120 ਕਰੋੜ ਰੁਪਏ ਦੀ ਲਾਗਤ ਨਾਲ ਤੁੰਗ ਢਾਬ ਡਰੇਨ ਦਾ ਕੀਤਾ ਜਾਵੇਗਾ ਕਾਇਆਕਲਪ : ਧਾਲੀਵਾਲ

Amritsar News
ਅੰਮ੍ਰਿਤਸਰ:  ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੁੰਗ ਢਾਬ ਡਰੇਨ ਦੀ ਸਫਾਈ ਦੇ ਕੰਮਾਂ ਦੀ ਸ਼ੁਰੂਆਤ ਕਰਦੇ ਹੋਏ ਤੇ ਨਾਲ ਨਜ਼ਰ ਆ ਰਹੇ ਹਨ ਕਮਿਸ਼ਨਰ ਨਗਰ ਨਿਗਮ ਸ: ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਆਪ ਦੇ ਸ਼ਹਿਰੀ ਪ੍ਰਧਾਨ ਸ੍ਰੀ ਮਨੀਸ਼ ਅਗਰਵਾਲ।

ਲੋਕ ਸਭਾ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕੀਤੀ ਸ਼ੁਰੂਆਤ

(ਰਾਜਨ ਮਾਨ) ਅੰਮ੍ਰਿਤਸਰ। ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸ਼ਹਿਰ ਲਈ ਸਿਰਦਰਦੀ ਦਾ ਕਾਰਨ ਬਣੀ ਤੁੰਗ ਢਾਬ ਡਰੇਨ ਨੂੰ ਗੰਦੇ ਨਾਲੇ ਵਿੱਚੋਂ ਕੱਢ ਕੇ ਖੁੱਲ੍ਹਾ ਰਸਤਾ ਅਤੇ ਸੈਰਗਾਹ ਵਜੋਂ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਡਰੇਨ ਵਿੱਚੋਂ ਸਫਾਈ ਕਰਨ ਦੀ ਸ਼ੁਰੂਆਤ ਕਰਦੇ ਧਾਲੀਵਾਲ ਨੇ ਦੱਸਿਆ ਕਿ ਇਹ ਡਰੇਨ ਜੋ ਕਿ ਇਸ ਦੇ ਨਾਲ ਲੱਗਦੇ ਵੱਡੇ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਕਰਨ ਦਾ ਕਰਨ ਬਣ ਰਹੀ ਹੈ, ਨੂੰ 120 ਕਰੋੜ ਰੁਪਏ ਦੀ ਲਾਗਤ ਨਾਲ ਕਵਰ ਕਰਕੇ ਖੁੱਲੇ ਰਸਤੇ ਅਤੇ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ। Amritsar News

ਉਹਨਾਂ ਕਿਹਾ ਕਿ ਮੈਂ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਇਸ ਡਰੇਨ ਨੂੰ ਸਾਫ ਕਰਕੇ ਇਲਾਕੇ ਨੂੰ ਗੰਦਗੀ ਤੋਂ ਮੁਕਤ ਕੀਤਾ ਜਾਵੇਗਾ ਅਤੇ ਅੱਜ ਚੋਣ ਨਤੀਜੇ ਦੇ 15 ਦਿਨਾਂ ਬਾਅਦ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਭਾਵੇਂ ਮੈਂ ਇਹ ਲੋਕ ਸਭਾ ਚੋਣ ਜਿੱਤ ਨਹੀਂ ਸਕਿਆ ਪਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਸਮਰਥਨ ਮੈਨੂੰ ਦਿੱਤਾ ਸੀ, ਜਿਸ ਦਾ ਮੈਂ ਸਦਾ ਰਿਣੀ ਰਹਾਂਗਾ। Amritsar News

ਇਹ ਵੀ ਪੜ੍ਹੋ: ਫਰੀਦਕੋਟ ’ਚ ਮੁਕਾਬਲੇ ਦੌਰਾਨ ਦੋ ਗੈਂਗਸਟਰ ਕਾਬੂ

ਉਹਨਾਂ ਦੱਸਿਆ ਕਿ ਪਹਿਲਾਂ ਇਸ ਗੰਦੇ ਨਾਲੇ ਦੀ ਸਫਾਈ ਕੀਤੀ ਜਾਵੇਗੀ ਉਪਰੰਤ ਇਸ ਨਾਲੇ ਨੂੰ ਕਵਰ ਕਰਕੇ ਸੜਕ ਸਾਈਕਲ ਟਰੈਕ ਅਤੇ ਗਰੀਨ ਬੈਲਟ ਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਵਿੱਚ ਰਾਹਤ ਮਿਲੇਗੀ ਉੱਥੇ ਸੈਰ ਕਰਨ ਅਤੇ ਕਸਰਤ ਕਰਨ ਲਈ ਲੰਮੇ ਸਾਈਕਲ ਟਰੈਕ ਮਿਲਣਗੇ। ਉਹਨਾਂ ਅੰਮ੍ਰਿਤਸਰ ਮਿਊਨਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਦਾ ਜ਼ਿਕਰ ਕਰਦੇ ਕਿਹਾ ਕਿ ਇਹਨਾਂ ਦੀ ਸੂਝ ਬੂਝ ਅਤੇ ਮਿਹਨਤ ਨਾਲ ਇਸ ਕੰਮ ਨੂੰ ਸਿਰੇ ਚਾੜਿਆ ਜਾ ਰਿਹਾ ਹੈ।

Amritsar Newsਧਾਲੀਵਾਲ ਨੇ ਕਿਹਾ ਕਿ ਇਸ ਡਰੇਨ ਵਿੱਚ ਆ ਰਹੇ ਗੰਦੇ ਪਾਣੀ ਨੂੰ ਸਾਫ ਕਰਕੇ ਖੇਤੀ ਲਈ ਵਰਤੋਂ ਵਿੱਚ ਲਿਆਉਣ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਘਟੇਗੀ। ਉਹਨਾਂ ਕਿਹਾ ਕਿ ਬੜੇ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਅੰਮ੍ਰਿਤਸਰ ਵਰਗਾ ਸ਼ਹਿਰ ਜੋ ਕਿ ਵਿਸ਼ਵ ਭਰ ਵਿੱਚ ਆਪਣੀ ਪਛਾਣ ਕਰਕੇ ਜਾਣਿਆ ਜਾਂਦਾ ਹੈ, ਵਿੱਚੋਂ ਲੰਘਦੇ ਇਸ ਗੰਦੇ ਨਾਲੇ ਦੀ ਪਿਛਲੀਆਂ ਸਰਕਾਰਾਂ ਨੇ ਕੋਈ ਸਾਰ ਨਹੀਂ ਲਈ , ਜਿਸ ਕਾਰਨ ਇਹ ਨਾਲਾ ਵੱਡੇ ਇਲਾਕੇ ਨੂੰ ਬਿਮਾਰੀਆਂ ਵੰਡ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਨਾਲੇ ਨੂੰ ਖਤਮ ਕਰਕੇ ਵਿਕਸਿਤ ਕਰਨ ਦਾ ਸੰਕਲਪ ਲਿਆ ਹੈ, ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। Amritsar News

Amritsar Newsਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ੍ਰੀ ਹਰਪ੍ਰੀਤ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਸ੍ਰੀ ਮਨੀਸ਼ ਅਗਰਵਾਲ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਸ: ਬਲਜਿੰਦਰ ਸਿੰਘ ਥਾਂਦੇ, ਸ: ਮੁਖਵਿੰਦਰ ਸਿੰਘ ਵਿਰਦੀ, ਸ੍ਰੀ ਸਤਪਾਲ ਸਿੰਘ ਸੋਖੀ, ਜਿਲ੍ਹਾ ਉਦਯੋਗ ਟ੍ਰੇਡ ਵਿੰਗ ਸ: ਗੁਰਪ੍ਰੀਤ ਸਿੰਘ ਕਟਾਰੀਆ, ਸ: ਅਰਵਿੰਦਰ ਸਿੰਘ ਭੱਟੀ, ਐਸ.ਈ ਦਲਜੀਤ ਸਿੰਘ, ਐਕਸੀਐਨ ਨਗਰ ਨਿਗਮ ਸ: ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਦੇ ਵਰਕਰ ਹਾਜ਼ਰ ਸਨ।