰਦੇ ਇੱਕ ਕਰਿੰਦੇ ਸਣੇ ਦੋ ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਰਿੰਦੇ ਨੇ ਹੀ ਹੈਲਮਟ ਨਾਲ ਆਪਣੀ ਪਛਾਣ ਛੁਪਾਈ ਤੇ ਆਪਣੇ ਸਾਥੀ ਨਾਲ ਠੇਕੇ ਤੋਂ ਹਥਿਆਰਾਂ ਦੇ ਜੋਰ ’ਤੇ ਨਕਦੀ ਲੁੱਟੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ 3 ਸ਼ੁਭਮ ਅਗਰਵਾਲ ਨੇ ਦੱਸਿਆ ਕਿ ਥਾਣਾ ਸਰਾਭਾ ਨਗਰ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ। Ludhiana News
ਕਿ 21 ਜੁਲਾਈ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ’ਤੇ ਠੇਕੇ ਦੇ ਗੱਲੇ ’ਚੋਂ 15 ਹਜ਼ਾਰ ਰੁਪਏ ਦੀ ਨਕਦੀ ਕੱਢੀ ਤੇ ਫ਼ਰਾਰ ਹੋ ਗਏ। ਪੁਲਿਸ ਨੇ ਸੁਨੀਲ ਚੌਧਰੀ ਦੇ ਬਿਆਨਾਂ ’ਤੇ ਮਾਮਲਾ ਦਰਜ਼ ਕਰਕੇ ਤਫ਼ਤੀਸ ਅਮਲ ’ਚ ਲਿਆਂਦੀ ਤੇ ਮਾਮਲੇ ’ਚ ਤਰਸੇਮ ਸਿੰਘ ਉਰਫ਼ ਸੇਮਾ ਤੇ ਉਸਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਨਾਮਜ਼ਦ ਕੀਤਾ। ਉਨ੍ਹਾਂ ਦੱਸਿਆ ਕਿ ਤਫ਼ਤੀਸ ਦੌਰਾਨ ਮੁੱਖ ਅਫ਼ਸਰ ਥਾਣਾ ਸਰਾਭਾ ਨਗਰ ਇੰਸਪੈਕਟਰ ਪਵਨ ਕੁਮਾਰ ਦੀ ਅਗਵਾਈ ’ਚ ਸਹਾਇਕ ਥਾਣੇਦਾਰ ਪ੍ਰਸ਼ੋਤਮ ਲਾਲ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਉਕਤ ਦੋਵਾਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਵਾਰਦਾਤ ਲਈ ਵਰਤਿਆ ਮੋਟਰਸਾਇਕਲ। Ludhiana News
Read This : ਸੂਬੇ ‘ਚੋਂ ਨਸ਼ਿਆਂ ਦੇ ਖਾਤਮੇ ਲਈ ਰਾਜਪਾਲ ਦੀ ਔਰਤਾਂ ਨੂੰ ਖਾਸ ਅਪੀਲ, ਪੜ੍ਹੋ ਕੀ ਕਿਹਾ
ਇੱਕ ਲੋਹੇ ਦਾ ਦਾਤ ਬਰਾਮਦ ਕੀਤਾ। ਜਦਕਿ ਖੋਹ ਕੀਤੇ ਪੈਸੇ ਤੇ ਦੂਜਾ ਪਸਤੌਲ ਨੁਮਾ ਹਥਿਆਰ ਹਲੇ ਬਰਾਮਦ ਕਰਵਾਉਣਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਤਰਸੇਮ ਸਿੰਘ ਠੇਕੇ ’ਤੇ ਹੀ ਕਰਿੰਦੇ ਵਜੋਂ ਕੰਮ ਕਰਦਾ ਹੈ, ਜਿਸ ਨੇ ਆਪਣੀ ਪਛਾਣ ਲੁਕਾਉਣ ਲਈ ਹੈਲਮਟ ਨਾਲ ਆਪਣਾ ਚਿਹਰਾ ਢਕਿਆ ਤੇ ਸ਼ਰਾਬ ਦੇ ਠੇਕੇ ’ਤੋਂ ਹਥਿਆਰ ਦਿਖਾ ਕੇ 15 ਹਜ਼ਾਰ ਰੁਪਏ ਦੀ ਨਕਦੀ ਗੱਲੇ ’ਚੋਂ ਕੱਢੀ ਤੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਤਰਸੇਮ ਸਿੰਘ ਉਰਫ਼ ਸੇੇਮਾ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੀ ਪਛਾਣ ਵਾਸੀਆਨ ਪਿੰਡ ਚੀਮਾ ਖੁਰਦ (ਜ਼ਿਲ੍ਹਾ ਤਰਨਤਾਰਨ) ਵਜੋਂ ਹੋਈ ਹੈ। ਜਿੰਨਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। Ludhiana News