ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਇੱਕ ਨਜ਼ਰ ਤੁਰਕੀ ‘...

    ਤੁਰਕੀ ‘ਚ ਭੂਚਾਲ, 20 ਮੌਤਾਂ ਤੇ 786 ਜ਼ਖਮੀ

    Earthquake Delhi

    ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ

    ਅੰਕਾਰਾ। ਤੁਰਕੀ ਦੇ ਇਜਮੀਰ ਸ਼ਹਿਰ ‘ਚ ਸ਼ੁੱਕਰਵਾਰ ਨੂੰ ਆਏ ਭਿਆਨਕ ਭੂਚਾਲ ਕਾਰਨ ਹੁਣ ਤੱਕ 20 ਵਿਅਕਤੀਆਂ ਦੀ ਮੌਤ ਹੋ ਚੁੱਕੀ  ਹੈ ਜਦੋਂਕਿ 786 ਵਿਅਕਤੀ ਜ਼ਖਮੀ ਹੋ ਗਏ ਹਨ। ਤੁਰਕੀ ਦੇ ਕੌਮੀ ਆਫ਼ਤਾ ਤੇ ਐਮਰਜੰਸੀ ਪ੍ਰਬੰਧਨ ਦਫ਼ਤਰ ਨੇ ਅੱਜ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।

    Earthquake, Christian Island, Italy, Death

    ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਤਿੰਨ ਹਜ਼ਾਰ ਤੋਂ ਵੱਧ ਕਰਮਚਾਰੀਆਂ ਤੋਂ ਇਲਾਵਾ 20 ਖੋਜੀ ਕੁੱਤੇ ਤੇ 450 ਵਾਹਨ ਰਾਹਤ ਤੇ ਬਚਾਅ ਕਾਰਜਾਂ ‘ਚ ਜੁਟੇ ਹੋਏ ਹਨ। ਤੁਰਕੀ ਦੇ ਪੱਛਮੀ ਇਲਾਕੇ ‘ਚ ਸਥਿਤ ਇਜਮੀਰ ਸ਼ਹਿਰ ‘ਚ ਭੁਚਾਲ ਦੇ ਕਾਫ਼ੀ ਤੇਜ਼ ਝਟਕੇ ਮਹਿਸੂਸ ਕੀਤੇ ਗਏ ਤੇ ਇਸ ਦੀ ਵਜ੍ਹਾ ਨਾਲ ਕਈ ਇਮਾਤਰਾਂ ਤੇ ਹੋਰ ਭਵਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਤੁਰਕੀ ਦੀ ਐਮਰਜੰਸੀ ਏਜੰਸੀ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਇਜਮੀਰ ਸ਼ਹਿਰ ‘ਚ ਮਹਿਸੂਸ ਕੀਤੇ ਗਏ ਤੇ ਇਸ ਦੀ ਤੀਬਰਤਾ ਰਿਐਕਟਰ ਪੈਮਾਨੇ ‘ਤੇ 6.6 ਮਾਪੀ ਗਈ। ਅਮਰੀਕਾ ਦੇ ਭੂਵਿਗਿਆਨਿਕ ਸਰਵੇਖਣ ਵਿਭਾਗ (ਯੂ. ਐਸ. ਜੀ. ਐਸ.) ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ ‘ਤੇ 7.0 ਮਾਪੀ ਗਈ। ਇਸ ਨਾਲ ਤੁਰਕੀ ਤੇ ਯੂਨਾਨ ਪ੍ਰਭਾਵਿਤ ਹੋਏ। ਭੂਚਾਲ ਦਾ ਕੇਂਦਰ ਏਜੀਅਰ ਸਾਗਰ ‘ਚ ਦੱਸਿਆ ਜਾ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.