ਹੋਲੀ ਹਾਰਟ ਸਕੂਲ ਦਾ ਬਾਰਵੀਂ ਤੇ ਦਸਵੀਂ ਦਾ ਨਤੀਜਾ ਰਿਹਾ ਸੌ ਫੀਸਦੀ

ਸਫ਼ਲਤਾ ਦਾ ਸਿਹਰਾ ਬੱਚਿਆਂ ਤੇ ਸਟਾਫ਼ ਦੀ ਮਿਹਨਤ ਸਿਰ ਬੱਝਦਾ ਹੈ : ਚੰਨਪ੍ਰੀਤ ਕੌਰ

ਸੰਗਰੂਰ, (ਸੱਚ ਕਹੂੰ ਨਿਊਜ਼) ਇਲਾਕੇ ਦੇ ਨਾਮਵਰ ਸਕੂਲ ਹੋਲੀ ਹਾਰਟ ਸੀਨੀਅਰ ਸੈਕੰਡਰੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਾਰ ਵੀ ਨਤੀਜਿਆਂ ਵਿੱਚ ਮੱਲਾਂ ਮਾਰੀਆਂ ਹਨ। ਸੀਬੀਐਸਈ ਵੱਲੋਂ ਐਲਾਨੇ ਬਾਰਵੀਂ ਅਤੇ ਦਸਵੀਂ ਦੇ ਨਤੀਜਿਆਂ ਵਿੱਚ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਦੋਵੇਂ ਕਲਾਸਾਂ ਦੇ ਨਤੀਜੇ ਸੌ ਫੀਸਦੇ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਮੈਡਮ ਚੰਨਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਲਈ ਬੇਹੱਦ ਖੁਸ਼ੀ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਸਕੂਲ ਦੇ ਵਿਦਿਆਰਥੀ ਨਤੀਜਿਆਂ ਵਿੱਚ ਬੇਹੱਦ ਵਧੀਆ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਸਟਾਫ਼ ਤੇ ਬੱਚਿਆਂ ਦੀ ਸਖ਼ਤ ਮਿਹਨਤ ਸਦਕਾ ਇਸ ਵਾਰ ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜੇ ਸੌ ਫੀਸਦੀ ਰਹੇ ਹਨ।

ਉਨ੍ਹਾਂ ਦੱਸਿਆ ਕਿ ਬਾਰਵੀਂ ਕਲਾਸ ਦੇ ਸਾਰੇ ਵਿਦਿਆਰਥੀ ਚੰਗੇ ਨੰਬਰ ਹਾਸਲ ਕਰਨ ਵਿੱਚ ਕਾਮਯਾਬ ਹੋਏ ਹਨ ਜਿਨ੍ਹਾਂ ਵਿੱਚੋਂ ਰਾਘਵ ਗਾਬਾ ਨੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਇਸ ਤੋਂ ਇਲਾਵਾ ਆਰਚੀ ਨੇ ਦੂਜਾ ਅਤੇ ਕਿਰਨ ਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਓਹਨਾ  ਕਿਹਾ ਕਿ ਨਵੇਂ ਸ਼ੈਸਨ ਲਈ ਵੀ ਸਕੂਲ ਵਿੱਚ ਦਾਖਲ਼ੇ ਆਰੰਭ ਹੋ ਚੁੱਕੇ ਹਨ ਜਿਹੜੇ ਵਿਦਿਆਰਥੀ ਨੇ ਨਵੇਂ ਸੈਸ਼ਨ ਵਿੱਚ ਦਾਖ਼ਲਾ ਲੈਣਾ ਹੋਵੇ ਤਾਂ ਉਹ ਆਨ ਲਾਇਨ ਜਾਂ ਸਕੂਲ ਵਿੱਚ ਆ ਕੇ ਦਾਖ਼ਲਾ ਫਾਰਮ ਭਰ ਸਕਦਾ ਹੈ ਅਤੇ 90% ਤੋ ਵੱਧ ਨੰਬਰਾਂ ਵਾਲੇ ਵਿਦਿਰਥੀਆਂ ਨੂੰ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here