ਅਪ੍ਰਵਾਸਨ ਨੀਤੀ ‘ਚ ਬਦਲਾਅ ਲਈ ਟਰੰਪ ਤਿਆਰ

ਮੁੜ ਵਸੇਬੇ ਦੇ ਮੁੱਦੇ ‘ਤੇ ਤੁਰੰਤ ਕੁੱਝ ਕਰਨਾ ਹੋਵੇਗਾ

ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਰਿਪਬਲਿਕ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਅਪ੍ਰਵਾਸੀ ਬੱਚਿਆਂ ਦੇ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕੀਤੇ ਜਾਣ ‘ਤੇ ਵਧਦੇ ਵਿਵਾਦ ਨੂੰ ਦੇਖਦੇ ਹੋਏ ਹਾਊਸ ਆਫ ਰਿਪ੍ਰੈਜੈਂਟੇਟਿਵ ਜ਼ਰੀਏ ਆਉਣ ਵਾਲੇ ਅਪ੍ਰਵਾਸਨ ਬਿੱਲ ਦਾ ਸਮਰਥਨ ਕਰਨਗੇ। ਅਮਰੀਕੀ ਸੰਸਦ ਮੈਂਬਰ ਮਾਰਕ ਮਿਡੋ ਨੇ ਕਿਹਾ ਕਿ ਟਰੰਪ ਨੇ ਕੈਪੀਟਲ ਹਿਲ ਵਿੱਚ ਰਿਪਬਲਿਕ ਸੰਸਦ ਮੈਂਬਰਾਂ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੁੜ ਵਸੇਬੇ ਦੇ ਮੁੱਦੇ ‘ਤੇ ਤੁਰੰਤ ਕੁੱਝ ਕਰਨਾ ਹੋਵੇਗਾ। ਇਸੇ ਤਰ੍ਹਾਂ ਇਕ ਹੋਰ ਸੰਸਦ ਮੈਂਬਰ ਟਾਮ ਕੋਲੇ ਨੇ ਕਿਹਾ ਕਿ ਟਰੰਪ ਨੇ ਬੈਠਕ ਵਿੱਚ ਕਿਹਾ ਕਿ ਪਰਿਵਾਰਾਂ ਨੂੰ ਵੱਖ ਕਰਨਾ ਯਕੀਨੀ ਤੌਰ ‘ਤੇ ਸਹੀ ਪ੍ਰਤੀਤ ਨਹੀਂ ਹੁੰਦਾ।

ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅਮਰੀਕਾ ਦੀ ਮੌਜੂਦਾ ਅਪ੍ਰਵਾਸਨ ਨੀਤੀ ਤਹਿਤ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਅਪ੍ਰਵਾਸੀ ਬੱਚਿਆਂ ਨੂੰ ਦਸਤਾਵੇਜ਼ਾਂ ਦੀ ਘਾਟ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰਕੇ ਬੰਧਕ ਬਣਾਉਣ ਦੇ ਮੁੱਦੇ ‘ਤੇ ਉਸ ਨੂੰ ਦੇਸ਼ ਅੰਦਰ ਅਤੇ ਬਾਹਰ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।। ਅਮਰੀਕਾ ਦੇ ਦੋਵਾਂ ਸਦਨਾ ਵਿੱਚ ਰਿਪਬਲਿਕ ਦਾ ਬਹੁਮਤ ਹੋਣ ਦੇ ਬਾਵਜੂਦ ਟਰੰਪ ਇਸ ਨੀਤੀ ਦੀਆਂ ਕਮੀਆਂ ਲਈ ਡੈਮੋਕ੍ਰੇਟਿਕ ਪਾਰਟੀ ਨੂੰ ਜ਼ਿੰਮੇਦਾਰ ਠਹਿਰਾਉਂਦੇ ਰਹੇ ਹਨ ਪਰ ਦੇਸ਼ ਅੰਦਰ ਅਤੇ ਬਾਹਰੋਂ ਹੋਣ ਵਾਲੇ ਵਿਰੋਧ ਦੇ ਚਲਦੇ ਉਹ ਅਮਰੀਕਾ ਦੀ ਇਸ ਨੀਤੀ ਵਿੱਚ ਬਦਲਾਅ ਕਰਨ ਦੇ ਸਮਰਥਨ ਵਿੱਚ ਆ ਗਏ ਹਨ।

LEAVE A REPLY

Please enter your comment!
Please enter your name here