ਸੱਚ ਕਹੂੰ ਸਟਾਫ ਵੱਲੋਂ 70 ਦੇ ਕਰੀਬ ਬੱਚਿਆਂ ਨੂੰ ਖਿਡੌਣੇ ਅਤੇ ਖਾਣ ਦੀ ਸਮੱਗਰੀ ਵੰਡੀ

sach

ਸੱਚ ਕਹੂੰ ਸਟਾਫ ਵੱਲੋਂ 70 ਦੇ ਕਰੀਬ ਬੱਚਿਆਂ ਨੂੰ ਖਿਡੌਣੇ ਅਤੇ ਖਾਣ ਦੀ ਸਮੱਗਰੀ ਵੰਡੀ (Distributes toys & Food )

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ‘ਸੱਚ ਕਹੂੰ ਸਟਾਫ’ ਵੱਲੋਂ ਬੇਗੂ ਰੋਡ ਨੇੜੇ ਪੈਟਰੋਲ ਪੰਪ ਦੀਆਂ ਝੁੱਗੀਆਂ ਝੌਂਪੜੀਆਂ ਦੇ 70ਦੇ ਕਰੀਬ ਬੱਚਿਆਂ ਨੂੰ ਚਿਪਸ, ਬਿਸਕੁਟ, ਕੁਰਕਰਿਆਂ ਦੇ ਪੈਕਟਾਂ ਤੋਂ ਇਲਾਵਾ ਖਿਡੌਣੇ ਵੰਡੇ ਗਏ। (Distributes toys & Food )

ਇਸ ਮੌਕੇ ਡੀ ਪੀ ਜਿੰਦਲ ਪੱਤਰਕਾਰ ਨੇ ਕਿਹਾ ਕਿ ਬੱਚਿਆਂ ਨੂੰ ਜਿਸ ਸਮੇਂ ਸਮੱਗਰੀ ਵੰਡੀ ਜਾ ਰਹੀ ਸੀ ਤਾਂ ਉਹਨਾਂ ਵਿੱਚ ਇੱਕ ਅਸੀਮ ਤਰ੍ਹਾਂ ਦੀ ਖੁਸ਼ੀ ਪਾਈ ਜਾ ਰਹੀ ਸੀ। ਜਦੋਂ ਸ਼ਾਹ ਸਤਿਨਾਮ ਜੀ ਗਰੀਨ ਵੈਲਫੇਅਰ ਵਿੰਗ ਦੇ ਸੇਵਾਦਾਰ ਜਿਓ ਹੀ ਖਾਣ ਦੀ ਸਮੱਗਰੀ ਲੈ ਕੇ ਗੱਡੀ ਵਿੱਚੋਂ ਉਤਰੇ, ਵੇਖਦਿਆਂ ਹੀ ਉਹ ਬੱਚੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਲਗਾਉਣ ਲੱਗ ਪਏ। ਇੰਝ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਇੰਨਾ ਬੱਚਿਆਂ ਨੂੰ ਕਿੰਨੇ ਸਮੇਂ ਬਾਅਦ ਇਹ ਸਮਾਨ ਮਿਲਿਆ ਹੋਵੇ। ਉਨ੍ਹਾਂ ਦੀ ਖੁਸ਼ੀ ਸਭ ਨੂੰ ਇਕ ਵੱਖਰਾ ਅਹਿਸਾਸ ਕਰਵਾ ਰਹੀ ਸੀ। ਪਰਿਵਾਰਾਂ ਵੱਲੋਂ ਪੂਜਨੀਕ ਹਜ਼ੂਰ ਪਿਤਾ ਜੀ ਦਾ ਕੋਟਿਨ ਕੋਟਿ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲਈ ਤਾਂ ਖੁਦ ਖੁਦਾ ਧਰਤ ’ਤੇ ਆਇਆ ਹੈ। ਇਸ ਮੌਕੇ ’ਤੇ ਸੁਭਾਸ਼ ਸ਼ਰਮਾ, ਭੁਪਿੰਦਰ ਸਿੰਘ, ਸੁਮਿਤ, ਸੁਲਤਾਨ, ਸੁਨੀਲ, ਹਰੀ ਸਿੰਘ ਸਮੇਤ ਕਈ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ