ਮੈਨਾ ਦੀ ਕੋਸ਼ਿਸ਼

ਮੈਨਾ ਦੀ ਕੋਸ਼ਿਸ਼

ਇੱਕ ਵਾਰ ਜੰਗਲ ’ਚ ਭਿਆਨਕ ਅੱਗ ਲੱਗੀ ਸਾਰੇ ਲੋਕ ਅੱਗ ਬੁਝਾਉਣ ’ਚ ਜੁਟ ਗਏ ਉਸੇ ਜੰਗਲ ’ਚ ਇੱਕ ਬੁੱਢੀ ਮੈਨਾ ਵੀ ਰਹਿੰਦੀ ਸੀ ਲੋਕਾਂ ਨੂੰ ਅੱਗ ਨਾਲ ਸੰਘਰਸ਼ ਕਰਦੇ ਵੇਖ, ਉਹ ਵੀ ਆਪਣੀ ਛੋਟੀ ਜਿਹੀ ਚੁੰਝ ’ਚ ਪਾਣੀ ਭਰ-ਭਰ ਕੇ ਅੱਗ ’ਤੇ ਪਾਉਂਦੀ ਜਾ ਰਹੀ ਸੀ ਕੁਝ ਕਾਂਵਾਂ ਦਾ ਝੁੰਡ ਇਹ ਵੇਖ ਰਿਹਾ ਸੀ ਉਨ੍ਹਾਂ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਸ ਮੈਨਾ ਵੱਲ ਵੇਖੋ, ਇਸ ਦੀ ਚੁੰਝ ’ਚ ਬੂੰਦ ਭਰ ਪਾਣੀ ਕਿਸੇ ਦੀ ਪਿਆਸ ਵੀ ਨਹੀਂ ਬੁਝਾ ਸਕਦਾ ਅਤੇ ਇਹ ਜੰਗਲ ਦੀ ਅੱਗ ਬੁਝਾਉਣ ਚੱਲੀ ਹੈ

ਮੈਨਾ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਕਿ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੀ ਬੂੰਦ ਨਾਲ ਜੰਗਲ ਦੀ ਅੱਗ ਨਹੀਂ ਬੁਝਣੀ ਪਰ ਜਦੋਂ ਕਦੇ ਵੀ ਇਸ ਭਿਆਨਕ ਅੱਗ ਦੀ ਚਰਚਾ ਹੋਵੇਗੀ ਤਾਂ ਮੇਰਾ ਨਾਂਅ ਅੱਗ ਲਾਉਣ ਵਾਲਿਆਂ ’ਚ ਨਹੀਂ ਹੋਵੇਗਾ, ਨਾ ਹੀ ਤਮਾਸ਼ਾ ਵੇਖਣ ਵਾਲਿਆਂ ’ਚ ਤੇ ਨਾ ਹੀ ਭੱਜਣ ਵਾਲਿਆਂ ’ਚ ਹੋਵੇਗਾ ਮੇਰਾ ਨਾਂਅ ਅੱਗ ਬੁਝਾਉਣ ਲਈ ਕੋਸ਼ਿਸ਼ ਕਰਨ ਵਾਲਿਆਂ ’ਚ ਹੋਵੇਗਾ
ਪ੍ਰੇਰਨਾ:
ਅਸੀਂ ਕਿਸ ਹਾਲਤ ’ਚ ਜਿਉਂਦੇ ਹਾਂ ਇਹ ਓਨਾ ਮਹੱਤਵਪੂਰਨ ਨਹੀਂ ਜਿੰਨਾ ਕਿ ਅਸੀਂ ਉਨ੍ਹਾਂ ਦਾ ਸਾਹਮਣਾ ਕਿਸ ਤਰ੍ਹਾਂ ਕਰਦੇ ਹਾਂ, ਇਹ ਵੱਧ ਮਹੱਤਵਪੂਰਨ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।