ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ : ਪ੍ਰਿਅੰਕਾ

Priyanka

ਕਿਹਾ, ਪੁਲਿਸ ਦੀਆਂ ਡਾਂਗਾਂ ਤੇ ਫਰਜ਼ੀ ਮੁਕੱਦਮਿਆਂ ਤੋਂ ਨਹੀਂ ਡਰਦੇ ਕਾਂਗਰਸੀ 

ਲਖਨਊ। ਉੱਤਰ ਪ੍ਰਦੇਸ਼ ਕਾਂਗਰਸ ਦੇ ਘੱਟ ਗਿਣਤੀ ਸੈੱਲ ਦੇ ਚੇਅਰਮੈਨ ਸ਼ਾਹਨਵਾਜ਼ ਆਲਮ ਦੀ ਗ੍ਰਿਫ਼ਤਾਰੀ ਨੂੰ ਦਮਨਾਤਮਕ ਕਾਰਵਾਈ ਦੱਸਦਿਆਂ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਮੰਗਲਵਾਰ ਨੂੰ ਕਿਹਾ ਕਿ ਫਰਜ਼ੀ ਦੋਸ਼ਾਂ ਨਾਲ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਦੇ ਬਾਵਜ਼ੂਦ ਕਾਰਜਕਰਤਾ ਜਨਤਾ ਦੇ ਮੁੱਦੇ ‘ਤੇ ਡਟੇ ਰਹਿਣਗੇ।

Priyanka Gandhi

ਸ੍ਰੀਮਤੀ ਵਾਡਰਾ ਨੇ ਟਵੀਟ ਕੀਤਾ ਕਾਂਗਰਸ ਦੇ ਆਗੂ ਤੇ ਵਰਕਰ ਜਨਤਾ ਦੇ ਮੁੱਦਿਆਂ ‘ਤੇ ਆਵਾਜ਼ ਉੱਠਾਉਣ ਲਈ ਵਚਨਬੱਧ ਹਨ। ਭਾਜਪਾ ਸਰਕਾਰ ਯੂਪੀ ਪੁਲਿਸ ਨੂੰ ਦਮਨ ਦਾ ਔਜ਼ਾਰ ਬਣਾ ਕੇ ਦੂਜੀਆਂ ਪਾਰਟੀਆਂ ਨੂੰ ਅਵਾਜ਼ ਚੁੱਕਣ ਤੋਂ ਰੋਕ ਸਕਦੀ ਹੈ, ਸਾਡੀ ਪਾਰਟੀ ਨੂੰ ਨਹੀਂ। ਵੇਖੋ ਕਿਸ ਤਰ੍ਹਾਂ ਯੂਪੀ ਪੁਲਿਸ ਨੇ ਸਾਡੇ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਨੂੰ ਰਾਤ ਦੇ ਹਨ੍ਹੇਰੇ ‘ਚ ਚੁੱਕਿਆ।

ਪਹਿਲਾਂ ਫਰਜ਼ੀ ਦੋਸ਼ਾਂ ਨੂੰ ਲੈ ਕੇ ਸਾਡੇ ਪ੍ਰਦੇਸ਼ ਚੇਅਰਮੈਨ ਨੂੰ ਚਾਰ ਹਫ਼ਤਿਆਂ ਲਈ ਜੇਲ੍ਹ ‘ਚ ਰੱਖਿਆ। ਇਹ ਪੁਲਿਸੀਆ ਕਾਰਵਾਈ ਦਮਨਕਾਰੀ ਤੇ ਆਲੋਕਤੰਤਰਿਕ ਹੈ। ਕਾਂਗਰਸ ਦੇ ਸਿਪਾਹੀ ਪੁਲਿਸ ਦੀਆਂ ਡਾਂਗਾਂ ਤੇ ਫਰਜ਼ੀ ਮੁਕੱਦਮਿਆਂ ਤੋਂ ਨਹੀਂ ਡਰਨ ਵਾਲੇ। ਕਾਂਗਰਸ ਜਨਰਲ ਸਕੱਤਰ ਨੈ ਟਵੀਟ ਦੇ ਨਾਲ ਇੱਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸ ‘ਚ ਸਾਦੇ ਲਿਬਾਸ ‘ਚ ਦੋ ਵਿਅਕਤੀ ਇੱਕ ਵਿਅਕਤੀ ਨੂੰ ਕਾਰ ‘ਚ ਬਿਠਾ ਕੇ ਲੈ ਗਏ ਹਨ। ਪੁਲਿਸ ਸੂਤਰਾਂ ਅਨੁਸਾਰ ਪਿਛਲੇ ਸਾਲ 19 ਦਸੰਬਰ ਨੂੰ ਸੀਏਏ ਤੇ ਐਨਆਰਸੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਭੜਕਾਉਣ ਦੇ ਦੋਸ਼ ‘ਚ ਕਾਂਗਰਸੀ ਆਗੂ ਤੇ ਇੱਕ ਹੋਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here