ਪੱਥਰਾਂ ਵਿੱਚ ਜ਼ਿੰਦਗੀ : ਭੂਚਾਲ ਦੇ 212 ਘੰਟਿਆਂ ਬਾਅਦ ਮੌਤ ਦੇ ਮੂਹ ’ਚੋਂ ਬਾਹਰ ਕੱਢਿਆ ਬਜ਼ੁਰਗ

Turkey Earthquake

ਅੰਕਾਰਾ/ਕਮਿਕਸ਼ (ਏਜੰਸੀ)। ਕਹਿੰਦੇ ਨੇ ਜੇ ਉਹ ਡਾਹਢਾ ਜ਼ਿੰਦਗੀ ਬਖ਼ਸੇ ਤਾਂ ਕਿਸੇ ਦੀ ਤਾਕਤ ਨਹੀਂ ਕਿ ਕਿਸ ਦੀ ਜਾਨ ਜਾ ਸਕੇ। ਉਹ ਪੱਥਰਾਂ ਵਿੱਚ ਵੀ ਜ਼ਿੰਦਗੀ ਬਖ਼ਸ਼ ਦਿੰਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤੁਰਕੀ-ਸੀਰੀਆ ਰੈਸਕਿਊ ਆਪ੍ਰੇਸ਼ਨ ਦੌਰਾਨ। ਜਾਣਕਾਰੀ ਅਨੁਸਾਰ ਤੁਰਕੀ ਅਤੇ ਸਰੀਆ (Turkey Earthquake) ’ਚ ਪਿਛਲੇ ਦਿਨੀਂ ਆਏ ਭਿਆਨ 7.8 ਤੀਬਰਤਾ ਦੇ ਭੂਚਾਲ ਦੇ 212 ਘੰਟਿਆਂ ਬਾਅਦ ਮੰਗਲਵਾਰ ਭਾਵ 14 ਫਰਵਰੀ ਨੂੰ ਬਚਾਅ ਤੇ ਰਾਹਤ ਕਰਮੀਆਂ ਨੇ ਅਦਿਆਮਨ ’ਚ ਮਲਬੇ ’ਚੋਂ 77 ਸਾਲਾ ਇੱਕ ਵਿਅਕਤੀ ਨੂੰ ਜ਼ਿਉਂਦਾ ਬਚਾ ਲਿਆ ਗਿਆ। ਤੁਰਕੀ ਅਤੇ ਇਸ ਦੇ ਗੁਆਂਢੀ ਸੀਰੀਆ ’ਚ ਛੇ ਫਰਵਰੀ ਨੂੰ ਆਈ ਆਫ਼ਤ ’ਚ ਮਰਨ ਵਾਲਿਆਂ ਦੀ ਗਿਣਤੀ 41000 ਹੋ ਗਈ ਹੈ।

ਕੜਾਕੇ ਦੀ ਠੰਢ ਦੌਰਾਨ ਲੋਕ ਬੇਘਰ ਹੋ ਗਏ | Turkey Earthquake

ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਹੈ ਕਿ ਸਹਾਇਤਾ ਦੇ ਯਤਨ ਦਾ ਧਿਆਨ ਉਨ੍ਹਾਂ ਲੋਕਾਂ ਦੀ ਮੱਦਦ ਕਰਨ ਵੱਲ ਸ਼ਿਫ਼ਟ ਹੋ ਗਿਆ ਹੈ ਜੋ ਹੁਣ ਕੜਾਕੇ ਦੀ ਠੰਢ ’ਚ ਖੁੱਲ੍ਹੇ ਆਸਮਾਨ ’ਚ ਜਿਉਂਦੇ ਰਹਿਣ ਲਈ ਖਾਣਾ-ਭੋਜਨ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਪਰ ਬਚਾਅ ਵਾਲੀਆਂ ਟੀਮਾਂ ਅਜੇ ਵੀ ਭੂਚਾਲ ਦੇ ਇੱਕ ਹਫ਼ਤੇ ਤੋਂ ਜ਼ਿਆਦਾ ਸਮੇੇਂ ਤੋਂ ਜਿਉਂਦੇ ਬਚੇ ਲੋਕਾਂ ਨੂੰ ਮਲਬੇ ਦੇ ਹੇਠਾਂ ਤੋਂ ਬਾਹਰ ਕੱਢਣ ਦਾ ਯਤਨ ਕਰ ਰਹੇ ਹਨ। ਦੋਵਾਂ ਦੇਸ਼ਾਂ ’ਚ ਭੂਚਾਲ ਨੇ ਕਈ ਸ਼ਹਿਰਾਂ ’ਚ ਤਬਾਹੀ ਮਚਾਈ ਹੈ। ਇਸ ਦੇ ਚਲਦਿਆ ਕੜਾਕੇ ਦੀ ਠੰਢ ਦਰਮਿਆਨ ਲੋਕ ਬੇਘਰ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਮੰਗਲਵਾਰ ਭਾਵ 13 ਫਰਵਰੀ ਨੂੰ ਤੁਰਕੀ ’ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਹੈ ਸਨ। ਭੂਚਾਲ ਦੇ ਝਟਕੇ ਐਨੇ ਤੇਜ਼ ਰਹੇ ਕਿ ਭਾਂਰਤੀ ਫੌਜ ਦੇ ਹਸਪਤਾਲ ’ਚ ਵੀ ਤਰੇੜਾਂ ਆ ਗਈਆਂ ਹਨ। ਕੁਝ ਹੋਰ ਥਾਵਾਂ ਤੋਂ ਵੀ ਨੁਕਸਾਨ ਦੀਆਂ ਖ਼ਰਾਂ ਆ ਰਹੀ ਹਨ। ਇਯ ਸਮੇਂ ਸਾਵਧਾਨੀ ਵਰਦਤੇ ਹੋਏ ਭਾਰਤੀ ਫੌਜ ਦੇ ਜਵਾਨ ਵੀ ਬਿਲਡਿੰਗ ਦੀ ਜਗ੍ਹਾ ਟੈਂਟ ’ਚ ਰਹਿ ਰਹੇ ਹਨ। ਜ਼ਿਕਰਯਗੋ ਹੈ ਕਿ ਤੁਰਕੀ ਅਤੇ ਸਰੀਆ ’ਚ ਕੁਝ ਦਿਨ ਪਹਿਲਾਂ ਭੂਚਾਲ ਨਾਲ ਤਬਾਹੀ ਦੇਖਣ ਨੂੰ ਮਿਲੀ ਸੀ।

ਹੁਣ ਵੀ ਜ਼ਮੀਨ ’ਤੇ ਰੈਸਕਿਊ ਜਾਰੀ ਹੈ ਅਤੇ ਲਗਾਤਾਰ ਲਾਸ਼ਾਂ ਬਾਹਰ ਕੰਢੀਆਂ ਜਾ ਰਹੀਆਂ ਹਨ। ਹਿਸ ਰੈਸਕਿਊ ਮਿਸ਼ਨ ’ਚ ਭਾਰਤ ਨੇ ਤੁਰਕੀ ਦੀ ਬੜੀ ਮੱਦਦ ਕੀਤੀ ਹੈ। ਐੱਨਡੀਆਰਐੱਫ ਦੀਆਂ ਕਈ ਟੀਮਾਂ ਭੇਜੀਆਂ ਗਈਆਂ ਹਨ, ਰਾਹਤ ਸਮੱਗਰੀ ਵੀ ਲਗਾਤਾਰ ਪਹੁੰਚਾਈ ਜਾ ਰਹੀ ਹੈ। ਭਾਰਤੀ ਫੋਜ ਨੇ ਤਾਂ ਤੁਰਕੀ ’ਚ ਆਪਣੇ ਹਸਪਤਾਲ ਵੀ ਬਣਾ ਲਏ ਹਨ ਜਿੱਥੇ ਜਖ਼ਮੀਆਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਕੁਝ ਦੂਜੇ ਦੇਸ਼ ਵੀ ਆਪਣੇ ਵੰਲੋਂ ਤੁਰਕੀ ਨੂੰ ਸਹਾਇਤਾ ਭੇਜ ਰਹੇ ਹਨ।

Turkey Earthquake

ਤੁਰਕੀ ’ਚ ਭਾਰੀ ਤਬਾਹੀ | Turkey Earthquake

ਤੁਰਕੀ ’ਚ ਭੂਚਾਲ ਦਾ ਪਹਿਲਾ ਝਟਕਾ 6 ਫਰਵਰੀ ਨੂੰ ਸਵੇਰੇ 4.17 ’ਤੇ ਆਇਆ ਸੀ। ਰਿਐਕਟਰ ਸਕੇਲ ’ਤੇ ਇਸ ਦੀ ਤੀਬਰਤਾ 7.8 ਮੈਗਨੀਟਿਊਡ ਸੀ। ਭੂਚਾਲ ਦਾ ਕੇਂਦਰ ਦੱਖਣੀ ਤੁਰਕੀ ਦਾ ਗਾਜਿਆਂਟੇਪ ਸੀ। ਇਸ ਤੋਂ ਪਹਿਲਾਂ ਕਿ ਲੋਕ ਇਸ ਤੋਂ ਸੰਭਲ ਪਾਉਂਦੇ ਕੁਝ ਦੇਰ ਬਾਹਰ ਹੀ ਭੂਚਾਲ ਦਾ ਇੱਕ ਹੋਰ ਝਟਕਾ ਆਇਆ, ਰਿਐਕਟ ਸਕੇਲ ’ਤੇ ਇਸ ਦੀ ਤੀਬਰਤਾ 6.4 ਮੈਗਨੀਟਿਊਡ ਸੀ। ਭੂਚਾਲ ਦੇ ਝਟਕਿਆਂ ਨੇ ਮਾਲਨਿਆ, ਸਨਲੀਉਰਫਾ, ਓਸਮਾਨਿਏ ਅਤੇ ਫਿਆਰਬਾਕਿਰ ਸਮੇਤ 11 ਪ੍ਰਾਂਤਾਂ ’ਚ ਤਬਾਹੀ ਮਚਾ ਦਿੱਤੀ। ਸ਼ਾਮ ਚਾਰ ਵਜੇ ਭੂਚਾਲ ਦਾ ਇੱਕ ਹੋਰ ਭਾਵ ਚੌਥਾ ਝਟਕਾ ਆਇਆ। ਦੱਜਿਆ ਜਾ ਰਿਹਾ ਹੈ ਕਿ ਇਸ ਝਟਕੇ ਨੇ ਹੀ ਸਭ ਤੋਂ ਜ਼ਿਆਦਾ ਤਬਾਹੀ ਮਚਾਈ। ਇਸ ਦੇ ਠੀਕ ਡੇਢ ਘੰਟੇ ਬਾਅਦ ਸ਼ਾਮ 5:50 ਵਜੇ ਭੂਚਾਲ ਦਾ ਪੰਜਵਾਂ ਝਟਕਾ ਆਇਆ। ਜ਼ਿਕਰਯੋਗ ਹੈ ਕਿ ਇਸ ਵੱਡੇ ਭੂਚਾਲ ਤੋਂ ਪਹਿਲਾਂ ਸਾਲ 1999 ’ਚ ਵੀ ਤੁਰਕੀ ’ਚ ਭਾਰੀ ਤਬਾਹੀ ਦੇਖਣ ਨੂੰ ਮਿਲੀ ਸੀ। ਉਦੋਂ ਭੂਚਾਲ ਨਾਲ 18000 ਲੋਕਾਂ ਦੀਆਂ ਜਾਨਾਂ ਗਈਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।