ਟਰੰਪ ਦੀਆਂ ਦੋਗਲੀਆਂ ਨੀਤੀਆਂ

ਟਰੰਪ ਦੀਆਂ ਦੋਗਲੀਆਂ ਨੀਤੀਆਂ

ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਅਮਰੀਕਾ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨਾਜ਼ੁਕ ਮਾਹੌਲ ‘ਚ ਵੀ ਜਿਸ ਤਰ੍ਹਾਂ ਧਮਕੀ ਭਰੇ ਸ਼ਬਦ ਵਰਤੇ ਉਹ ਤਕੜੇ ਮੁਲਕਾਂ ਦੇ ਹੰਕਾਰ ਦਾ ਪਰਦਾਫ਼ਾਸ ਕਰਦੇ ਹਨ ਟਰੰਪ ਨੇ ਲਗਾਤਾਰ ਦੋ ਦਿਨ ਆਪਣਾ ਗਰਮ ਲਹਿਜ਼ਾ ਵਿਖਾਇਆ ਹੈ

ਪਹਿਲੇ ਦਿਨ ਉਹ ਭਾਰਤ ਬਾਰੇ ਕਹਿੰਦੇ ਹਨ ਕਿ ਜੇਕਰ ਭਾਰਤ ਨੇ ਅਮਰੀਕਾ ਨੂੰ ਕਰੋਨਾ ਪੀੜਤਾਂ ਲਈ ਹਾਈਡਰੋਕਸੀ ਕਲੋਰੋਕਵਿਨ ਦਵਾਈ ਨਾ ਦਿੱਤੀ ਤਾਂ ਉਹ (ਅਮਰੀਕਾ) ਭਾਰਤ ਖਿਲਾਫ਼ ਜਵਾਬੀ ਕਾਰਵਾਈ ਕਰੇਗਾ ਟਰੰਪ ਦੇ ਕਹਿਣ ਦਾ ਭਾਵ ਭਾਵੇਂ ਕੋਈ ਆਰਥਿਕ ਸਖ਼ਤੀ ਹੀ ਹੋਵੇ ਪਰ ਅਜਿਹੇ ਮਾਹੌਲ ‘ਚ ਕਿਸੇ ਵੀ ਮੁਲਕ ਨੂੰ ਧਮਕੀ ਦੇਣਾ ਨਿੰਦਾਜਨਕ ਹੈ ਦਰਅਸਲ ਇਹ ਆਰਥਿਕ ਸਾਮਰਾਜ ਦੀ ਜੰਗ ਦੇ ਪੈਂਤਰੇ ਹਨ  ਅਮਰੀਕਾ ਦੇ ਹੈਂਕੜਬਾਜ ਰਵੱਈਏ ਕਾਰਨ ਪਹਿਲਾਂ ਹੀ ਦੁਨੀਆ ‘ਚ ਟਕਰਾਅ ਦੇ ਹਾਲਤ ਬਣੇ ਹੋਏ ਹਨ ਫ਼ਿਰ ਭਾਰਤ ਵਰਗੇ ਮੁਲਕ ਨੂੰ ਆਪਣੀ ਦੋਸਤੀ ਦੀ ਵਾਰ ਵਾਰ ਦੁਹਾਈ ਪਾਉਣ ਵਾਲੇ ਆਗੂ ਦੀ ਅਜਿਹੀ ਸ਼ਬਦਾਵਲੀ ਉਹਨਾਂ ਦੀ ਦੋਗਲੀ ਨੀਤੀ ਨੂੰ ਉਜਾਗਰ ਕਰਦੀ ਹੈ

ਉਂਜ ਵੀ ਭਾਰਤ ਦੀ ਵਿਚਾਰਧਾਰਾ ਮਾਨਵਤਾਵਾਦੀ ਹੈ ਅਜਿਹੇ ਸੰਕਟ ਦੀ ਘੜੀ ‘ਚ ਭਾਰਤ ਕਿਸੇ ਵੀ ਤਕੜੇ -ਮਾੜੇ ਮੁਲਕ ਦੀ ਸਹਾਇਤਾਂ ਤੋਂ ਪਿੱਛੇ ਹਟਣ ਵਾਲਾ ਨਹੀਂ  ਕੋਰੋਨਾ ਦੇ ਕਹਿਰ ਦੇ ਦੌਰਾਨ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਸਾਰੇ ਮੁਲਕ ਇੱਕਜੁੱਟ ਹੋ ਕੇ ਕੰਮ ਕਰਨ ਨਾ ਕਿ ਇੱਕ ਦੂਜੇ ਨੂੰ ਅੱਖਾਂ ਕੱਢਣ ਭਾਰਤ ਸਰਕਾਰ ਨੇ ਦਵਾਈ ਦੇ ਨਿਰਯਾਤ ‘ਤੇ ਪਾਬੰਦੀ ਹਟਾ ਦਿੱਤੀ ਹੈ ਪਰ ਕੂਟਨੀਤਿਕ ਪੱਧਰ ‘ਤੇ ਭਾਰਤ ਸਰਕਾਰ ਨੂੰ ਇਸ ਬਿਆਨ ਦੀ ਭਾਸ਼ਾ ‘ਤੇ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ

ਭਾਰਤ ਤੋਂ ਬਾਅਦ ਟਰੰਪ ਨੇ ਸੰਯੁਕਤ ਰਾਸ਼ਟਰ ਨੂੰ ਵੀ ਅੱਖਾਂ ਵਿਖਾਈਆਂ ਹਨ ਟਰੰਪ ਨੇ ਦੋਸ਼ ਲਾਇਆ ਹੈ ਕਿ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸੰਯੁਕਤ ਰਾਸ਼ਟਰ ਚੀਨ ਨੂੰ ਜਿਆਦਾ ਤਵੱਜੋਂ ਦੇ ਰਿਹਾ ਹੈ ਟਰੰਪ ਨੇ ਸੰਯੁਕਤ ਰਾਸ਼ਟਰ ਨੂੰ ਫੰਡ ਨਾ ਦੇਣ ਦੀ ਧਮਕੀ ਦੇ ਦਿੱਤੀ ਹੈ ਬਿਨਾਂ ਸ਼ੱਕ ਕਿਸੇ ਵੀ ਆਗੂ ‘ਚ ਜੋਸ਼ ਤੇ ਉਤਸ਼ਾਹ ਜ਼ਰੂਰੀ ਹੈ ਪਰ ਇੱਕ ਮਹੱਤਵਪੂਰਨ ਮੁਲਕ ਦੇ ਸਭ ਤੋਂ ਵੱਡੇ ਅਹੁਦੇ ‘ਤੇ ਬੈਠੇ ਆਗੂ ਲਈ ਸੰਜਮ ਮਰਿਆਦਾ ਕਾਇਮ ਰੱਖਣ ਦੇ ਨਾਲ ਨਾਲ ਭਾਸ਼ਾ ਪ੍ਰਤੀ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਪਿਛਲੇ ਦੋ ਦਹਾਕਿਆਂ ਨੂੰ ਅਮਰੀਕਾ ਨਾਲ ਰਿਸ਼ਤਿਆਂ ਤੋਂ ਮਹੱਤਵ ਦੇ ਰਿਹਾ ਹੈ ਕਿਸੇ ਵੀ ਆਗੂ ਦੇ ਬੋਲ ਇਨ੍ਹਾਂ ਰਿਸ਼ਤਿਆਂ ‘ਤੇ ਮਾੜਾ ਅਸਰ ਨਾ ਪਾਉਣ ਇਸ ਲਈ ਸੁਚੇਤ ਰਹਿਣਾ ਹੀ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।