ਕਿਤੇ ਭਾਰੀ ਨਾ ਪੈ ਜਾਵੇ ਭਰੋਸਾ!
ਪੂਰਬੀ ਲੱਦਾਖ ’ਚ ਪਿਛਲੇ ਨੌਂ ਮਹੀਨਿਆਂ ਤੋਂ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੀ ਖਿੱਚੋਤਾਣ ਖ਼ਤਮ ਕਰਨ ਲਈ ਦੋਵੇਂ ਦੇਸ਼ ਡਿਸਇੰਗੇਜਮੈਂਟ ਲਈ ਸਹਿਮਤ ਹੋ ਗਏ ਹਨ ਫੌਜੀ ਕਮਾਂਡਰਾਂ ਦੀ ਨੌਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੀਆਂ-ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਫੌਜੀ ਪੱਧਰ ’ਤੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਹੋਏ ਸਮਝੌਤੇ ਮੁਤਾਬਿਕ ਚੀਨੀ ਫੌਜੀ ਪੈਂਗੋਂਗ ਝੀਲ ਦੇ ਉੱਤਰੀ ਕੰਢੇ ’ਤੇ ਫ਼ਿੰਗਰ-8 ਦੇ ਪੂਰਬ ਵੱਲ ਪਰਤ ਜਾਣਗੇ ਉੱਥੇ ਭਾਰਤ ਆਪਣੇ ਫੌਜੀਆਂ ਨੂੰ ਫਿੰਗਰ-3 ਕੋਲ ਸਥਿਤ ਪਰਮਾਨੈਂਟ ਬੇਸ ’ਤੇ ਤੈਨਾਤ ਰੱਖੇਗਾ ਸਮਝੌਤੇ ’ਚ ਇਹ ਵੀ ਤੈਅ ਹੋਇਆ ਕਿ ਅਪਰੈਲ 2020 ਤੋਂ ਬਾਅਦ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ’ਤੇ ਕੀਤੇ ਗਏ ਨਿਰਮਾਣ ਨੂੰ ਦੋਵੇਂ ਫੌਜਾਂ ਹਟਾਉਣਗੀਆਂ ਕੂਟਨੀਤਿਕ ਦ੍ਰਿਸ਼ਟੀ ਨਾਲ ਇਹ ਭਾਰਤ ਦੀ ਵੱਡੀ ਕਾਮਯਾਬੀ ਕਹੀ ਜਾ ਰਹੀ ਹੈ
ਗਲਵਾਨ ਘਾਟੀ ’ਚ ਫੌਜੀ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਐਲਏਸੀ ’ਤੇ ਤਣਾਅ ਨੂੰ ਘੱਟ ਕਰਨ ਲਈ ਫੌਜੀ ਅਤੇ ਕੂਟਨੀਤਿਕ ਪੱਧਰ ’ਤੇ ਗੱਲਬਾਤ ਦਾ ਲੰਮਾ ਸਿਲਸਿਲਾ ਚੱਲਿਆ ਮਾਸਕੋ ’ਚ ਵੀ ਭਾਰਤ ਅਤੇ ਚੀਨ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦੀ ਗੱਲਬਾਤ ਹੋਈ ਪਰ ਚੀਨ ਦੇ ਅੜੀਅਲ ਰਵੱਈਏ ਕਾਰਨ ਯਤਨ ਸਫ਼ਲ ਨਹੀਂ ਹੋ ਸਕੇ ਚੀਨ ਦਾ ਕਹਿਣਾ ਹੈ ਕਿ ਫੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ’ਚ ਭਾਰਤ ਨੂੰ ਪਹਿਲ ਕਰਨੀ ਚਾਹੀਦੀ ਹੈ ਜਦੋਂ ਕਿ ਭਾਰਤੀ ਅਗਵਾਈ ਦਾ ਕਹਿਣਾ ਸੀ ਕਿ ਰਣਨੀਤਿਕ ਲਿਹਾਜ ਨਾਲ ਮਹੱਤਵਪੂਰਨ ਇਨ੍ਹਾਂ ਟਿਕਾਣਿਆਂ ਤੋਂ ਫੌਜੀਆਂ ਦੀ ਗਿਣਤੀ ਘੱਟ ਕਰਨ ਦਾ ਕੰਮ ਦੋਵਾਂ ਦੇਸ਼ਾਂ ਨੂੰ ਬਰਾਬਰ ਰੂਪ ਨਾਲ ਕਰਨਾ ਚਾਹੀਦਾ ਹੈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਪੂਰਬੀ-ਲੱਦਾਖ ਦੀ ਮੌਜੂਦਾ ਸਥਿਤੀ ਤੋਂ ਸੰਸਦ ਨੂੰ ਜਾਣੂ ਕਰਾਉਂਦੇ ਹੋਏ ਕਿਹਾ ਕਿ ਚੀਨ ਨਾਲ ਪੈਂਗੋਂਗ ਝੀਲ ਦੇ ਉੁਤਰੀ ਅਤੇ ਦੱਖਣੀ ਕੰਢੇ ’ਤੇ ਫੌਜ ਦੇ ਪਿੱਛੇ ਹਟਣ ਦਾ ਸਮਝੌਤਾ ਹੋ ਗਿਆ ਹੈ ਸਮਝੌਤੇ ਅਨੁਸਾਰ ਦੋਵੇਂ ਦੇਸ਼ ਟਕਰਾਅ ਵਾਲੇ ਖੇਤਰਾਂ ’ਚ ਡਿਸਇੰਗੇਜਮੈਂਟ ਲਈ ਅਪਰੈਲ 2020 ਦੀ ਫਾਰਵਰਡ ਡੇਪਲਾਇਮੈਂਟਸ (ਫੌਜੀ ਤੈਨਾਤੀ) ਜੋ ਇੱਕ-ਦੂਜੇ ਦੇ ਬਹੁਤ ਨਜ਼ਦੀਕ ਹੈ, ਤੋਂ ਪਿੱਛੇ ਹਟ ਕੇ ਵਾਪਸ ਆਪਣੀ-ਆਪਣੀ ਸਥਾਈ ਅਤੇ ਮਾਨਤਾ-ਪ੍ਰਾਪਤ ਚੌਂਕੀਆਂ ’ਤੇ ਪਰਤਣਗੇ ਰੱਖਿਆ ਮੰਤਰੀ ਅਨੁਸਾਰ ਭਾਰਤ ਅਤੇ ਚੀਨ ਇਸ ਝੀਲ ਦੇ ਦੋਵਾਂ ਕੰਢਿਆਂ ਦੀ ਫਾਰਵਰਡ ਲੋਕੇਸ਼ੰਸ ਤੋਂ ਫੌਜ ਹਟਾਉਣ ਨੂੰ ਤਿਆਰ ਹੋ ਗਏ ਹਨ,
ਦੋਵੇਂ ਦੇਸ਼ ਪੈਂਗੋਂਗ ਝੀਲ ਦੇ ਦੱਖਣੀ ਹਿੱਸੇ ’ਚ ਵੀ ਫੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ’ਤੇ ਅੱਗੇ ਵਧਣਗੇ ਸਮਝੌਤੇ ਅਨੁਸਾਰ ਐਲਏਸੀ ’ਤੇ ਫ਼ਿੰਗਰ-4 ਤੋਂ ਲੈ ਕੇ ਫ਼ਿੰਗਰ-8 ਤੱਕ ਦੇ 23 ਕਿਲੋਮੀਟਰ ਇਲਾਕੇ ਨੂੰ ਪੈਟਰੋÇਲੰਗ ਤੋਂ ਮੁਕਤ ਰੱਖਿਆ ਗਿਆ ਹੈ ਭਾਵ ਨਿਗਰਾਨੀ ਲਈ ਕਿਸੇ ਦੇਸ਼ ਦੀ ਫੌਜ ਉੱਥੇ ਨਹੀਂ ਜਾ ਸਕੇਗੀ ਇਸ ਤੋਂ ਪਹਿਲਾਂ ਫ਼ਿੰਗਰ-8 ਤੱਕ ਭਾਰਤੀ ਫੌਜ ਅਤੇ ਫਿੰਗਰ-4 ਤੱਕ ਚੀਨੀ ਫੌਜ ਪੈਟਰੋÇਲੰਗ ਕਰਦੀ ਰਹੀ ਹੈ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਦੀ ਮੁੱਖ ਵਜ੍ਹਾ ਵੀ ਇਹੀ ਹੈ ਭਾਰਤ ਫਿੰਗਰ-8 ਨੂੰ ਐਲਏਸੀ ਮੰਨਦਾ ਹੈ, ਜਦੋਂ ਕਿ ਚੀਨ ਫ਼ਿੰਗਰ -4 ਨੂੰ ਐਲਏਸੀ ਬਣਾਉਣ ਦੀ ਗੱਲ ਕਰ ਰਿਹਾ ਹੈ
ਦਰਅਸਲ, ਇਸ ਬਾਰ ਜਦੋਂ ਚੀਨ ਨੇ ਲੱਦਾਖ ਖੇਤਰ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਉਸ ਦੇ ਸਾਹਮਣੇ ਡਟ ਕੇ ਖੜ੍ਹਾ ਹੋ ਗਿਆ ਭਾਰਤ ਨੇ ਹਰ ਰਣਨੀਤਿਕ ਅਤੇ ਕੂਟਨੀਤਿਕ ਮੋਰਚੇ ’ਤੇ ਉਸ ਨੂੰ ਸਖਤਾਈ ਨਾਲ ਉੱਤਰ ਦਿੱਤਾ ਫੌਜੀ ਮੋਰਚੇ ’ਤੇ ਘੇਰਨ ਲਈ ਉਸ ਨੇ ਐਲਏਸੀ ’ਤੇ ਜਵਾਨਾਂ ਦੀ ਗਿਣਤੀ ਵਧਾਈ ਆਰਥਿਕ ਮੋਰਚੇ ’ਤੇ ਘੇਰਨ ਲਈ ਚੀਨੀ ਮੋਬਾਇਲ ਐਪ ਨੂੰ ਬੈਨ ਕੀਤਾ ਫੌਜੀ ਪੱਧਰ ’ਤੇ ਗੱਲਬਾਤ ਦੇ ਨਾਲ-ਨਾਲ ਭਾਰਤ ਨੇ ਆਪਣੇ ਫੌਜੀਆਂ ਦਾ ਹੌਂਸਲਾ ਅਫ਼ਜਾਈ ਕਰਕੇ ਚੀਨ ਦੇ ਇਸ ਭਰਮ ਨੂੰ ਵੀ ਤੋੜਿਆ ਕਿ ਭਾਰਤ ਦੀ ਫੌਜੀ ਸਮਰੱਥਾ ਕੜਾਕੇ ਦੀ ਠੰਢ ’ਚ ਪਸਤ ਹੋ ਜਾਵੇਗੀ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਭਾਰਤ ਨੇ ਯੁੱਧ ਖੇਤਰ ਦੇ ਮੈਦਾਨ ਤੋਂ ਲੈ ਕੇ ਸਮਝੌਤੇ ਦੀ ਟੇਬਲ ਤੱਕ ਆਪਣੀ ਕੂਟਨੀਤਿਕ ਕੁਸ਼ਲਤਾ ਦਾ ਅਜਿਹਾ ਖਾਕਾ ਤਿਆਰ ਕੀਤਾ ਕਿ ਚੀਨ ਨੂੰ ਆਪਣੇ ਕਦਮ ਪਿੱਛੇ ਖਿੱਚ ਲੈਣ ਲਈ ਮਜ਼ਬੂਰ ਹੋਣਾ ਪਿਆ
ਦਰਅਸਲ, ਇਸ ਪੂਰੇ ਮਾਮਲੇ ’ਚ ਭਾਰਤ ਸ਼ੁਰੂ ਤੋਂ ਹੀ ਚੀਨ ’ਤੇ ਦਬਾਅ ਬਣਾਉਣ ਦੀ ਨੀਤੀ ’ਤੇ ਚੱਲਦਾ ਹੋਇਆ ਦਿਖਾਈ ਦਿੱਤਾ ਸੰਸਾਰਿਕ ਮੰਚਾਂ ’ਤੇ ਭਾਰਤ ਚੀਨ ਨੂੰ ਵਿਸਥਾਰਵਾਦੀ ਮਾਨਿਸਕਤਾ ਵਾਲਾ ਰਾਸ਼ਟਰ ਸਾਬਤ ਕਰਨ ਦੀ ਦਿਸ਼ਾ ’ਚ ਅੱਗੇ ਵਧਿਆ ਭਾਰਤ ਦੇ ਇਨ੍ਹਾਂ ਯਤਨਾਂ ਦਾ ਨਤੀਜਾ ਇਹ ਹੋਇਆ ਕਿ ਚੀਨ ਨੂੰ ਬਾਇਡੇਨ ਪ੍ਰਸ਼ਾਸਨ ਨੇ ਸਾਫ਼ ਤੌਰ ’ਤੇ ਚਿਤਾਵਨੀ ਦਿੱਤੀ ਕਿ ਗੁਆਂਢੀ ਦੇਸ਼ਾਂ ਦੇ ਨਾਲ ਉਸ ਦੇ ਜੋ ਵਿਵਾਦ ਚੱਲ ਰਹੇ ਹਨ, ਉਸ ’ਤੇ ਅਮਰੀਕਾ ਦੀ ਤਿੱਖੀ ਨਜ਼ਰ ਹੈ ਬਾਇਡੇਨ ਪ੍ਰਸ਼ਾਸਨ ਦੀ ਇਹ ਚਿਤਾਵਨੀ ਸਿੱਧੀ ਭਾਰਤ ਅਤੇ ਤਾਇਵਾਨ ਦੇ ਸੰਦਰਭ ’ਚ ਸੀ ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਏਜੰਡੇ ’ਤੇ ਸਹਿਯੋਗ ਸਬੰਧੀ ਵੀ ਚੀਨ ਭਾਰਤ ਦੇ ਦਬਾਅ ’ਚ ਸੀ ਪਿਛਲੇ ਦਿਨੀਂ ਹੀ ਦੋਵਾਂ ਦੇਸ਼ਾਂ ਵਿਚਕਾਰ ਇਸ ਮੁੱਦੇ ’ਤੇ ਗੱਲ ਹੋਈ ਸੀ
ਹਾਲਾਂਕਿ ਚੀਨ ਦੀ ਫੌਜ ਨੇ ਆਪਣੇ ਬਿਆਨ ’ਚ ਸਿਰਫ਼ ਪੈਂਗੋਂਗ ਝੀਲ ਤੋਂ ਪਿੱਛੇ ਹਟਣ ਦੀ ਗੱਲ ਕਹੀ ਹੈ, ਜਦੋਂਕਿ ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਚੀਨ ਨੇ ਡੇਪਸਾਂਗ ਸਮੇਤ ਕੁਝ ਹੋਰ ਸੈਕਟਰਾਂ ’ਤੇ ਵੀ ਕਬਜ਼ਾ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਚੀਨੀ ਫੌਜ ਵੱਲੋਂ ਜੋ ਬਿਆਨ ਆਇਆ ਹੈ, ਉਸ ’ਚ ਕਿਤੇ ਵੀ ਅਪਰੈਲ 2020 ਤੋਂ ਪਹਿਲਾਂ ਦੀ ਸਥਿਤੀ ’ਚ ਪਰਤਣ ਦੀ ਗੱਲ ਨਹੀਂ ਕਹੀ ਗਈ ਹੈ ਇਸ ਇਲਾਕੇ ਸਬੰਧੀ ਕਮਾਂਡਰ ਪੱਧਰ ਦੀ ਗੱਲਬਾਤ ਹੋਣੀ ਹਾਲੇ ਬਾਕੀ ਹੈ ਇਸ ਦਾ ਅਰਥ ਇਹ ਹੋਇਆ ਕਿ ਮਾਮਲਾ ਹਾਲੇ ਤੱਕ ਪੂਰੀ ਤਰ੍ਹਾਂ ਸੁਲਝਿਆ ਨਹੀਂ ਹੈ
ਵਿਵਾਦ ਦੀਆਂ ਕੁਝ ਗੰਢਾਂ ਹਾਲੇ ਦੋਵਾਂ ਦੇਸ਼ ਦੇ ਵਿਚਕਾਰ ਬਾਕੀ ਹਨ, ਜਿਨ੍ਹਾਂ ਨੂੰ ਸੁਲਝਾਇਆ ਜਾਣਾ ਬਾਕੀ ਹੈ ਫ਼ਿਲਹਾਲ, ਹਾਲੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਐਲਏਸੀ ਸਬੰਧੀ ਵਿਵਾਦ ਟਲ਼ ਗਿਆ ਹੈ ਅਤੇ ਚੀਨ ਨੇ ਆਪਣਾ ਦਾਅਵਾ ਛੱਡ ਦਿੱਤਾ ਹੈ ਪਰ ਪੂਰਬੀ ਲੱਦਾਖ ’ਚ ਚੀਨੀ ਹਮਲੇ ਦਾ ਭਾਰਤ ਨੇ ਜਿਸ ਤਰ੍ਹਾਂ ਮੂੰਹਤੋੜ ਜਵਾਬ ਦਿੱਤਾ ਹੈ, ਉਸ ਨਾਲ ਚੀਨੀ ਅਗਵਾਈ ਨੂੰ ਇਸ ਗੱਲ ਦਾ ਅਹਿਸਾਸ ਤਾਂ ਜ਼ਰੂਰ ਹੋ ਗਿਆ ਹੈ ਕਿ ਭਾਰਤ ਹੁਣ 1962 ਵਾਲਾ ਭਾਰਤ ਨਹੀਂ ਹੈ ਫ਼ਿਰ ਵੀ ਭਾਰਤ ਨੂੰ ਇਸ ਭਰਮ ’ਚ ਨਹੀਂ ਰਹਿਣਾ ਚਾਹੀਦਾ ਕਿ ਸਮਝੌਤੇ ਤੋਂ ਬਾਅਦ ਚੀਨ ਇਸ ਖੇਤਰ ’ਚ ਦਿਲਚਸਪੀ ਨਹੀਂ ਲਵੇਗਾ ਸਮਝੌਤਾ ਵਾਰਤਾਂ ਨੂੰ ਤੋੜਨਾ ਅਤੇ ਧੋਖਾ ਦੇਣਾ ਚੀਨ ਦਾ ਪੁਰਾਣਾ ਇਤਿਹਾਸ ਰਿਹਾ ਹੈ
ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.