ਟਵਿਟਰ ਨੇ ਬਿਨ੍ਹਾਂ ਸਹਿਮਤੀ ਦੇ ਫੋਟੋ, ਵੀਡੀਓ ਸ਼ੇਅਰ ਕਰਨ ‘ਤੇ ਲਾਈ ਰੋਕ
ਨਿਊਯਾਰਕ (ਏਜੰਸੀ)। ਟਵਿੱਟਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਬਿਨਾਂ ਇਜਾਜ਼ਤ ਕਿਸੇ ਹੋਰ ਵਿਅਕਤੀ ਦੁਆਰਾ ਆਪਣੇ ਕਿਸੇ ਵੀ ਉਪਭੋਗਤਾ ਦੀਆਂ ਫੋਟੋਆਂ, ਵੀਡੀਓ ਅਤੇ ਨਿੱਜੀ ਮੀਡੀਆ ਨੂੰ ਸਾਂਝਾ ਕਰਨ ਦੀ ਆਗਿਆ ਨਹੀਂ ਦੇਵੇਗਾ। ਟਵਿੱਟਰ ਨੇ ਆਪਣੇ ਬਲਾਗ ਪੋਸਟ ਵਿੱਚ ਕਿਹਾ ਕਿ ਇਹ ਅਪਡੇਟ ਸਾਡੀਆਂ ਸੁਰੱਖਿਆ ਨੀਤੀਆਂ ਨੂੰ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ਦੇ ਅਨੁਸਾਰ ਸੁਰੱਖਿਅਤ ਰੱਖਣ ਲਈ ਸਾਡੇ ਚੱਲ ਰਹੇ ਕੰਮ ਦਾ ਹਿੱਸਾ ਹੈ ਅਤੇ ਅੱਜ ਤੋਂ ਵਿਸ਼ਵ ਪੱਧਰ *ਤੇ ਲਾਗੂ ਕੀਤਾ ਜਾਵੇਗਾ।
ਪੋਸਟ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦੀ ਗੋਪਨੀਯਤਾ ਨੀਤੀ ਦੇ ਤਹਿਤ ਦੂਜੇ ਲੋਕਾਂ ਦੇ ਫੋਨ ਨੰਬਰ, ਪਤੇ ਅਤੇ ਆਈਡੀ ਵਰਗੀਆਂ ਜਾਣਕਾਰੀਆਂ ਨੂੰ ਸਾਂਝਾ ਕਰਨ ‘ਤੇ ਪਹਿਲਾਂ ਹੀ ਪਾਬੰਦੀ ਹੈ ਅਤੇ ਨਵਾਂ ਅਪਡੇਟ ਇਸਦੇ ਉਪਭੋਗਤਾਵਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰੇਗਾ। ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਸਾਨੂੰ ਸਬੰਧਤ ਵਿਅਕਤੀਆਂ ਜਾਂ ਅਧਿਕਾਰਤ ਪ੍ਰਤੀਨਿਧੀ ਦੁਆਰਾ ਸੂਚਿਤ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੀ ਨਿੱਜੀ ਤਸਵੀਰ ਜਾਂ ਵੀਡੀਓ ਨੂੰ ਸਾਂਝਾ ਕਰਨ ਲਈ ਸਹਿਮਤੀ ਨਹੀਂ ਦਿੱਤੀ ਹੈ, ਤਾਂ ਅਸੀਂ ਇਸਨੂੰ ਹਟਾ ਦੇਵਾਂਗੇ।
ਡੋਰਸੀ ਨੇ ਸੀਈਓ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਟਵਿਟਰ ਦੇ ਸਹਿੑਸੰਸਥਾਪਕ ਜੈਕ ਡੋਰਸੀ ਨੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤੀ ਮੂਲ ਦੇ ਪਰਾਗ ਅਗਰਵਾਲ ਨੂੰ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਨਵਾਂ ਸੀਈਓ ਬਣਾਇਆ ਗਿਆ ਹੈ। ਪਰਾਗ ਆਈਆਈਟੀੑਬੰਬੇ ਅਤੇ ਸਟੈਨਫੋਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਹੇ ਹਨ। ਪਰਾਗ ਅਗਰਵਾਲ 2011 ਤੋਂ ਟਵਿੱਟਰ *ਤੇ ਕੰਮ ਕਰ ਰਹੇ ਹਨ ਅਤੇ 2017 ਤੋਂ ਕੰਪਨੀ ਦੇ ਸੀਟੀਓ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ